ਬਿਹਾਰ ਦੇ 7 ਜ਼ਿਲ੍ਹਿਆਂ ‘ਚ ਹਨੀਪ੍ਰੀਤ ਦੇ ਪੋਸਟਰ ਲਗਾਏ

ਬਿਹਾਰ ਦੇ 7 ਜ਼ਿਲ੍ਹਿਆਂ ‘ਚ ਹਨੀਪ੍ਰੀਤ ਦੇ ਪੋਸਟਰ ਲਗਾਏ

ਸੌਦਾ ਸਾਧ ਦੀ ਨਜ਼ਦੀਕੀ ਹਨੀਪ੍ਰੀਤ ਦੇ ਨੇਪਾਲ ਭੱਜਣ, ਉਤਰਾਖੰਡ ਜਾਂ ਬਿਹਾਰ ਵਿੱਚ ਕਿਤੇ ਲੁਕੇ ਹੋਣ ਦੇ ਸੰਦੇਹ ਵਿੱਚ ਗ੍ਰਿਫਤਾਰ ਕੀਤੇ ਜਾਣ ਲਈ ਬਿਹਾਰ ਵਿੱਚ ਉਸ ਦੀ ਗ੍ਰਿਫਤਾਰੀ ਲਈ ਮੋਸਟ ਵਾਂਟੇਡ ਦੀ ਸੂਚੀ ਵਿੱਚ ਪਹਿਲਾ ਨਾਂਅ ਹੋਣ ‘ਤੇ 7 ਜ਼ਿਲ੍ਹਿਆਂ ਵਿੱਚ ਪੋਸਟਰ ਲਗਾਏ ਗਏ ਹਨ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਸ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।  ਸੌਦਾ ਸਾਧ ਨੇ ਪੰਚਕੂਲਾ ਕੋਰਟ ਵਿੱਚ ਫੈਸਲੇ ਦੇ ਦਿਨ ਵੱਡੀ ਸਾਜਸ਼ ਰਚੀ ਸੀ। ਹਰਿਆਣਾ ਪੁਲਿਸ ਨੇ ਇਸ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਰਾਮ ਰਹੀਮ ਨੂੰ ਰੇਪ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਹੋਈ ਹਿੰਸਾ ਦੇ ਮਾਮਲੇ ਵਿੱਚ 43 ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਮੋਸਟ ਵਾਂਟੇਡ ਦੰਗਾ ਦੋਸ਼ੀਆਂ ਦੇ ਨਾਮ ਹਨ। ਇਸ ਸੂਚੀ ਵਿੱਚ ਹਨਪ੍ਰੀਤ ਦਾ ਨਾਮ ਸਭ ਤੋਂ ਉੱਪਰ ਦਿੱਤਾ ਗਿਆ ਹੈ। ਇਸ ਸੂਚੀ ਨੂੰ ਹਰਿਆਣਾ ਪੁਲਿਸ ਦੀ ਵੈੱਬਸਾਈਟ ਤੇ ਪਾਇਆ ਗਿਆ ਹੈ।
ਇਸ ਸੂਚੀ ਵਿੱਚ ਦੂਸਰਾ ਨਾਂਅ ਅਦਿਤਿਆ ਇੰਸਾਂ ਦਾ ਹੈ। ਅਦਿਤਿਆ ਇੰਸਾਂ ਡੇਰਾ ਸੱਚਾ ਸੌਦਾ ਦਾ ਬੁਲਾਰਾ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਹਨੀਪ੍ਰੀਤਚ ਅਤੇ ਅਦਿਤਿਆ ਇੰਸਾਂ ਫਰਾਰ ਹੈ। ਪੁਲਿਸ ਨੇ ਦੋਵਾਂ ਦੇ ਖਿਲਾਫ ਲੁਕਆਊਟ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੰਚਕੂਲਾ ਵਿੱਚ 25 ਅਗਸਤ ਨੂੰ ਹੋਈ ਇਸ ਹਿੰਸਾਂ ਵਿੱਚ ਕਰੀਬ 40 ਲੋਕਾਂ ਦੀ ਜਾਨ ਗਈ ਸੀ। ਇਸ ਦੇ ਨਾਲ ਹੀ ਕਈ ਲੋਕ ਗੰਭੀਰ ਰੂਪ ਵਿੱਚ ਜਖਮੀਂ ਹੋ ਗਏ। ਰਾਮ ਰਹੀਮ ਦੇ ਸਮਰੱਥਕਾਂ ਨੇ ਇਸ ਦੌਰਾਨ ਕਾਫੀ ਹੰਗਾਮਾ ਕੀਤਾ। ਖਾਸ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕਈ ਮੀਡੀਆ ਦੇ ਓ.