ਬੀਐਸਐਨਐਲ ਦੇ ਫੋਨ ਅਤੇ ਇੰਟਰਨੈਟ ਨਾ ਚੱਲਣ ਕਾਰਨ ਖਪਤਕਾਰ ਹੋਏ ਖੱਜਲ ਖੁਆਰ

ss1

ਬੀ.ਐਸ.ਐਨ.ਐਲ ਦੇ ਫੋਨ ਅਤੇ ਇੰਟਰਨੈਟ ਨਾ ਚੱਲਣ ਕਾਰਨ ਖਪਤਕਾਰ ਹੋਏ ਖੱਜਲ ਖੁਆਰ

ਭਦੌੜ 06 ਨਵੰਬਰ (ਵਿਕਰਾਂਤ ਬਾਂਸਲ) ਐਤਵਾਰ ਨੂੰ ਸ਼ਹਿਣਾ ਖੇਤਰ ‘ਚ ਫੋਨ ਅਤੇ ਇੰਟਰਨੈਟ ਸੇਵਾਵਾਂ ਨਾ ਚੱਲਣ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜ਼ਿਕਰਯੋਗ ਹੈ ਕਿ ਇਲਾਕੇ ‘ਚ ਬੀਐਸਐਨਐਲ ਕੰਪਨੀ ਦੇ ਲੈਂਡਲਾਈਨ ਤੇ ਇੰਟਰਨੈਟ ਕੁਨੈਕਸ਼ਨ ਚੱਲ ਰਹੇ ਹਨ ਤਕਰੀਬਨ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਮੇਨ ਤਾਰ ਕੱਟਣ ਕਾਰਨ ਫੋਨ ਤੇ ਇੰਟਰਨੈਟ ਬੰਦ ਹੋ ਜਾਂਦਾ ਹੈ ਅਜਿਹੀ ਹੀ ਸਥਿਤੀ ਨਾਲ ਖਪਤਾਕਾਰਾਂ ਦਾ ਐਤਵਾਰ ਨੂੰ ਮੁੜ ਸਾਹਮਣਾ ਕਰਨਾ ਪਿਆ ਖਪਤਾਕਾਰ ਕਾਲਾ ਸਿੰਘ, ਨਰਿੰਦਰ ਸਿੰਘ, ਹਾਕਮ ਸਿੰਘ, ਮਨਦੀਪ ਸਿੰਘ, ਭਰਤ ਕੁਮਾਰ, ਸੰਜੀਵ ਕੁਮਾਰ ਆਦਿ ਨੇ ਕਿਹਾ ਕਿ ਕਈ ਵਾਰ ਫੋਨ ਚੱਲਦੇ ਹਨ ਤਾਂ ਨੈਟ ਬੰਦ ਹੋ ਜਾਂਦੇ ਹਨ ਅਤੇ ਦਸ ਮਿੰਟ ਨੈਟ ਚੱਲ ਕੇ ਫਿਰ ਘੰਟਾ-ਘੰਟਾ ਬੰਦ ਹੀ ਰਹਿੰਦਾ ਹੈ ਇਸ ਬਾਰੇ ਬੀਐਸਐਨਐਲ ਦੀ ਐਕਸਚੇਂਜ ‘ਚ ਕਰਮਚਾਰੀਆਂ ਨੂੰ ਪੁੱਛਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਇਹ ਨੈਟ ਅਤੇ ਫੋਨ ਪਿੱਛੋ ਹੀ ਬੰਦ ਹਨ ਇਕ ਹੋਰ ਖਤਪਕਾਰ ਨੇ ਦੱਸਿਆ ਕਿ ਬੀਐਸਐਨਐਲ ਦੇ ਜਨਰਲ ਮਨੇਜਰ ਸੰਗਰੂਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਕਿਹਾ ਗਿਆ ਤਾਂ ਉਨਾਂ ਕਿਹਾ ਕਿ ਤੁਸੀ ਕੁਨੈਕਸ਼ਨ ਕਟਵਾ ਲਓ ਤਾ ਪੱਕਾ ਹੱਲ ਹੋ ਜਵੇਗਾ ਬੀਐਸਐਨਐਲ ਅਧਿਕਾਰੀਆਂ ਦੇ ਅਜਿਹੇ ਜਵਾਬ ਕਾਰਨ ਅਤੇ ਸ਼ਹਿਣਾ ਖੇਤਰ ‘ਚ ਬੀਐਸਐਨਐਲ ਦੀਆਂ ਸੇਵਾਵਾਂ ਅਕਸਰ ਹੀ ਠੱਪ ਰਹਿਣ ਕਾਰਨ ਖਪਤਕਾਰ ਪ੍ਰਾਈਵੇਟ ਕੰਪਨੀਆਂ ਦੇ ਕੁਨੈਕਸ਼ਨ ਲੈਣ ਲਈ ਮਜਬੂਰ ਹੋ ਰਹੇ ਹਨ ਜਿਸਦੇ ਨਾਲ ਸਰਕਾਰੀ ਬੀਐਸਐਨਐਲ ਕੰਪਨੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਪਰ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਿਲੀਭੁਗਤ ਕਾਰਨ ਧਿਆਨ ਦੇਣ ਦੀ ਲੋੜ ਤੱਕ ਨਹੀ ਸਮਝਦੇ ਇਸ ਸਬੰਧੀ ਜਦ ਬੀਐਸਐਨਐਲ ਬਰਨਾਲਾ ਦੇ ਡੀਟੀ ਸੰਦੀਪ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਕਿਸੇ ਪਾਸੇ ਤਾਰ ਕੱਟ ਜਾਣ ਕਾਰਨ ਸੇਵਾਵਾਂ ਬੰਦ ਹਨ, ਪਰ ਉਹ ਜਲਦ ਹੀ ਬਹਾਲ ਕਰਵਾਉਣ ‘ਚ ਜੁੱਟੇ ਹੋਏ ਹਨ ਉਨਾਂ ਕਿਹਾ ਕਿ ਅਕਸਰ ਹੀ ਸੇਵਾਵਾਂ ਬੰਦ ਹੋਣ ਦਾ ਕਾਰਨ ਸੂਬੇ ਭਰ ‘ਚ ਫੋਰ ਲਾਈਨ ਸੜਕਾਂ ਦੇ ਚੱਲ ਰਹੇ ਕੰਮ ਕਾਰਨ ਕੇਬਲ ਕੱਟ ਜਾਣ ਦਾ ਹੈ।

Share Button