ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਬਿੱਗ ਬੌਸ 13 ‘ਚ ਨਜ਼ਰ ਆਵੇਗੀ ਗੋਵਿੰਦਾ ਦੀ ਭਾਣਜੀ

ਬਿੱਗ ਬੌਸ 13 ‘ਚ ਨਜ਼ਰ ਆਵੇਗੀ ਗੋਵਿੰਦਾ ਦੀ ਭਾਣਜੀ

ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਸੀਜ਼ਨ 13 ਨੂੰ ਲੈ ਕੇ ਫੈਨਜ਼ ਵਿੱਚ ਕਾਫੀ ਉਤਸੁਕਤਾ ਵੇਖਣ ਨੂੰ ਮਿੱਲ ਰਹੀ ਹੈ । ਟੀਵੀ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ 29 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ । ਦੱਸ ਦੇਈਏ ਕਿ ਸ਼ੋਅ ‘ਚ ਟੀਵੀ ਦੇ ਵਡੇ ਸਿੱਤਾਰੀਆਂ ਦੇ ਆਉਣ ਦੀ ਚਰਚਾ ਹੈ । ਰਿਐਲਿਟੀ ਸ਼ੋਅ ‘ਚ ਇਕ ਸੇਲਿਬ੍ਰਿਟੀ ਕੰਟੈਸਟੇਂਟ ਦਾ ਨਾਂ ਆਰਤੀ ਸਿੰਘ ਹੈ । ਜੋ ਕਿ ਮਸ਼ਹੂਰ ਕਮੇਡੀਅਨ ਕ੍ਰਿਸ਼ਨਾ ਅਭਿਸ਼ੇਖ ਦੀ ਭੈਣ ਹੈ । ਮੀਡੀਆ ਤੋਂ ਮਿਲੀ ਖ਼ਬਰ ‘ਚ ਇਹ ਪਤਾ ਚਲਿਆ ਹੈ ਕਿ ਆਰਤੀ ਸਿੰਘ ਨੂੰ ਬਿੱਗ ਬੌਸ 13 ਦਾ ਕੰਟੈਸਟੇਂਟ ਸਾਈਨ ਕਰ ਲਿਆ ਹੈ ।

ਇਨੀ ਦਿਨੀਂ ਆਰਤੀ ਸਿੰਘ ਆਪਣੇ ਬੈਗ ਪੈਕ ਕਰਨ ‘ਚ ਵਿਅਸਥ ਹੈ । ਬਿੱਗ ਬੌਸ ਹਾਊਸ ‘ਚ ਆਰਤੀ ਸਿੰਘ ਦਾ ਆਉਣਾ ਲੱਗਭਗ ਪੱਕਾ ਮੰਨਿਆ ਜਾਂ ਰਿਹਾ ਹੈ । ਆਰਤੀ ਸਿੰਘ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ‘ਉੱਡਾਣ, ਮਾਇਕਾ ,ਦੇਵੋ ਕੇ ਦੇਵ , ਵਾਰਿਸ਼ , ਗ੍ਰਿਸਥੀ ,ਸਸੁਰਾਲ ਸਿਮਰ ਦਾ’ ਆਦਿ ਸੀਰਿਅਲ ਦਾ ਹਿੱਸਾ ਰਹੇ ਚੁੱਕੀ ਹੈ । ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਆਰਤੀ ਸਿੰਘ ਟੀਵੀ ਸੀਰਿਅਲ ‘ਉੱਡਾਣ ‘ਚ ਪੂਨਮ ਸ਼ਰਾਫ਼ ‘ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ ।

ਆਰਤੀ ਸਿੰਘ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਉਹ ਸੀਰਿਅਲ ‘ਦਿੱਲ ਮਿੱਲ ਗਏ’ ਦੇ ਫ਼ੇਮ ਅਦਾਕਾਰ ਅਯਾਜ਼ ਖਾਨ ਨੂੰ ਡੇਟ ਕਰ ਚੁੱਕੀ ਹੈ ।

ਦੋਵੇ ਕਲਰਸ ਦੇ ਸ਼ੋਅ ‘ਪਰਿਚਯ ਨਵੀਂ ਜ਼ਿੰਦਗੀ ਦੇ ਸਪਨਿਆਂ ਦਾ ‘ ਵਿੱਚ ਇਕੱਠੇ ਕਮ ਕਰ ਚੁੱਕੇ ਹਨ ।ਆਰਤੀ ਸਿੰਘ ਅਤੇ ਅਯਾਜ ਖਾਨ ਨੇ 3 ਸਾਲਾਂ ਤਕ ਇਕ ਦੂਜੇ ਨੂੰ ਡੇਟ ਕੀਤਾ ।

ਬਿੱਗ ਬੌਸ13 ਦੀ ਗੱਲ ਕਰੀਏ ਤਾਂ ਸ਼ੋਅ ਨੂੰ ਲੈ ਕੇ ਰੋਜਾਨਾ ਨਵੇਂ ਅਪਡੇਟ ਆ ਰਹੇ ਹਨ । ਚਰਚਾ ਹੈ ਕਿ ਸੀਜ਼ਨ 13 ‘ਚ ਕਾਮਨਰ ਕੰਟੈਸਟੇਂਟ ਨਜ਼ਰ ਨਹੀਂ ਆਉਣਗੇ । ਇਸ ਵਾਰ ਸ਼ੋਅ ਦੀ ਥੀਮ ਹਾਰਰ ਰੱਖੀ ਗਈ ਹੈ ।

Leave a Reply

Your email address will not be published. Required fields are marked *

%d bloggers like this: