Thu. Oct 17th, 2019

ਬਿਨਾਂ ਮੂਰਤੀ ਵਾਲਾ ਮੰਦਰ

ਬਿਨਾਂ ਮੂਰਤੀ ਵਾਲਾ ਮੰਦਰ

ਰਾਜਸਥਾਨ ਦੇ ਭਰਪੂਰ ਜ਼ਿਲ੍ਹੇ ਦੇ ਉਪਖੰਡ ਕਾਮਾਂ ਬਾਰੇ ਭਲੇ ਹੀ ਘਟ ਲੋਕਾਂ ਨੇ ਸੁਣਿਆ ਹੋਵੇ ਪਰ ਧਾਰਮਿਕ ਲੋਕਾਂ ਖ਼ਾਸ ਤੌਰ ‘ਤੇ ਵੈਸ਼ਣਵਾਂ ਵਿਚ ਇਸ ਸਥਾਨ ਨੂੰ ਕਾਫ਼ੀ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ। ਕਾਮਾਂ ਦਾ ਕੁੱਝ ਹਿੱਸਾ ਬ੍ਰਜ ਭੂਮੀ ਨਾਲ ਲਗਦਾ ਹੈ ਜਿੱਥੇ ਭਗਵਾਨ ਕ੍ਰਿਸ਼ਣ ਨੇ ਅਪਣਾ ਬਚਪਨ ਗੁਜ਼ਾਰਿਆ ਸੀ। ਕਾਮਾਂ ਵਿਚ ਤੁਲਸੀ ਦੇ ਪੌਦੇ ਬਹੁਤ ਹਨ ਜਿਸ ਕਰ ਕੇ ਇਸ ਨੂੰ ਆਦੀ ਵ੍ਰਿੰਦਾਵਨ ਵੀ ਕਿਹਾ ਜਾਂਦਾ ਹੈ।

ਭਾਦੋਂ ਮਹੀਨੇ ਵਿਚ ਇੱਥੇ ਵਿਸ਼ੇਸ਼ ਵਣ ਯਾਤਰਾ ਹੁੰਦੀ ਹੈ ਜਿਸ ਵਿਚ ਵੈਸ਼ਣਵ ਸਮਾਜ ਦੇ ਲੋਕ ਹਿੱਸਾ ਲੈਂਦੇ ਹਨ। ਬਾਰਿਸ਼ ਦੇ ਮੌਸਮ ਵਿਚ ਇੱਥੋਂ ਦੇ ਚੀਲ ਮਹਿਲ ਵਿਚ ਮੇਲਾ ਵੀ ਲਗਦਾ ਹੈ ਜਿਸ ਨੂੰ ਪਰਿਕਰਮਾ ਮੇਲਾ ਕਿਹਾ ਜਾਂਦਾ ਹੈ। ਇਸ ਖੇਤਰ ਵਿਚ ਰਾਜਸਥਾਨ ਦੇ ਕੁੱਝ ਪ੍ਰਸਿੱਧ ਅਤੇ ਮਾਨਤਾ ਵਾਲੇ ਮੰਦਿਰ ਵੀ ਸਥਿਤ ਹਨ। ਇਹਨਾਂ ਵਿਚੋਂ ਇਕ ਚੌਰਾਸੀ ਖੰਬਾ ਮੰਦਿਰ ਹੈ। ਇਸ ਮੰਦਿਰ ਵਿਚ 84 ਪਿਲਰ ਹਨ ਜਿਸ ਦੇ ਆਧਾਰ ‘ਤੇ ਇਸ ਨੂੰ ਇਹ ਨਾਮ ਦਿੱਤਾ ਜਾਂਦਾ ਹੈ।

ਇੱਥੇ ਕਿਸੇ ਵੀ ਭਗਵਾਨ ਦੀ ਮੂਰਤੀ ਨਹੀਂ ਹੈ ਅਤੇ ਨਾ ਹੀ ਕੋਈ ਪੂਜਾ ਹੁੰਦੀ ਹੈ ਫਿਰ ਵੀ ਇਸ ਨੂੰ ਮੰਦਿਰ ਕਿਹਾ ਜਾਂਦਾ ਹੈ।

ਚੌਰਾਸੀ ਖੰਬਾ ਮੰਦਿਰ ਵਿਚ ਅੱਜ ਤਕ ਕੋਈ ਵੀ ਸਹੀ ਗਿਣਤੀ ਦਾ ਪਤਾ ਨਹੀਂ ਲਗਾ ਸਕਿਆ। ਜੋ ਕੋਈ ਵੀ ਇਸ ਨੂੰ ਗਿਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜਾਂ ਤਾਂ ਜ਼ਿਆਦਾ ਖੰਬੇ ਦਿਖਾਈ ਦਿੰਦੇ ਹਨ ਜਾਂ ਫਿਰ ਘਟ। ਇਹਨਾਂ ਨੂੰ ਜਿੰਨੀ ਵਾਰ ਗਿਣਿਆ ਜਾਂਦਾ ਹੈ ਉਨੀ ਵਾਰ ਅਲੱਗ ਗਿਣਤੀ ਨਿਕਲਦੀ ਹੈ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਮੰਦਿਰ ਕੋਲ ਸਥਿਤ ਧਰਮ ਕੁੰਡ ਉਹੀ ਸਥਾਨ ਹੈ ਜਿੱਥੇ ਯਕਸ਼ ਨੇ ਯੂਧਿਸ਼ਟਰ ਦੀ ਪਰੀਖਿਆ ਲਈ ਸੀ। ਮਹਾਂਭਾਰਤ ਵਿਚ ਇਸ ਘਟਨਾ ਬਾਰੇ ਪੜ੍ਹਨ ਨੂੰ ਮਿਲਦਾ ਹੈ।

Leave a Reply

Your email address will not be published. Required fields are marked *

You may have missed

ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਦੀ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਕੀਤੀ ਸਖ਼ਤ ਨਿਖੇਧੀ ਸੰਗਰੂਰ, 17 ਅਕਤੂਬਰ (ਕਰਮ ਸਿੰਘ ਜਖ਼ਮੀ): ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲ ਮੁਖੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਥੀਏਟਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਇਕਾਂਗੀਆਂ ਦਾ ਮੰਚਨ ਕਰਵਾਉਣਾ ਹੈ। ਇਹ ਇਕਾਂਗੀ ਨਾਟਕ ਸਿਰਫ਼ ਹਿੰਦੀ ਵਿੱਚ ਹੀ ਖੇਡੇ ਜਾਣਗੇ ਅਤੇ ਇਹ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋਣੇ ਜ਼ਰੂਰੀ ਹਨ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ, ਡਾ. ਸੁਖਵਿੰਦਰ ਸਿੰਘ ਪਰਮਾਰ, ਦਲਬਾਰ ਸਿੰਘ ਚੱਠੇ ਸੇਖਵਾਂ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਸੁਖਵਿੰਦਰ ਕੌਰ ਸਿੱਧੂ, ਕੁਲਵੰਤ ਖਨੌਰੀ, ਗੁਰਪ੍ਰੀਤ ਸਿੰਘ ਸਹੋਤਾ, ਸਤਪਾਲ ਸਿੰਘ ਲੌਂਗੋਵਾਲ, ਸਰਬਜੀਤ ਸਿੰਘ ਸੰਧੂ, ਸੁਖਵਿੰਦਰ ਕੌਰ ਹਰਿਆਓ, ਧਰਮਵੀਰ ਸਿੰਘ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਲਾਭ ਸਿੰਘ ਝੱਮਟ, ਲਵਲੀ ਬਡਰੁੱਖਾਂ, ਗੋਬਿੰਦ ਸਿੰਘ ਤੂਰਬਨਜਾਰਾ, ਸਰਬਜੀਤ ਸੰਗਰੂਰਵੀ ਅਤੇ ਜੱਗੀ ਮਾਨ ਆਦਿ ਸਾਹਿਤਕਾਰਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨਾਲ ਇਹ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਨੀਤੀ ਤਿਆਗ ਕੇ ਇਸ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਨ ਵੱਲ ਧਿਆਨ ਦੇਵੇ।

%d bloggers like this: