ਬੀਜੇਪੀ ਵਿਧਾਇਕ ਦਾ ਸ਼ਰਮਨਾਕ ਬਿਆਨ

ss1

ਬੀਜੇਪੀ ਵਿਧਾਇਕ ਦਾ ਸ਼ਰਮਨਾਕ ਬਿਆਨ

ਵਿਜੈਪੁਰਾ: ਕਰਨਾਟਕ ਵਿੱਚ ਬੀਜੇਪੀ ਵਿਧਾਇਕ ਨੇ ਮੁਸਲਿਮ ਭਾਈਚਾਰੇ ’ਤੇ ਹਮਲਾ ਕਰਦਿਆਂ ਵਿਵਾਦਤ ਬਿਆਨ ਦਿੱਤਾ ਹੈ। ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਜਨਤਕ ਮੰਚ ਤੋਂ ਕਿਹਾ ਕਿ ਕਾਰਪੋਰੇਟਰ ਸਿਰਫ਼ ਹਿੰਦੂਆਂ ਲਈ ਹੀ ਕੰਮ ਕਰਨ, ਮੁਸਾਲਮਾਨਾਂ ਲਈ ਨਹੀਂ, ਕਿਉਂਕਿ ਸਾਨੂੰ ਹਿੰਦੂਆਂ ਨੇ ਹੀ ਵੋਟਾਂ ਦਿੱਤੀਆਂ ਹਨ। ਇਕੱਠ ਨੂੰ ਸੰਬੋਧਨ ਕਰਿਦਆਂ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਸਾਰੇ ਕਾਰਪੋਰੇਟਰਾਂ ਨੂੰ ਬੁਲਾ ਕੇ ਕਿਹਾ ਕਿ ਉਹ ਸਿਰਫ ਹਿੰਦੂਆਂ ਲਈ ਹੀ ਕੰਮ ਕਰਨ ਕਿਉਂਕਿ ਹਿੰਦੂਆਂ ਨੇ ਹੀ ਉਨ੍ਹਾਂ ਨੂੰ ਵੋਟਾਂ ਦੇ ਕੇ ਜਿਤਾਇਆ ਹੈ। ਯੂਟਿਊਬ ’ਤੇ ਉਨ੍ਹਾਂ ਵੱਲੋਂ ਇਹ ਬਿਆਨ ਦਿੰਦਿਆਂ ਦੀ ਵੀਡੀਓ ਵੀ ਮੌਜੂਦ ਹੈ। ਬੀਜੇਪੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਸ਼ੁਰੂ ਤੋਂ ਹੀ ਮੁਸਲਮਾਨਾਂ ਨੂੰ ਨਾਂਹ ਕਹਿ ਦਿੱਤੀ ਸੀ ਤੇ ਆਪਣੇ ਲੋਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਜੇ ਕੋਈ ਟੋਪੀ ਜਾਂ ਬੁਰਕਾ ਪਾ ਕੇ ਉਨ੍ਹਾਂ ਦੇ ਦਫ਼ਤਰ ਆਉਂਦਾ ਹੈ ਤਾਂ ਉਸ ਨੂੰ ਉਨ੍ਹਾਂ ਦੇ ਆਸ-ਪਾਸ ਨਾ ਆਉਣ ਦਿੱਤਾ ਜਾਵੇ। ਬੀਜੇਪੀ ਵਿਧਾਇਕ ਨੇ 4 ਜਨ ਨੂੰ ਉਕਤ ਬਿਆਨ ਦਿੱਤਾ ਸੀ।

Share Button

Leave a Reply

Your email address will not be published. Required fields are marked *