ਬਿਟ੍ਰਿਸ਼ ਕੋਲੰਬੀਆ ਅਸੈਂਬਲੀ ‘ਚ ਸੂਫੀ ਗਾਇਕ ਕੰਵਰ ਗਰੇਵਾਲ ਦਾ ਕੀਤਾ ਸਨਮਾਨ

ਬਿਟ੍ਰਿਸ਼ ਕੋਲੰਬੀਆ ਅਸੈਂਬਲੀ ‘ਚ ਸੂਫੀ ਗਾਇਕ ਕੰਵਰ ਗਰੇਵਾਲ ਦਾ ਕੀਤਾ ਸਨਮਾਨ

kanwar grewalਪੰਜਾਬ ਦੇ ਉਘੇ ਸੂਫੀ ਗਾਇਕ ਕੰਵਰ ਗਰੇਵਾਲ ਦਾ ਮਿਆਰੀ ਗਾਇਕੀ ਬਦਲੇ ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ ‘ਚ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸਿਟੀ ਆਫ ਵਿਕਟੋਰੀਆ ਸਥਿਤ ਅਸੈਂਬਲੀ ‘ਚ ਸਰੀ ਦੇ ਫਲੀਟਵੁਡ ਸ਼ਹਿਰ ਤੋਂ ਵਿਧਾਇਕ ਜਗਰੂਪ ਬਰਾੜ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਵੱਲੋਂ ਸਨਮਾਨਿਤਾ ਕੀਤਾ ਗਿਆ। ਦੱਸ ਦੇਈਏ ਕਿ ‘ਲਿਓ ਐਂਟਰਟੇਨਮੈਂਟ’ ਵੱਲੋਂ ਸੂਫੀ ਗਾਇਕ ਕੰਵਰ ਗਰੇਵਾਲ ਦੇ ਕੈਨੇਡਾ ‘ਚ ਕਰਵਾਏ ਜਾ ਰਹੇ ਸਮਾਗਮਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਕੰਵਰ ਗਰੇਵਾਲ ਨੇ 2013 ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੰਗੀਤ ‘ਚ ਪੋਸਟ ਗ੍ਰੈਜੂਏਟ ਕੀਤੀ। ਉਨ੍ਹਾਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ‘ਅੱਖਾਂ’ ਐਲਬਮ ਨਾਲ ਕੀਤੀ। ਇਸ ਤੋਂ ਬਾਅਦ ਗਰੇਵਾਲ ਨੇ ‘ਜੋਗੀਨਾਥ’, ‘ਨਾ ਜਾਈਂ ਮਸਤਾਂ ਦੇ ਵਿਹੜੇ’, ‘ਸਾਈਆਂ ਦੀ ਕੰਜਰੀ’, ‘ਤੂੰਬਾ’ ਤੇ ‘ਛੱਲਾ’ ਸਣੇ ਕਈ ਗੀਤ ਸਰੋਤਿਆਂ ਦੀ ਝੋਲੀ ਪਾਏ। ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ। ਸਾਲ 2016 ‘ਚ ਆਈ ਫਿਲਮ ‘ਅਰਦਾਸ’ ‘ਚ ਕੰਵਰ ਗਰੇਵਾਲ ਦੇ ‘ਫਕੀਰ’ ਗੀਤ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: