ਬੀਜੇਪੀ ਦੀ “ਕਿਸਾਨ ਪੀੜਤ ਪਰਿਵਾਰ ਸੰਮਤੀ” ਵੱਲੋਂ ਖੁਦਕੂਸ਼ੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ

ss1

ਬੀਜੇਪੀ ਦੀ “ਕਿਸਾਨ ਪੀੜਤ ਪਰਿਵਾਰ ਸੰਮਤੀ” ਵੱਲੋਂ ਖੁਦਕੂਸ਼ੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ

5-21
ਬੋਹਾ 4 ਜੂਨ (ਦਰਸ਼ਨ ਹਾਕਮਵਾਲਾ)-ਪੰਜਾਬ ਵਿੱਚ ਵੱਧ ਰਹੇ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਗਠਿਤ ਕੀਤੀ ਗਈ “ਕਿਸਾਨ ਪੀੜਤ ਪਰਿਵਾਰ ਸੰਪਰਕ ਸੰਮਤੀ” ਵੱਲੋਂ ਬੋਹਾ ਖੇਤਰ ਦੇ ਪਿੰਡਾਂ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਘਰ ਜਾਕੇ ਵਿਸੇਸ਼ ਮੁਲਾਕਾਤ ਕਰਕੇ ਖੁਦਕੁਸ਼ੀ ਦੇ ਅਸਲੀ ਕਾਰਨਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।ਸੰਮਤੀ ਦੀ ਤਿੰਨ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੀਨੀਅਰ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਚੇਅਰਮੈਨ ਪੰਜਾਬ ਖਾਦੀ ਬੋਰਡ,ਮਨਜੀਤ ਸਿੰਘ ਰਾਏ ਚੇਅਰਮੈਨ ਇੰਨਫਕੋ ਅਤੇ ਰਜਨੀਸ਼ ਬੇਦੀ ਪਰਵੱਕਤਾ ਬੀਜੇਪੀ ਪ੍ਰਦੇਸ਼ ਸੰਗਠਨ ਨੇ ਖੇਤਰ ਦੇ ਪਿੰਡਾਂ ਹਾਕਮਵਾਲਾ,ਭੀਮੜਾ,ਮੱਲ ਸਿੰਘ ਵਾਲਾ,ਗੰਢੂ ਕਲਾਂ,ਮੰਡੇਰ ਆਦਿ ਪਿੰਡਾਂ ਦੇ ਪਿਛਲੇ ਦਿਨੀ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਝਾਂ ਕਰਨ ਤੋਂ ਇਲਾਵਾ ਪਰਿਵਾਰਾਂ ਦੀ ਮੌਜੂਦਾ ਹਾਲਾਤਾਂ ਦਾ ਜਾਇਜਾ ਲਿਆ।ਸ਼ੀ੍ਰ ਗਰੇਵਾਲ ਨੇ ਆਖਿਆ ਕਿ ਕਿਸਾਨਾਂ ਵੱਲੋਂ ਨਿੱਤ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਸਲਾ ਬਹੁਤ ਹੀ ਸੰਵੇਦਨਸ਼ੀਲ ਹੈ ਜਿਸ ਦੇ ਹੱਲ ਲਈ ਭਾਰਤੀ ਜਨਤਾ ਪਾਰਟੀ ਨੇ ਉਕਤ ਕਮੇਟੀ ਦਾ ਗਠਨ ਕੀਤਾ ਹੈ ਜੋ ਸੂਬੇ ਦੇ ਪਿੰਡਾਂ ਵਿੱਚ ਜਾਕੇ ਖੁਦਕੂਸ਼ੀਆਂ ਰੋਕਣ ਲਈ ਆਮ ਲੋਕਾਂ ਤੋਂ ਸੁਝਾਅ ਇਕੱਤਰ ਕਰੇਗੀ।ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਫਰਵਾਹੀ,ਮਾਰਕੀਟ ਕਮੇਟੀ ਬੋਹਾ ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਬ੍ਰਹਮਦੇਵ ਮੰਗਲਾ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਹਾਕਮਵਾਲਾ,ਮਿੱਠੂ ਸਿੰਘ ਸਾਬਕਾ ਸਰਪੰਚ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *