ਬਿਹਤਰ ਨਤੀਜੇ ਦੇਣ ਲਈ ਸਕੂਲ ਮੁਖੀ ਤੇ ਡੀ.ਈ.ਓਜ਼ ਨੂੰ ਹੋਣਾ ਪਵੇਗਾ ਜਵਾਬਦੇਹੀ: ਡਾ.ਚੀਮਾ

ss1

ਸਿੱਖਿਆ ਮੰਤਰੀ ਨੇ ਮਾੜੇ ਨਤੀਜਿਆਂ ਦੀ ਪੜਚੋਲ ਅਤੇ ਉਸਾਰੂ ਸੁਝਾਵਾਂ ਲਈ ਅਧਿਆਪਕਾਂ ਨਾਲ ਕੀਤੀ ਮੀਟਿੰਗ

 ਬਿਹਤਰ ਨਤੀਜੇ ਦੇਣ ਲਈ ਸਕੂਲ ਮੁਖੀ ਤੇ ਡੀ.ਈ.ਓਜ਼ ਨੂੰ ਹੋਣਾ ਪਵੇਗਾ ਜਵਾਬਦੇਹੀ: ਡਾ.ਚੀਮਾ

 ਅਧਿਆਪਕਾਂ ਦੀ ਏ.ਸੀ.ਆਰ. ਸਾਲਾਨਾ ਨਤੀਜਿਆਂ ਨਾਲ ਹੋਵੇਗੀ ਲਿੰਕ

14-41ਮੋਹਾਲੀ, 13 ਜੁਲਾਈ (ਪ੍ਰਿੰਸ): ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਦਸਵੀਂ ਦੇ ਸਾਲਾਨਾ ਬੋਰਡ ਨਤੀਜਿਆਂ ਵਿੱਚ ਮਾੜੀ ਪ੍ਰਤੀਸ਼ਤਾ ਵਾਲੇ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਮਾੜੇ ਨਤੀਜਿਆਂ ਦੀ ਪੜਚੋਲ ਕੀਤੀ ਅਤੇ ਉਚ ਅਧਿਕਾਰੀਆਂ ਨੂੰ ਅੱਗੇ ਵਾਸਤੇਸੁਧਾਰ ਲਿਆਉਣ ਲਈ ਅਧਿਆਪਕਾਂ ਵੱਲੋਂ ਮਿਲੇ ਸੁਝਾਆਂ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ। ਅੱਜ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸੱਦੀ ਮੀਟਿੰਗ ਦੌਰਾਨ ਛੇ ਵਿਸ਼ਿਆਂ ਦੇ 500 ਦੇ ਕਰੀਬ ਅਧਿਆਪਕ ਬੁਲਾਏਗਏ ਜਿਨ•ਾਂ ਦੇ ਸੂਬੇ ਭਰ ਵਿੱਚ ਦਸਵੀਂ ਦੀ ਬੋਰਡ ਪ੍ਰੀਖਿਆ ਵਿੱਚ ਸਭ ਤੋਂ ਮਾੜੇ ਨਤੀਜੇ ਆਏ ਸਨ।
ਮੀਟਿੰਗ ਦੀ ਸ਼ੁਰੂਆਤ ਵਿੱਚ ਸਿੱਖਿਆ ਮੰਤਰੀ ਡਾ.ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਬੁਲਾਉਣ ਦਾ ਮਕਸਦ ਕਿਸੇ ਵੀ ਅਧਿਆਪਕ ਨੂੰ ਸ਼ਰਮਿੰਦਾ ਕਰਨਾ ਜਾਂ ਉਸ ਨੂੰ ਸਜ਼ਾ ਦੇਣਾ ਨਹੀਂ ਬਲਕਿ ਮਾੜੇ ਨਤੀਜਿਆਂ ਦੀਡੂੰਘਾਈ ਤੱਕ ਪੜਚੋਲ ਕਰ ਕੇ ਅੱਗੇ ਵਾਸਤੇ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮਾੜੇ ਨਤੀਜਿਆਂ ਦੇ ਕਈ ਕਾਰਨ ਹੋ ਸਕਦੇ ਜਿਵੇਂ ਕਿ ਸਿਲੇਬਸ ਜਾਂ ਕਿਤਾਬਾਂ ਵਿੱਚ ਕਮੀਆਂ, ਪੇਪਰ ਔਖਾ ਸੈਟ ਹੋਣਾ ਜਾਂ ਸਿਸਟਮ ਦੀ ਖਾਮੀ ਹੋਸਕਦੀ ਹੈ ਪਰ ਮੁੱਢਲੇ ਤੌਰ ‘ਤੇ ਸਬੰਧਤ ਵਿਸ਼ੇ ਦੇ ਮਾੜੇ ਨਤੀਜੇ ਲਈ ਅਧਿਆਪਕਾਂ ਦੀ ਮੂਲ ਰੂਪ ਵਿੱਚ ਜ਼ਿੰਮੇਵਾਰੀ ਬਣਦੀ ਹੈ ਜਿਸ ਲਈ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਸਿੱਧੇ ਤੌਰ ‘ਤੇ ਅਧਿਆਪਕਾਂ ਨਾਲ ਮਿਲ ਕੇ ਮਾੜੇ ਨਤੀਜਿਆਂ ਦੇ ਕਾਰਨਾਂਦੀ ਘੋਖ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਧਿਆਪਕਾਂ ਨੂੰ ਪੂਰੀ ਇਮਾਨਦਾਰੀ ਅਤੇ ਬੇਬਾਕੀ ਨਾਲ ਆਪਣੀ ਗੱਲ ਕਹਿਣ ਲਈ ਸੱਦਾ ਦਿੱਤਾ ਹੈ ਅਤੇ ਕਿਹਾ ਕਿ ਜੇਕਰ ਕਿਸੇ ਪੱਧਰ ‘ਤੇ ਕੋਈ ਖਾਮੀ ਹੈ ਤਾਂ ਉਸ ਨੂੰ ਤੁਰੰਤ ਦੂਰ ਕਰਨ ਲਈਉਚਿੱਤ ਕਦਮ ਚੁੱਕੇ ਜਾਣਗੇ। ਡਾ.ਚੀਮਾ ਨੇ ਵੀ ਇਹ ਵੀ ਮੰਨਿਆ ਕਿ ਪਿਛਲੇ ਸਾਲਾਂ ਨਾਲੋਂ ਨਤੀਜਿਆਂ ਵਿੱਚ ਸੁਧਾਰ ਆਇਆ ਹੈ।
ਮੀਟਿੰਗ ਦੌਰਾਨ ਅਧਿਆਪਕਾਂ ਤੋਂ ਸਿਲੇਬਸ ਅਤੇ ਕਿਤਾਬਾਂ ਸਬੰਧੀ ਮਿਲੇ ਉਸਾਰੂ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਸਿੱਖਿਆ ਮੰਤਰੀ ਨੇ ਮੌਕੇ ‘ਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲਨੂੰ ਵਿਸ਼ਾ ਮਾਹਿਰਾਂ ਨਾਲ ਮੀਟਿੰਗ ਸੱਦਣ ਲਈ ਕਿਹਾ ਤਾਂ ਜੋ ਸਿਲੇਬਸ ਅਤੇ ਪਾਠ-ਪੁਸਤਕਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਸਕਣ। ਕੁਝ ਅਧਿਆਪਕਾਂ ਵੱਲੋਂ ਸਟਾਫ ਦੀ ਘਾਟ ਦੇ ਕਾਰਨ ਦੱਸੇ ਜਾਣ ‘ਤੇ ਡਾ.ਚੀਮਾ ਨੇ ਸਬੰਧਤ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀ ਨੂੰ ਤਾੜਨਾ ਕੀਤੀ ਕਿ ਆਮ ਬਦਲੀਆਂ ਦੌਰਾਨ ਅਜਿਹੀਆਂ ਘਾਟਾਂ ਨੂੰ ਸਾਹਮਣੇ ਲਿਆਉਣ ਤਾਂ ਜੋ ਇਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੰਗੇ ਨਤੀਜਿਆਂ ਲਈ ਸਕੂਲ ਮੁਖੀਆਂਅਤੇ ਡੀ.ਈ.ਓਜ਼ ਦੀ ਵੀ ਜਵਾਬਦੇਹੀ ਬਣਦੀ ਹੈ। ਉਨ੍ਹਾਂ ਡੀ.ਈ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਜ਼ਿਲਿਆਂ ਵਿੱਚ ਮਾੜੇ ਨਤੀਜਿਆਂ ਦੀ ਪੜਤਾਲ ਅਤੇ ਉਸਾਰੂ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਅਪਣਾਉਣ ਤਾਂਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਾ ਦੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ।
