Fri. May 24th, 2019

ਬਿਜਲੀ ਵਿਭਾਗ ਵਲੋਂ ਘਰਾਂ ‘ਚ ਛਾਪੇਮਾਰੀ ਕਰ ਕੇ ਨਾਜਾਇਜ਼ ਕੁੰਡੀਆਂ ਫੜੀਆਂ

ਬਿਜਲੀ ਵਿਭਾਗ ਵਲੋਂ ਘਰਾਂ ‘ਚ ਛਾਪੇਮਾਰੀ ਕਰ ਕੇ ਨਾਜਾਇਜ਼ ਕੁੰਡੀਆਂ ਫੜੀਆਂ

ਤਪਾ ਮੰਡੀ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਦੇ ਵਨ ਅਤੇ ਟੂ ਵਲੋਂ ਸਾਂਝੇ ਤੌਰ ‘ਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਚ ਛਾਪੇਮਾਰੀ ਕਰ ਕੇ ਅੱਧੀ ਦਰਜਨ ਦੇ ਕਰੀਬ ਬਿਜਲੀ ਚੋਰੀ ਕਰਨ ਵਾਲਿਆਂ ਦੀਆਂ ਨਾਜਾਇਜ਼ ਕੁੰਡੀਆਂ ਫੜੀਆਂ | ਤਪਾ ਵਨ ਦੇ ਐਸ.ਡੀ.ਓ.ਨਵਨੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਜੇ.ਈ. ਸੁਖਜਿੰਦਰ ਸਿੰਘ, ਪ੍ਰਸ਼ੋਤਮ ਦਾਸ, ਹਰਪ੍ਰੀਤ ਸਿੰਘ, ਪ੍ਰਗਟ ਸਿੰਘ ਆਦਿ ਨੂੰ ਨਾਲ ਲੈ ਕੇ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ 6 ਦੇ ਕਰੀਬ ਅਜਿਹੇ ਕੇਸ ਸਾਹਮਣੇ ਆਏ ਜਿਹੜੇ ਬਿਜਲੀ ਮੀਟਰ ‘ਤੇ ਮੁੱਖ ਤਾਰ ਤੋਂ ਬਿਨਾਂ ਸਿੱਧੀ ਸਪਲਾਈ ਲਾਈ ਹੋਈ ਸੀ | ਉਨ੍ਹਾਂ ਚੈਕਿੰਗ ਦੌਰਾਨ ਘਰਾਂ ਦਾ ਲੋਡ ਚੈੱਕ ਕਰ ਕੇ ਲਗਭਗ 1 ਲੱਖ ਰੁਪਏ ਦੇ ਜੁਰਮਾਨੇ ਦੇ ਨੋਟਿਸ ਕੱਟ ਕੇ ਖਪਤਕਾਰਾਂ ਨੂੰ ਭੇਜ ਦਿੱਤੇ ਹਨ | ਉਨ੍ਹਾਂ ਇਸ ਸਬੰਧੀ ਜਾਂਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆ ਦਿੱਤਾ ਹੈ |

Leave a Reply

Your email address will not be published. Required fields are marked *

%d bloggers like this: