ਬਿਜਲੀ ਬੋਰਡ ਦੇ ਕੰਮ ਨਿਰਾਲੇ, ਖੁੱਲੇ ਰਹਿੰਦੇ ਬਕਸਿਆ ਦੇ ਤਾਲੇ

ss1

ਬਿਜਲੀ ਬੋਰਡ ਦੇ ਕੰਮ ਨਿਰਾਲੇ, ਖੁੱਲੇ ਰਹਿੰਦੇ ਬਕਸਿਆ ਦੇ ਤਾਲੇ
ਬਿਜਲੀ ਦੀਆਂ ਤਾਰਾ ਬਕਸਿਆ ਦੇ ਨਾਲ ਰਹਿੰਦੀਆਂ ਲਮਕਦੀਆਂ

ਨੋਸਹਿਰਾ ਪੰਨੂਆ, 13 ਜੂਨ (ਜਗਜੀਤ ਸਿੰਘ ਬੱਬੂ, ਹਰਮਨਦੀਪ ਸਿੰਘ) ਸਥਾਨਕ ਕਸਬੇ ਦੇ ਵਿੱਚ ਬਿਜਲੀ ਬੋਰਡ ਵੱਲੋਂ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਬਕਸਿਆ ਵਿੱਚ ਲਾਏ ਗਏ ਹਨ ਪਰ ਬਕਸਿਆ ਨੂੰ ਲੱਗੇ ਤਾਲੇ ਟੁੱਟੇ ਹੋਏ ਹਨ ਜਿੰਨ੍ਹਾਂ ਦਾ ਕੋਈ ਵੀ ਵਾਲੀਵਾਰਸ ਨਹੀ ਹੈ।ਬਕਸਿਆ ਦੇ ਤਾਲੇ ਖੁੱਲੇ ਰਹਿੰਦੇ ਹਨ ਅਤੇ ਤਾਰਾ ਦੇ ਜਾਲ ਬਾਹਰ ਬਕਸਿਆ ਨਾਲ ਲਮਕਦੇ ਰਹਿੰਦੇ ਹਨ।ਦੱਸਿਆ ਜਾਂਦਾ ਹੈ ਕਿ ਮੇਨ ਬਜਾਰ ਤੋਂ ਬੱਸ ਸਟੈਂਡ ਵੱਲ ਨੂੰ ਜਾਂਦੀ ਮੇਨ ਗਲੀ ਦੀ ਮੂੰਹ ਬੋਲਦੀ ਤਸਵੀਰ ਜਿਸ ਦੀਆਂ ਬਕਸੇ ਵਾਲੀਆਂ ਤਾਰਾ ਗਲੀ ਵਿੱਚ ਲਮਕ ਰਹੀਆਂ ਹਨ।ਜਿਸ ਨਾਲ ਕਿਸੇ ਵਕਤ ਵੀ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।ਬਕਸੇ ਦੀਆਂ ਲਮਕਦੀਆ ਤਾਰਾਂ ਇਹ ਦਰਸਾ ਰਹੀਆ ਹਨ ਕਿ ਬਿਜਲੀ ਵਿਭਾਗ ਕਿੰਨਾ ਲਾਪਰਵਾਹ ਹੈ। ਸੂਤਰਾ ਪਾਸੋ ਪ੍ਰਾਪਤ ਜਾਣਕਾਰੀ ਅਨੁਸਾਰ ਲਮਕ ਰਹੀਆਂ ਤਾਰਾਂ ਕਾਫੀ ਅਰਸੇ ਤੋ ਹੀ ਇਸੇ ਤਰਾ ਜਾਲ ਦਾ ਰੂਪ ਧਾਰੀ ਹੇਠਾ ਲਮਕ ਰਹੀਆ ਹਨ ਪਰ ਬਿਜਲੀ ਵਿਭਾਗ ਦਾ ਇਹਨਾ ਲਮਕ ਰਹੀਆਂ ਤਾਰਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।
ਹੈਰਾਨੀਜਨਕ ਗੱਲ ਇਹ ਹੈ ਕਿ ਇਹ ਮੇਨ ਬਜਾਰ ਤੋਂ ਬੱਸ ਸਟੈਂਡ ਨੂੰ ਜਾਣ ਵਾਲੀ ਮੇਨ ਗਲੀ ਹੋਣ ਦੇ ਨਾਲ ਇਸ ਗਲੀ ਵਿੱਚ ਕਾਫੀ ਆਵਾਜਾਈ ਹੁੰਦੀ ਹੈ ਪਰ ਜੇਕਰ ਰੱਬ ਨਾ ਕਰੇ ਕਿ ਕਿਸੇ ਰਾਹਗੀਰ ਦਾ ਹੱਥ ਜਾ ਫਿਰ ਇਹ ਲਮਕਦੀਆ ਨੰਗੇ ਜੌੜਾ ਵਾਲੀਆ ਤਾਰਾਂ ਉਸ ਉੱਪਰ ਡਿੱਗ ਪੈਣ ਤਾਂ ਉਨ੍ਹਾਂ ਦੀ ਜਾਨ-ਮਾਲ ਦਾ ਜੁੰਮੇਵਾਰ ਕੋਣ ਹੋਵੇਗਾ।ਇਸ ਮੌਕੇ ਪੰਜਾਬ ਜਾਗਰਣ ਮੰਚ ਦੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਅਧਿਕਾਰੀ ਇਧਰੋ ਕਈ ਵਾਰੀ ਅੱਖਾ ਮੀਟ ਕੇ ਲੰਘ ਜਾਂਦੇ ਹਨ ਪਰ ਉਨ੍ਹਾਂ ਦੀ ਸਿਹਤ ਤੇ ਕੋਈ ਵੀ ਅਸਰ ਨਹੀ ਹੁੰਦਾ।ਇਸ ਮੌਕੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਮੰਗ ਕੀਤੀ ਕਿ ਬਿਜਲੀ ਅਧਿਕਾਰੀ ਇਹ ਤਾਰਾਂ ਦੇ ਲਮਕਦੇ ਜਾਲ ਠੀਕ ਤਰ੍ਹਾਂ ਲਾਉਣ ਤੇ ਬਕਸਿਆ ਦੇ ਖੁੱਲੇ ਤਾਲੇ ਬੰਦ ਕਰਨ।ਜਦ ਇਸ ਸਬੰਧੀ ਬਿਜਲੀ ਬੋਰਡ ਨੋਸ਼ਹਿਰਾ ਪੰਨੂਆ ਦੇ ਐਸ.ਡੀ.ਓ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਤਾਰਾ ਲਮਕ ਰਹੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਾਇਆ ਜਾਵੇਗਾ ਅਤੇ ਜਿੰਨ੍ਹਾਂ ਬਕਸਿਆ ਨੂੰ ਤਾਲੇ ਨਹੀ ਲੱਗੇ ਹੋਏ ਉਨ੍ਹਾਂ ਨੂੰ ਤੁਰੰਤ ਤਾਲੇ ਲਗਾਏ ਜਾਣਗੇ।

Share Button

Leave a Reply

Your email address will not be published. Required fields are marked *