ਬੀਕੇਯੂ (ਲੱਖੋਵਾਲ) ਨੇ ਛੀਨੀਵਾਲ ਕਲਾਂ ਗੋਲੀ ਕਾਂਡ ਦੀ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ss1

ਬੀਕੇਯੂ (ਲੱਖੋਵਾਲ) ਨੇ ਛੀਨੀਵਾਲ ਕਲਾਂ ਗੋਲੀ ਕਾਂਡ ਦੀ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

16-5

ਮਹਿਲ ਕਲਾਂ 15 ਜੂਨ (ਭੁਪਿੰਦਰ ਸਿੰਘ ਧਨੇਰ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਹੰਗਾਮੀ ਮੀਟਿੰਗ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ ਜਿਸ ਵਿੱਚ ਪਿੰਡ ਛੀਨੀਵਾਲ ਕਲਾਂ ਦੀ ਗ੍ਰਾਮ ਪੰਚਾਇਤ ਅਤੇ ਮੁਸ਼ਤਰਕਾ ਮਾਲਕਾਂ ਵਿਚਕਾਰ ਵਿਵਾਦਤ ਜਮੀਨ ਤੇ ਕਬਜ਼ੇ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਗੋਲੀਬਾਰੀ ਦੀ ਘਟਨਾ ਵਿੱਚ ਪਿੰਡ ਛੀਨੀਵਾਲ ਕਲਾਂ ਦੇ ਮੁਸ਼ਤਰਕਾ ਮਾਲਕੀ ਧਿਰ ਵੱਲੋਂ ਬੀਕੇਯੂ (ਲੱਖੋਵਾਲ) ਦੇ ਮੈਂਬਰਾਂ ਤੇ ਗਲਤ ਪਰਚਾ ਦਰਜ ਕਰਵਾਉਣ ਸਬੰਧੀ ਐਸ ਐਸ ਪੀ ਬਰਨਾਲਾ ਨੂੰ ਡੀ ਐਸ ਪੀ ਸੁਬੇਗ ਸਿੰਘ ਰਾਹੀਂ ਲਿਖਤੀ ਦਰਖਾਸਤ ਦੇ ਕੇ ਪਿੰਡ ਵਿੱਚ ਵਾਪਰੀ ਉਕਤ ਘਟਨਾ ਦੀ ਉੱਚ ਪੱਧਰੀ ਪੜਤਾਲ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਹਾਜਰ ਆਗੂਆਂ ਗੁਰਚਰਨ ਸਿੰਘ ਇਕਾਈ ਪ੍ਰਧਾਨ,ਗੁਰਨਾਮ ਸਿੰਘ, ਹਰਦੇਵ ਸਿੰਘ,ਇੰਦਰਜੀਤ ਸਿੰਘ,ਗੁਰਜੰਟ ਸਿੰਘ ,ਮਲਕੀਤ ਸਿੰਘ ਆਦਿ ਨੇ ਕਿਹਾ ਕਿ ਜੇਕਰ ਉਕਤ ਘਟਨਾ ਦੀ ਸਹੀ ਪੜਤਾਲ ਕਰਕੇ ਪਰਚੇ ਵਿੱਚ ਦਰਜ਼ ਬੇਕਸੂਰ ਵਿਅਕਤੀਆਂ ਦੇ ਨਾਮ ਨਾ ਕੱਢੇ ਗਏ ਤਾਂ ਯੂਨੀਅਨ ਵੱਲੋਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਣਜੀਤ ਸਿੰਘ, ਗੁਰਬਚਨ ਸਿੰਘ, ਬ੍ਰਿਜ ਸਿੰਘ, ਜਸਪ੍ਰੀਤ ਸਿੰਘ,ਕਰਨੈਲ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ ਸ਼ਮਸ਼ੇਰ ਸਿੰਘ,ਗੁਰਮੇਲ ਸਿੰਘ, ਗੁਰਮੀਤ ਸਿੰਘ,ਕੁਲਦੀਪ ਸਿੰਘ, ਜਸਕਰਨ ਸਿੰਘ, ਜਸਪਾਲ ਸਿੰਘ,ਮੇਵਾ ਸਿੰਘ ਆਦਿ ਕਿਸਾਨ ਹਾਜਰ ਸਨ।

Share Button

Leave a Reply

Your email address will not be published. Required fields are marked *