ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ss1

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ। ਅਮਰੀਕਾ ਦੀ ਵੱਡੀ ਕੰਪਨੀ ਜਨਰਲ ਮੋਟਰਜ਼ ਇਸ ਮੁਕਾਬਲੇ ਵਿੱਚ ਵੱਡਾ ਕਦਮ ਪੁੱਟਣ ਜਾ ਰਹੀ ਹੈ। ਕੰਪਨੀ ਨੇ ਅਜਿਹੀ ਸੈਲਫ਼ ਡਰਾਈਵਿੰਗ ਕਾਰ ਪੇਸ਼ ਕੀਤੀ ਹੈ ਜਿਸ ਵਿੱਚ ਨਾ ਤਾਂ ਸਟੇਅਰਿੰਗ ਹੈ ਤੇ ਨਾ ਹੀ ਬਰੇਕ ਤੇ ਰੇਸ ਦਾ ਪੈਡਲ।

ਜਨਰਲ ਮੋਟਰਜ਼ ਦੀ ਇਸ ਕਾਰ ਦਾ ਨਾਂ Cruise AV ਹੈ। ਕੰਪਨੀ ਅਮਰੀਕੀ ਸਰਕਾਰ ਤੋਂ ਇਸ ਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀ ਹੈ। ਅਗਲੇ ਸਾਲ ਇਸ ਕਾਰ ਦੇ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ। ਸ਼ੁਰੂਆਤ ਵਿੱਚ ਇਸ ਕਾਰ ਦਾ ਇਸਤੇਮਾਲ ਟੈਕਸੀ ਦੇ ਤੌਰ ‘ਤੇ ਕੀਤਾ ਜਾਵੇਗਾ ਜੋ ਫਿਕਸ ਰੂਟ ‘ਤੇ ਸਫ਼ਰ ਕਰੇਗੀ। ਕਾਰ ਨੂੰ ਐਪ ਰਾਹੀਂ ਕਮਾਂਡ ਕੀਤਾ ਜਾਵੇਗਾ।

ਕਾਰ ਦੇ ਡੈਸ਼ ਬੋਰਡ ‘ਤੇ ਸਿਰਫ਼ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਕੰਪਨੀ ਦੀਆਂ ਹੋਰ ਕਾਰਾਂ ਵਾਂਗ ਹੀ ਹੈ। ਪਿੱਛੇ ਬੈਠਣ ਵਾਲੇ ਮੁਸਾਫ਼ਰਾਂ ਲਈ ਵੀ ਅਲੱਗ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਫੋਰਡ ਕੰਪਨੀ ਨੇ ਵੀ 20121 ਵਿੱਚ ਅਜਿਹੀ ਕਾਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਬਰ ਤੇ ਗੂਗਲ ਵੀ ਸੈਲਫ਼ ਡਰਾਈਵਿੰਗ ਕਾਰ ਬਣਾ ਰਹੀਆਂ ਹਨ ਪਰ ਇਸ ਵਿੱਚ ਮੈਨੂਅਲ ਕੰਟਰੋਲ ਵੀ ਦਿੱਤਾ ਹੋਵੇਗਾ।

Share Button

Leave a Reply

Your email address will not be published. Required fields are marked *