Sun. May 19th, 2019

ਬਿਨਾ ਨੰਬਰ ਪਲੇਟ ਓਵਰ ਲੋਡ ਟਰਾਲੀ ਨੇ ਲਈ ਟਰੱਕ ਡਰਾਇਵਰ ਦੀ ਜਾਨ

ਬਿਨਾ ਨੰਬਰ ਪਲੇਟ ਓਵਰ ਲੋਡ ਟਰਾਲੀ ਨੇ ਲਈ ਟਰੱਕ ਡਰਾਇਵਰ ਦੀ ਜਾਨ
ਬੇਕਾਬੂ ਟਰੱਕ ਨੇ ਤਿੰਨ ਦੁਕਾਨਾਂ ਭੰਨੀਆ

21-23 (2)
ਮਲੋਟ, 20 ਮਈ (ਆਰਤੀ ਕਮਲ) : ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਦੇਰ ਰਾਤ ਹੋਏ ਸੜਕੇ ਹਾਦਸੇ ਵਿਚ ਇਕ ਲੱਕੜ ਦੇ ਮੁੱਢਾਂ ਨਾਲ ਭਰੀ ਓਵਰ ਲੋਡ ਤੇ ਉਹ ਵੀ ਬਿਨਾ ਨੰਬਰ ਪਲੇਟ ਵਾਲੀ ਟਰੈਕਟਰ ਟਰਾਲੀ ਕਾਰਨ ਇਕ ਟਰੱਕ ਡਰਾਇਵਰ ਦੀ ਜਾਨ ਚਲੀ ਗਈ ਉਥੇ ਹੀ ਬੇਕਾਬੂ ਹੋ ਕੇ ਟਰੱਕ ਦੁਕਾਨਾਂ ਵਿਚ ਵੜ ਜਾਣ ਨਾਲ ਤਿੰਨ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਗਿਆ । ਗਨੀਮਤ ਇਹ ਰਹੀ ਕਿ ਇਹ ਹਾਦਸਾ ਸਵੇਰ ਦੇ ਕਰੀਬ 2.30 ਵਜੇ ਹੋਇਆ ਤੇ ਉਸ ਸਮੇਂ ਦੁਕਾਨਾਂ ਬੰਦ ਸਨ ਨਹੀ ਤਾਂ ਦੁਕਾਨਾਂ ਪਿੱਛੇ ਰਿਹਾਇਸ਼ ਵੀ ਸੀ ਤੇ ਹੋਰ ਵੀ ਵਧੇਰੇ ਜਾਨੀ ਨੁਕਸਾਨ ਹੋ ਸਕਦਾ ਸੀ । ਘਟਨਾ ਸਥੱਲ ਤੇ ਮੌਜੂਦ ਮ੍ਰਿਤਕ ਟਰੱਕ ਡਰਾਈਵਰ ਦੇ ਭਰਾ ਸਤਪਾਲ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਖਾਜੂਵਾਲਾ ਜਾ ਰਹੇ ਸਨ ਕਿ ਮਲੋਟ ਸ਼ਹਿਰ ਦੇ ਨਜਦੀਕ ਭਾਈ ਮੰਝ ਭਲਾਈ ਕੇਂਦਰ ਦੇ ਨਜਦੀਕ ਅਚਾਨਕ ਮਲੋਟ ਤੋਂ ਮੁਕਤਸਰ ਵੱਲ ਨੂੰ ਆ ਰਹੀ ਲੱਕੜਾਂ ਦੀ ਭਰੀ ਟਰਾਲੀ ਦੇ ਬਾਹਰ ਵੱਲ ਨੂੰ ਵਧਿਆ ਮੁਢ ਟਰੱਕ ਦੇ ਡਰਾਇਵਰ ਵਾਲੇ ਪਾਸੇ ਵੱਜਿਆ ਤੇ ਡਰਾਇਵਰ ਗੰਭੀਰ ਜਖਮੀ ਹੋ ਗਿਆ ਜਿਸ ਦੇ ਸਿੱਟੇ ਵਜੋਂ ਟਰਾਲਾ ਰਾਸ਼ਟਰੀ ਰਾਜ ਮਾਰਗ ਦੇ ਕੰਢੇ ਦੀਆਂ ਦੁਕਾਨਾਂ ਵਿਚ ਜਾ ਵੜਿਆ । ਮੌਕੇ ਤੇ ਇਕੱਤਰ ਹੋਏ ਲੋਕਾਂ ਵੱਲੋਂ ਜਖਮੀ ਡਰਾਇਵਰ ਹਰੀ ਰਾਮ ਪੁੱਤਰ ਫੱਤਾ ਰਾਮ ਵਾਸੀ ਚਾਘਾ ਜਿਲਾ ਸ੍ਰੀ ਗੰਗਾਨਗਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹਦੀ ਗੰਭੀਰ ਹਾਲਤ ਦੇਖਦਿਆਂ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ । ਮੌਕੇ ਤੇ ਮੌਜੂਦ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜੀਟੀ ਰੋਡ ਸਥਿਤ ਦਵਿੰਦਰ ਦੀ ਫਰੈਂਡਜ ਕਾਰ ਸੇਲ, ਅਮਨਦੀਪ ਦੀ ਗੁਰੂ ਕਿਰਪਾ ਕਾਰ ਗੈਰਜ ਅਤੇ ਸੋਨੀ ਸੱਗੂ ਦੀ ਸੋਨੂੰ ਮੋਟਰ ਮਕੈਨਿਕ ਦੁਕਾਨਾਂ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ ।

Leave a Reply

Your email address will not be published. Required fields are marked *

%d bloggers like this: