ਬਿਨਾ ਸੋਚੇ ਸਮਝੇ ਕੁਝ ਵੀ ਸੇਅਰ ਜਾਂ ਪੋਸਟ ਨਾ ਕਰੋ
ਬਿਨਾ ਸੋਚੇ ਸਮਝੇ ਕੁਝ ਵੀ ਸੇਅਰ ਜਾਂ ਪੋਸਟ ਨਾ ਕਰੋ
ਅੱਜ ਦੇ ਸਮੇ ਵਿੱਚ ਸੌਸਲ ਮੀਡੀਆ ਬਹੁਤ ਵੱਡਾ ਸਾਧਨ ਬਣ ਚੁੱਕੀ ਹੈ, ਆਪਣੇ ਵਿਚਾਰਾਂ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਨ ਦਾ, ਪਰ ਵੇਖਿਆ ਹੈ ਬਹੁਤ ਵਾਰ ਕਿ ਕੁਝ ਅਜਿਹੇ ਲੋਕ ਜਿਹਨਾਂ ਨੂੰ ਪਤਾ ਨਹੀ ਲਗਦਾ ਕਿ ਗੱਲ ਸਹੀ ਹੈ ਜਾਂ ਗਲਤ ਬਿਨਾ ਸੋਚੇ ਸਮਝੇ ਸੇਅਰ ਕਰਦੇ ਹਨ, ਸੌਸਲ ਮੀਡੀਆ ਤੇ ਕੋਈ ਵੀ ਮਾੜੀ ਮੋਟੀ ਗੱਲ ਆ ਜਾਵੇ ਲੋਕੀ ਇੱਕੋ ਗੱਲ ਕਹਿੰਦੇ ਆ ਸੇਅਰ ਕਰੋ ਸੇਅਰ ਕਰੋ, ਉਹ ਵੀ ਬਿਨਾ ਸੋਚੇ ਸਮਝੇ, ਕਿਉਕਿ ਸੌਸਲ ਮੀਡੀਆ ਦਾ ਹਿੱਸਾ ਫੇਸਬੁੱਕ, ਇਸਟਾਗਰਾਮ ਅਤੇ ਹੋਰ ਬਹੁਤ ਸਾਰੇ ਐਪਜ ਹਨ, ਜਿਹਨਾਂ ਰਾਹੀ ਕਿਸੇ ਵੀ ਗੱਲ ਨੂੰ ਮਿੰਟਾਂ ਸਕਿੰਟਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ, ਜਦੋ ਕਿਸੇ ਗੱਲ ਦੇ ਸਹੀ ਅਰਥ ਪਤਾ ਲਗਦੇ ਹਨ ਤਾਂ ਇੱਕੋ ਗੱਲ ਚਲਦੀ ਐ ਫੇਕ ਹੈ ਸਾਰੇ ਕਿਤੇ ਸੇਅਰ ਕਰ ਦਿਓ, ਕਿਉਕਿ ਪਹਿਲਾ ਤਾਂ ਅਸੀ ਸਮੇ ਦੀ ਬਰਬਾਦੀ ਕਰਦੇ ਹਾਂ ਬਿਨਾ ਵਜੋ ਤੋ , ਕਿਸੇ ਵੀ ਵੀਡਿਓ, ਫੋਟੋ ਜਾਂ ਕਿਸੇ ਵੀ ਖਬਰ ਨੂੰ ਸੇਅਰ ਕਰਨ ਤੋ ਪਹਿਲਾ ਉਸਦੇ ਤੱਥਾਂ ਦੀ ਧੁਰ ਤੱਕ ਪੜਤਾਲ ਕਰੋ ਤਾਂ ਕਿ ਸਾਡੀ ਕੀਤੀ ਇੱਕੋ ਇੱਕ ਪੋਸਟ ਨੂੰ ਲੋਕੀ ਸਹੀ ਸਮਝਣ ਤੇ ਕੁਝ ਵੀ ਗਲਤ ਨਾ ਕਰਨ, ਕਈ ਵਾਰ ਵੇਖਿਆ ਕੋਈ ਗਲਤ ਖਬਰ ਹੁੰਦੀ ਹੈ, ਕਿਸੇ ਧਾਰਮਿਕ ਤਸਵੀਰ ਨਾਲ ਛੇੜਛਾੜ ਹੁੰਦੀ ਹੈ ਤੇ ਫਿਰ ਕੀ ਹੁੰਦਾ ਕੋਈ ਉਹੀ ਤਸਵੀਰ ਬਣਾ ਕੇ ਕਿਸੇ ਦੀ ਫੋਟੋ ਨਾਲ ਪੇਸਟ ਕਰਕੇ ਲਿਖਦਾ ਕਿ ਸੇਅਰ ਕਰੋ ਤਾਂ ਕਿ ਸਜਾ ਮਿਲ ਸਕੇ, ਇਹੋ ਜਿਹੇ ਸਜਾ ਦਿਵਾਉਣ ਨੂੰ ਰਹਿਣ ਦਿਆ ਕਰੋ ਕਿਉਕਿ ਉਸ ਨਾਲ ਤਾਂ ਅਸੀ ਹੋਰਨਾਂ ਲੋਕਾਂ ਨੂੰ ਸੰਦੇਸ ਦਿੰਦੇ ਆ ਕਿ ਇਸ ਨੇ ਆਹ ਕਰਤਾ, ਪਰ ਉਹ ਸੰਦੇਸ ਹੋਰਨਾਂ ਲੋਕਾਂ ਤੱਕ ਗਲਤ ਜਾਂਦਾ ਅੱਜ ਦਾ ਜੋ ਸਮਾ ਹੈ ਲੋਕੀ ਦੁਨੀਆਂ ਵਿੱਚ ਵਿਖਣਾ ਚਾਹੁੰਦੇ ਨੇ, ਜੋ ਅਸੀ ਵਿਖਾ ਦਿੰਦੇ ਹਾਂ, ਬਿਨਾ ਵਜ੍ਹਾਂ ਹੀ ਕਈ ਲੋਕਾਂ ਨੂੰ ਸਟਾਰ ਬਣਾ ਦਿੰਦੇ ਹਾਂ, ਕਿਸੇ ਵੀ ਫੋਟੋ, ਵੀਡਿਓ ਜਾਂ ਸੰਦੇਸ ਨੂੰ ਸੇਅਰ ਕਰਨ ਤੋ ਪਹਿਲਾਂ ਅਸਲੇ ਤੱਥ ਜਰੂਰ ਵੇਖ ਲਿਆ ਕਰੋ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ, ਸਿਰਫ ਕਹੇ ਕਹਾਏ ਜਾਂ ਬਿਨਾ ਸੌਚੇ ਸਮਝੇ ਕੁਝ ਵੀ ਪੋਸਟ ਜਾਂ ਅੱਗੇ ਸੇਅਰ ਨਾ ਕਰੋ।