ਬੀ. ਵੈਨਾਂ ਵਿੱਚ ਅੱਗ ਲਗਾ ਦਿੱਤੀ ਤੇ ਮੀਡੀਆ ਨੂੰ ਵੀ ਨਿਸ਼ਾਨਾ ਬਣਾਇਆ।  ਪੁਲਿਸ ਦੀ ਮੰਨੀਏ ਤਾਂ ਹਿੰਸਾ ਦੇ ਵੱਖ-ਵੱਖ ਵੀਡੀਓ ਅਤੇ ਫੋਟੋਗ੍ਰਾਫਰਾਂ ਤੋਂ ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਹੈ। ਹਰਿਆਣਾ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਦੀ ਲਿਸਟ ਨੂੰ ਉਨ੍ਹਾਂ ਦੀ ਫੋਟੋ ਦੇ ਨਾਲ ਹੀ ਪਾ ਦਿੱਤਾ ਹੈ। ਲਿਸਟ ਵਿੱਚ ਸ਼ਾਮਲ ਹਨੀਪ੍ਰੀਤ ਇੰਸਾਂ  ਅਤੇ ਅਦਿਤਿਆ ਇੰਸਾ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਹੇ ਹਨ।
ਹਨੀਪ੍ਰੀਤ ਦੇ ਨੇਪਾਲ ਭੱਜਣ ਦਾ ਸ਼ੱਕ
ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਦੇ ਮੁਤਾਬਕ ਹਰਿਆਣਾ ਪੁਲਿਸ ਨੇ ਇਸ ਸਿਲਸਿਲੇ ਵਿੱਚ ਬਿਹਾਰ ਪੁਲਿਸ ਨਾਲ ਸੰਪਰਕ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਨੀਪ੍ਰੀਤ ਬਿਹਾਰ ਦੇ ਰਸਤੇ ਨੇਪਾਲ ਭੱਜ ਗਈ ਹੈ ਜਾਂ ਫਿਰ ਭੱਜਣ ਦੀ ਤਾਕ ਵਿੱਚ ਹੈ। ਲੁਕਆਊਟ ਨੋਟਿਸ ਜਾਰੀ ਹੋਣ ਦੇ ਬਾਅਦ ਉਸ ਨੂੰ ਫੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬਿਹਾਰ ਦੇ ਸੱਤ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਪੋਸਟਰ ਲਗਾਏ ਗਏ ਹਨ। ਇਹ ਸੱਤ ਜਿਲ੍ਹਾ ਨੇਪਾਲ ਨਾਲ ਲੱਗਣ ਵਾਲੇ ਜ਼ਿਲ੍ਹੇ ਹਨ। ਅਲਰਟ ਦੇ ਬਾਅਦ ਇਨ੍ਹਾਂ ਜਿਲ੍ਹਿਆਂ ਵਿੱਚ ਪੁਲਿਸ ਨੇ ਗੱਡੀਆਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਅਸ਼ੱਕ ਹੈ ਕਿ ਹਨੀਪ੍ਰੀਤ ਬਿਹਾਰ ਦੇ ਰਸਤੇ ਨੇਪਾਲ ਭੱਜ ਗਈ ਹੈ ਜਾਂ ਭੱਜਣ ਦੀ ਤਿਆਰੀ ਵਿੱਚ ਹੈ।

Share Button

Leave a Reply

Your email address will not be published. Required fields are marked *

%d bloggers like this: