Fri. Jul 19th, 2019

ਬਿੱਗ ਬੌਸ’ ਸੀਜ਼ਨ-12 :ਰਿਆਲਿਟੀ ਸ਼ੋਅ ਵਿੱਚ ਇਸ ਵਾਰ ਫ਼ਿਰ ਟੈਲੀਵਿਜ਼ਨ ਦੀ ਨੂੰਹ ਰਹੀ ਜੇਤੂ

ਬਿੱਗ ਬੌਸ’ ਸੀਜ਼ਨ-12 :ਰਿਆਲਿਟੀ ਸ਼ੋਅ ਵਿੱਚ ਇਸ ਵਾਰ ਫ਼ਿਰ ਟੈਲੀਵਿਜ਼ਨ ਦੀ ਨੂੰਹ ਰਹੀ ਜੇਤੂ

ਰਿਆਲਿਟੀ ਸ਼ੋਅ ਵਿੱਚ ਇਸ ਵਾਰ ਫ਼ਿਰ ਟੈਲੀਵਿਜ਼ਨ ਦੀ ਨੂੰਹ ਰਹੀ ਜੇਤੂ:ਮੁੰਬਈ : ਰਿਆਲਿਟੀ ਸ਼ੋਅ ‘ ਬਿੱਗ ਬੌਸ’ ਸੀਜ਼ਨ-12 ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਈ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ।ਐਤਵਾਰ ਦੀ ਰਾਤ ਰਿਆਲਟੀ ਸ਼ੋਅ ਬਿੱਗ ਬੌਸ-12 ਦੀ ਨਵੀਂ ਜੇਤੂ ਦਾ ਐਲਾਨ ਹੋ ਗਿਆ ਹੈ।ਇਸ ਦੌਰਾਨ ਟੈਲੀਵਿਜ਼ਨ ਐਕਟਰ ਦੀਪਿਕਾ ਕੱਕੜ ਫਿਨਾਲੇ ਦੀ ਜੇਤੂ ਐਲਾਨੀ ਗਈ ਹੈ।ਬਿੱਗ ਬੌਸ’ ਸੀਜ਼ਨ-12 ਦੇ ਫਾਈਨਲ ਪ੍ਰੋਗਰਾਮ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਦੀਪਿਕਾ ਦੇ ਜਿੱਤਣ ਦਾ ਐਲਾਨ ਕੀਤਾ ਹੈ।

ਇਸ ਰੀਐਲਟੀ ਸ਼ੋਅ ਬਿਗ ਬੌਸ ਸੀਜ਼ਨ 12 ਵਿੱਚ ਟੀਵੀ ਲੜੀਵਾਰ ‘ ਸਸੁਰਾਲ ਸਿਮਰ ਕਾ’, ‘ਨੀਰ ਭਰੇ ਤੇਰੇ ਨੈਨਾ’ ਅਤੇ ‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ਦੀ ਕਲਾਕਾਰ ਦੀਪਿਕਾ ਕੱਕੜ ਦੇ ਸਿਰ ਬਿੱਗ ਬੌਸ-12 ਦਾ ਤਾਜ ਸਜਿਆ ਹੈ।ਇਸ ਰਿਆਲਿਟੀ ਸ਼ੋਅ ਵਿੱਚ ਦੀਪਿਕਾ ਨੂੰ ਇਨਾਮ ਵਜੋਂ 30 ਲੱਖ ਰੁਪਏ ਅਤੇ ਟਰਾਫੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਟੈਲੀਵਿਜ਼ਨ ਐਕਟਰ ਦੀਪਿਕਾ ਕੱਕੜ ਨੇ ਆਪਣੇ ਭਰਾ ਅਤੇ ਸਾਬਕਾ ਭਾਰਤੀ ਕ੍ਰਿਕਟਰ ਐਸ ਸ਼੍ਰੀਸੰਤ ਨੂੰ ਹਰਾਇਆ ਹੈ।ਇਸ ਮੌਕੇ ਤੀਜੇ ਨੰਬਰ ਉੱਤੇ ਰਹੇ ਦੀਪਕ ਠਾਕੁਰ 20 ਲੱਖ ਰੁਪਏ ਦੀ ਰਕਮ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ ਹਨ।

ਦੱਸ ਦੇਈਏ ਕਿ ਦੀਪਿਕਾ ਕੱਕੜ ਦੀ ਜਿੱਤ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਬਿੱਗ ਬੌਸ ਦੀ ਹੌਟ ਸੀਟ ‘ਤੇ ‘ਟੈਲੀਵਿਜ਼ਨ ਦੀ ਨੂੰਹ’ ਦੀ ਦਾਅਵੇਦਾਰੀ ਭਾਰੀ ਪੈ ਗਈ ਹੈ।ਇਸ ਫਿਨਾਲੇ ਵਿੱਚ ਪਹੁੰਚੇ ਪੰਜ ਲੋਕਾਂ ਵਿੱਚੋਂ ਦੀਪਿਕਾ ਇਕੱਲੀ ਮਹਿਲਾ ਸੀ ,ਜਿਸ ਨੇ ਬਿੱਗ ਬੌਸ ਵਿੱਚ ਇੱਕ ਵਾਰ ਫਿਰ ਇਤਿਹਾਸ ਦੁਹਰਾ ਦਿੱਤਾ ਹੈ ਕਿ ਮੁੜ ਟੀਵੀ ਨੂੰਹ ਜੇਤੂ ਬਣੀ ਹੈ।

ਦਰਅਸਲ ‘ਚ ਦੀਪਿਕਾ ‘ਸਸੁਰਾਲ ਸਿਮਰ ਕਾ’ ਦੇ ਕੋ-ਐਕਟਰ ਸ਼ੋਏਬ ਇਬਰਾਹਿਮ ਦੇ ਨਾਲ ਸਾਲ 2015 ਤੋਂ ਹੀ ਰਿਸ਼ਤੇ ਵਿੱਚ ਸੀ ਅਤੇ 22 ਫਰਵਰੀ 2018 ਨੂੰ ਉਨ੍ਹਾਂ ਨੇ ਇਸਲਾਮ ਕਬੂਲ ਕਰਦਿਆਂ ਸ਼ੋਏਬ ਨਾਲ ਨਿਕਾਹ ਕਰਵਾ ਲਿਆ ਸੀ ਪਰ ਇਹ ਵਿਆਹ ਜ਼ਿਆਦਾ ਨਹੀਂ ਚੱਲਿਆ ਤੇ ਤਲਾਕ ਹੋ ਗਿਆ ਕਿਉਂਕਿ 2009 ਵਿੱਚ ਦੀਪਿਕਾ ਨੇ ਰੌਨਕ ਸੈਮਸਨ ਨਾਲ ਪਹਿਲਾ ਵਿਆਹ ਕੀਤਾ ਹੋਇਆ ਸੀ।

Leave a Reply

Your email address will not be published. Required fields are marked *

%d bloggers like this: