ਬੀਕੇਯੂ ਉਗਰਾਹਾ ਵੱਲੋ ਕਿਸਾਨ ਘੋਲ ਦੇ ਸਹੀਦ ਕਿਸਾਨ ਸੁਰਜੀਤ ਸਿੰਘ ਹਮੀਦੀ ਦੀ ਸਲਾਨਾ 5 ਵੀ ਬਰਸੀ ਮਨਾਈ

ss1

ਬੀਕੇਯੂ ਉਗਰਾਹਾ ਵੱਲੋ ਕਿਸਾਨ ਘੋਲ ਦੇ ਸਹੀਦ ਕਿਸਾਨ ਸੁਰਜੀਤ ਸਿੰਘ ਹਮੀਦੀ ਦੀ ਸਲਾਨਾ 5 ਵੀ ਬਰਸੀ ਮਨਾਈ

ਮੋਦੀ ਅਪਣੇ ਵਿਦੇਸੀ ਦੌਰਿਆ ਸਮੇ ਨੌਜਵਾਨਾ ਨੂੰ ਰੁਜਗਾਰ ਦੇਣ ਦੀ ਆੜ ਹੇਠ ਨਿੱਜੀ ਕੰਪਨੀਆ ਨੂੰ ਜਮੀਨਾ ’ਤੇ ਕਬਜੇ ਕਰਾਉਣ ਲਈ ਅਵਾਜਾ ਮਾਰ ਰਿਹਾ ਹੈ-ਉਗਰਾਹਾ

2-40 (2)

