ਬਿਜਲੀ ਬੋਰਡ ਦੇ ਮੁਲਾਜਮ ਦੀ ਕਰੰਟ ਲਗਣ ਨਾਲ ਮੌਤ

ss1

ਬਿਜਲੀ ਬੋਰਡ ਦੇ ਮੁਲਾਜਮ ਦੀ ਕਰੰਟ ਲਗਣ ਨਾਲ ਮੌਤ
ਮੁਲਾਜਮਾ ਦੀ ਅਣਗਹਿਲੀ ਨਾਲ ਵਾਪਰਿਆਂ ਹਾਦਸਾ

ਗੜ੍ਹਸ਼ੰਕਰ 30 ਨਵੰਬਰ (ਅਸ਼ਵਨੀ ਸ਼ਰਮਾ) ਪਿੰਡ ਕਾਲੇਵਾਲ ਬੀਤ ਵਿਖੇ ਪਾਵਰਕਾਮ ਦੇ ਮੁਲਾਜਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁੱਖਦਾਈ ਘਟਨਾ ਦਾ ਪਤਾ ਲਗਿਆਂ ਹੈ ਜਿਸ ਦਾ ਕਾਰਨ ਮੁਲਾਜਮਾਂ ਵਲੋ ਮੇਨ ਲਾਈਨ ਦਾ ਕਨੈਕਸ਼ਨ ਨਾਂ ਕਟਣਾ ਦੱਸਿਆਂ ਜਾਂ ਰਿਹਾ ਹੈ।

          ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਲੇਵਾਲ ਬੀਤ ਵਿਖੇ ਬਿਜਲੀ ਬੋਰਡ ਦਾ ਮੁਲਾਜਮ ਖੰਭੇ ਤੇ ਚੜਕੇ ਕਿਸੇ ਦਾ ਕੁਨੈਕਸ਼ਨ ਕਰ ਰਿਹਾ ਸੀ ਕਿ ਇੱਕਦਮ ਪਿਛੇ ਤੋ ਬਿਜਲੀ ਆ ਗਈ ਜਿਸ ਨਾਲ ਮੁਲਾਜਮ ਖੱਭੇ ਤੋ ਸਿਰ ਭਾਰ ਥੱਲੇ ਡਿੱਗ ਗਿਆਂ ਜਿਸ ਨਾਲ ਸਿਰ ਵਿੱਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮੁਲਾਜਮ ਜੋਗਿੰਦਰ ਹਿਮਾਚਲ ਪ੍ਰਦੇਸ਼ ਦਾ ਦੱਸਿਆ ਜਾਂ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਸਬ ਸਟੇਸ਼ਨ ਤੋ ਲਾਈਨ ਬੰਦ ਸੀ ਤੇ ਮੁਲਾਜਮਾਂ ਨੇ ਬਿਨਾਂ ਲਾਈਨ ਬੰਦ ਕਿਤੀਆਂ ਕੁਨੈਕਸ਼ਨ ਲਗਾਉਣਾ ਸ਼ੁਰੂ ਕਰ ਦਿਤਾ। ਪਰ ਮੁਲਾਜਮ ਦੇ ਖੱਭੇ ਤੇ ਚੜੇ ਹੋਏ ਲਾਈਨ ਚਾਲੂ ਹੋ ਗਈ ਜਿਸ ਨਾਲ ਇਹ ਹਾਦਸਾ ਵਾਪਰ ਗਿਆਂ।

Share Button

Leave a Reply

Your email address will not be published. Required fields are marked *