ਪੰਜਾਬੀ ਵਿਸ਼ੇ ਦੇ ਅਧਿਆਪਕਾਂ ਵੱਲੋਂ ਦਿੱਤੇ ਲਿਖਤੀ ਸੁਝਾਵਾਂ ਵਿੱਚ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਵਿੱਚ ਅਜਿਹੀਆਂ ਗਲਤੀਆਂ ਚਿੰਤਾਜਨਕ ਹਨ। ਉਨ੍ਹਾਂਅਧਿਆਪਕਾਂ ਨੂੰ ਇਸ ਬਾਰੇ ਸੁਧਾਰ ਲਿਆਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਮੀਟਿੰਗ ਦੌਰਾਨ ਅਜਿਹੇ ਅਧਿਆਪਕਾਂ ਨੂੰ ਸਾਬਾਸ਼ ਵੀ ਦਿੱਤੀ ਜਿਨ੍ਹਾਂ ਮਾੜੇ ਨਤੀਜਿਆਂ ਲਈ ਆਪਣੀ ਗਲਤੀ ਕਬੂਲਦਿਆਂ ਅਗਲੇ ਸਾਲ ਇਸ ਵਿੱਚ ਸੁਧਾਰਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਮਨੋਰਥ ਹੀ ਸੁਧਾਰ ਲਿਆਉਣਾ ਹੈ। ਕਈ ਅਧਿਆਪਕ ਭਾਵੇਂ ਉਨ੍ਹਾਂ ਦੇ ਨਤੀਜੇ ਮਾੜੇ ਸਨ ਪਰ ਉਨ੍ਹਾਂ ਸਿੱਖਿਆ ਮੰਤਰੀ ਦੀ ਇਸ ਪਹਿਲ ਦੀ ਸ਼ਲਾਘਾ ਵੀ ਕੀਤੀ।ਉਨ੍ਹਾਂ ਮੰਨਿਆ ਕਿ ਅਜਿਹੇ ਯਤਨਾਂ ਨਾਲ ਸਿੱਖਿਆ ਢਾਂਚੇ ਵਿੱਚ ਹੋਰ ਸੁਧਾਰ ਆਵੇਗਾ। ਕੁਝ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਮਾੜੀ ਆਰਥਿਤ ਹਾਲਤ ਨੂੰ ਬਹਾਨਾ ਬਣਾਏ ਜਾਣ ‘ਤੇ ਡਾ.ਚੀਮਾ ਨੇ ਲੁਧਿਆਣਾ ਅਤੇ ਪਟਿਆਲਾ ਦੇ ਅਜਿਹੇਸਕੂਲਾਂ ਦੀ ਉਦਾਹਰਨ ਪੇਸ਼ ਕੀਤੀ ਜਿਨ੍ਹਾਂ ਵਿੱਚ ਗਰੀਬ ਮਜ਼ਦੂਰਾਂ ਦੇ ਬੱਚੇ ਪੜਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤੇ ਬੱਚਿਆਂ ਨੇ ਮੈਰਿਟ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ।
ਮੀਟਿੰਗ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਵਿਭਾਗ ਵੱਲੋਂ ਮਾੜੇ ਨਤੀਜੇ ਵਾਲੇ ਅਧਿਆਪਕਾਂ ਨੂੰ ਇਨ ਸਰਵਿਸ ਸਿਖਲਾਈ ਦੇਣ ਲਈ ਆਉਂਦੇ ਦਿਨਾਂ ਵਿੱਚ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਮਾਹਿਰਰਿਸੋਰਸ ਪਰਸਨਜ਼ ਦੁਆਰਾ ਇਨ੍ਹਾਂ ਨੂੰ ਸਿਖਲਾਈ ਦਿਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟਾਂ (ਏ.ਸੀ.ਆਰ.) ਨੂੰ ਉਨ੍ਹਾਂ ਦੇ ਨਤੀਜਿਆਂ ਨਾਲ ਸਿੱਧਾ ਲਿੰਕ ਕਰਨ ਲਈ ਨਤੀਜਿਆਂਨੂੰ ਵੱਧ ਆਧਾਰ ਬਣਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ, ਸਮੂਹ ਜ਼ਿਲ੍ਹਾਂ ਸਿੱਖਿਆਅਧਿਕਾਰੀ (ਸੈਕੰਡਰੀ ਸਿੱਖਿਆ) ਅਤੇ ਅੱਜ ਬੁਲਾਏ ਗਏ ਅਧਿਆਪਕਾਂ ਦੇ ਸਬੰਧਤ ਸਕੂਲ ਮੁਖੀ ਵੀ ਹਾਜ਼ਰ ਹੋਏ।

Share Button