ਮਹਿਲ ਕਲਾਂ 2 ਅਗਸਤ (ਪਰਦੀਪ ਕੁਮਾਰ) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾ ਦੀ ਜਿਲਾ ਕਮੇਟੀ ਵੱਲੋ 17 ਕਿਸਾਨ ਮਜਦੂਰ ਜੱਥੇਬੰਦੀਆਂ ਦਾ ਸਾਂਝਾ ਸੰਘਰਸ ਗੋਬਿੰਦਪੁਰਾ ਜਮੀਨੀ ਘੋਲ ਦੌਰਾਨ ਪਿੰਡ ਕੋਟਦੂੰਨਾ ਵਿਖੇ ਹੋਏ ਪੁਲਿਸ ਲਾਠੀਚਾਰਜ ਦੌਰਾਨ ਸਹੀਦ ਹੋਏ ਪਿੰਡ ਹਮੀਦੀ ਦੇ ਕਿਸਾਨ ਸੁਰਜੀਤ ਸਿੰਘ ਧਾਲੀਵਾਲ ਦੀ ਸਲਾਨਾ 5ਵੀ ਬਰਸੀ ਪਿੰਡ ਹਮੀਦੀ ਵਿਖੇ ਮਨਾਈ ਗਈ। ਇਸ ਮੌਕੇ ਜੱਥੇਬੰਦੀ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਲੋਕਾ ਦੇ ਜੁੜੇ ਵਿਸਾਲ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਦਰ ’ਤੇ ਰਾਜ ਸਰਕਾਰ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਕਰਕੇ ਅੱਜ ਸਾਡੇ ਕੋਲੋ ਜਮੀਨਾ,ਸਿਹਤ ਸਹੂਲਤਾਂ,ਸਿੱਖਿਆਂ,ਪਾਣੀਆ ਨੂੰ ਖੋਹਿਆਂ ਜਾ ਰਿਹਾ ਹੈ ਜਿਸ ਕਰਕੇ ਅੱਜ ਪੰਜਾਬ ਕੰਗਾਲੀ ਦੇ ਕੰਢੇ ਤੇ ਖੜਾ ਹੈ। ਉਹਨਾ ਕਿਹਾ ਕਿ ਕਿਸਾਨੀ ਘੋਲਾ ਦੀ ਅਗਵਾਈ ਕਰਨ ਵਾਲੀ ਨੌਜਵਾਨੀ ਨੂੰ ਵੀ ਸਿਆਸੀ ਲੋਕਾ ਵੱਲੋ ਨਸਿਆ ਅਤੇ ਅਸਲੀਲਤਾਂ ਰਾਹੀ ਕੁਰਾਹੇ ਪਾ ਕੇ ਰੱਖ ਦਿੱਤਾ ਹੈ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਵਿਦੇਸੀ ਦੌਰਿਆ ਸਮੇ ਨੌਜਵਾਨਾ ਨੂੰ ਰੁਜਗਾਰ ਦੇਣ ਦੀ ਆੜ ਹੇਠ ਨਿੱਜੀ ਕੰਪਨੀਆ ਨੂੰ ਜਮੀਨਾ ’ਤੇ ਕਬਜੇ ਕਰਾਉਣ ਲਈ ਅਵਾਜਾ ਮਾਰ ਰਿਹਾ ਹੈ ਅਤੇ ਵਿਕਾਸ ਦੇ ਨਾਮ ’ਤੇ ਬਣ ਰਹੀਆ ਸੜਕਾ ਅਤੇ ਪੁਲਾ ਦੀ ਉਸਾਰੀ ਲਈ ਵੱਡੀਆ ਕੰਪਨੀਆ ਨੂੰ ਜਮੀਨਾ ਤੇ ਧੱਕੇ ਨਾਲ ਕਬਜੇ ਕਰਵਾਏ ਜਾ ਰਹੇ ਹਨ ਜਿਸ ਕਰਕੇ ਪੰਜਾਬ ਦੀ ਕਿਸਾਨੀ ਲਈ ਆਉਣ ਵਾਲਾ ਸਮਾ ਬਹੁਤ ਹੀ ਘਾਤਕ ਸਾਬਤ ਹੋ ਸਕਦਾ ਹੈ ਇਸ ਲਈ ਅੱਜ ਕਿਸਾਨ ਨੂੰ ਇੱਕਮੁੱਠ ਹੋ ਕੇ ਸੰਘਰਸ ਲਈ ਤਿਆਰ ਰਹਿਣਾ ਹੋਵੇਗਾ। ਉਹਨਾ ਕਿਹਾ ਕਿ ਸਰਕਾਰਾ ਦੇ ਫੈਸਲੇ ਉਦੋ ਤੱਕ ਰੱਦ ਨਹੀ ਕੀਤੇ ਜਾ ਸਕਦੇ ਜਿੰਨਾ ਚਿਰ ਕਿਸਾਨੀ ਤੇ ਜਵਾਨੀ ਇੱਕਮੁੱਠ ਹੋ ਕੇ ਕਿਸਾਨੀ ਘੋਲਾ ਦੀ ਅਗਵਾਈ ਨਹੀ ਕਰਦੀ। ਉਹਨਾ ਕਿਹਾ ਕਿ ਪਿਛਲੇ ਸਮੇ ਕਿਸਾਨ ਸੁਰਜੀਤ ਸਿੰਘ ਹਮੀਦੀ ਨੇ ਕਿਸਾਨਾ ਦੀਆਂ ਜਮੀਨਾ ਬਚਾਉਣ ਨੂੰ ਲੈ ਕੇ ਸਰਕਾਰ ਦੇ ਜਬਰ ਜੁਲਮ ਖਿਲਾਫ ਲੜਾਈ ਲੜਦੇ ਹੋਏ ਕਿਸਾਨੀ ਹਿੱਤਾ ਲਈ ਅਪਣੀ ਸਹਾਦਤ ਦਿੱਤੀ ਇਸ ਲਈ ਅੱਜ ਸਾਡੀ ਨੌਜਵਾਨ ਪੀੜੀ ਨੂੰ ਉਹਨਾ ਦੀ ਕੁਰਬਾਨੀ ਤੋ ਪ੍ਰੇਰਨਾ ਲੈ ਕੇ ਜੱਥੇਬੰਦੀ ਦਾ ਅੰਗ ਬਣਕੇ ਸੰਘਰਸਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਹਨਾ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ ਸਿਰ 70 ਹਜਾਰ ਕਰੋੜ ਦਾ ਕਰਜਾ ਚੜ ਚੁੱਕਾ ਹੈ ਦੂਜੇ ਪਾਸੇ ਕਿਸਾਨਾ ਤੋ ਮੁਫਤ ਬਿਜਲੀ ਪਾਣੀ ਵਾਲੀ ਸਹੂਲਤ ਨੂੰ ਖੋਹਣ ਦੀਆ ਚਾਲਾ ਚੱਲੀਆ ਜਾ ਰਹੀਆ ਹਨ ਉਹਨਾ ਕਿਹਾ ਕਿ ਜੇਕਰ ਕਿਸਾਨਾ ਨੂੰ ਬਿਜਲੀ ਤੇ ਹੋਰ ਸਹੂਲਤਾ ਨੂੰ ਕਿਸਾਨਾ ਤੋ ਖੋਹਣ ਦੀ ਕੋਸਿਸ ਕੀਤੀ ਤਾਂ ਕਿਸਾਨ ਜੇਲਾ ਭਰਨ ਤੋ ਵੀ ਗੁਰੇਜ ਨਹੀ ਕਰਨਗੇ। ਇਸ ਮੌਕੇ ਜਿਲਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਬਲਾਕ ਪ੍ਰਧਾਨ ਹਰਜੀਤ ਸਿੰਘ ਦੀਵਾਨਾ,ਜਿਲਾ ਵਿੱਤ ਸਕੱਤਰ ਕੁਲਜੀਤ ਸਿੰਘ ਵਜੀਦਕੇ,ਜਨਲਰ ਸਕੱਤਰ ਚਮਕੌਰ ਸਿੰਘ,ਬਲੌਰ ਸਿੰਘ ਛੰਨਾ,ਹਰਬੰਸ ਸਿੰਘ ਟਿੱਬਾ,ਮਜਦੂਰ ਆਗੂ ਸੁਖਦੇਵ ਸਿੰਘ ਭੋਤਨਾ ਅਤੇ ਬਲਜੀਤ ਕੌਰ ਭੱਠਲ ਆਦਿ ਨੇ ਸਹੀਦ ਸੁਰਜੀਤ ਸਿੰਘ ਹਮੀਦੀ ਨੂੰ ਸਰਧਾਜਲੀ ਭੇਟ ਕਰਦਿਆ ਕਿਹਾ ਕਿ ਜੱਥੇਬੰਦੀ ਨੂੰ ਅੱਜ ਕਿਸਾਨੀ ਹਿੱਤਾ ਦੇ ਘੋਲ ਲੜਨ ਵਾਲੇ ਨੌਜਵਾਨਾ ਦੀ ਲੋੜ ਹੈ। ਇਸ ਮੌਕੇ ਪੀਪਲਜ ਆਰਟ ਗਰੁੱਪ ਪਟਿਆਲਾ ਵੱਲੋ ਇਹ ਜਮੀਨ ਸਾਡੀ ਹੈ ਅਤੇ ਸਿੱਧਾ ਰਾਹ ਸਿਵਿਆ ਨੂੰ ਜਾਵੇ ਨਾਟਕਾ ਰਾਹੀ ਕਿਸਾਨਾ ਦੀ ਹਾਲਤ ਬਿਆਨ ਕੀਤੀ ਗਈ ਅਤੇ ਕੋਰੀਓਗ੍ਰਾਫੀਆ ਪੇਸ ਕੀਤੀਆ ਗਈਆ। ਅਜਮੇਰ ਸਿੰਘ ਅਕਲੀਆਂ ਨੇ ਲੋਕ ਪੱਖੀ ਗੀਤਾ ਰਾਹੀ ਸਟੇਜ ਦੀ ਕਾਰਵਾਈ ਸੁਰੂ ਕੀਤੀ। ਅਕਾਲ ਸਹਾਇ ਗੱਤਕਾ ਕਮੇਟੀ ਨੇ ਕਵਿਤਾਵਾ ਪੇਸ ਕੀਤੀਆ। ਇਸ ਮੌਕੇ ਕਿਸਾਨ ਆਗੂ ਕਸਮੀਰ ਸਿੰਘ ਬਾਜਵਾ,ਜਗਜੀਤ ਸਿੰਘ ਵਜੀਦਕੇ,ਜੱਜ ਸਿੰਘ ਗਹਿਲ,ਸਤਨਾਮ ਸਿੰਘ ਦੀਵਾਨਾ,ਨਰੰਜਨ ਸਿੰਘ,ਬਿੱਕਰ ਸਿੰਘ,ਬਾਵਾ ਸਿੰਘ ਦੀਵਾਨਾ,ਦਰਸਨ ਸਿੰਘ ਢੀਡਸਾ,ਨਿਸਾਨ ਸਿੰਘ ਖੁਹਵਾਲਾ, ਕਰਮਜੀਤ ਸਿੰਘ ਧਾਲੀਵਾਲ,ਹਰਬੰਸ ਸਿੰਘ ਹਮੀਦੀ,ਮਾਸਟਰ ਹਰਨੇਕ ਸਿੰਘ ਧਾਲੀਵਾਲ ਤੋ ਇਲਾਵਾ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਆਗੂ ਹਾਜਰ ਸਨ

Share Button

Leave a Reply

Your email address will not be published. Required fields are marked *