ਬਿਜਲੀ ਦੀਆਂ ਤਾਰਾਂ ਦੇ ਜਾਲ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਤੀ ਲਾਪਰਵਾਹ ਅਧਿਕਾਰੀਆਂ ਦੀ ਸੁਖਬੀਰ ਦੇ ਦਰਬਾਰ ਵਿੱਚ ਹੋਵੇਗੀ ਸ਼ਿਕਾਇਤ : ਗੋਸ਼ਾ

ss1

ਬਿਜਲੀ ਦੀਆਂ ਤਾਰਾਂ ਦੇ ਜਾਲ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਤੀ ਲਾਪਰਵਾਹ ਅਧਿਕਾਰੀਆਂ ਦੀ ਸੁਖਬੀਰ ਦੇ ਦਰਬਾਰ ਵਿੱਚ ਹੋਵੇਗੀ ਸ਼ਿਕਾਇਤ : ਗੋਸ਼ਾ

1-13 (1)
ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਲੁਧਿਆਣਾ -2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਚੌੜਾ ਬਾਜ਼ਾਰ, ਅਕਾਲ ਮਾਰਕੀਟ ਅਤੇ ਆਲੇ-ਦੁਆਲੇ ਦੇ ਬਜਾਰਾਂ ਵਿੱਚੋਂ ਬਿਜਲੀ ਦੀਆਂ ਤਾਰਾਂ ਦੇ ਬਿਖਰੇ ਜਾਲ ਹਟਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋਣ ਵੱਲ ਧਿਆਨ ਦਿਵਾਉਣ ਤੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਸੰਬਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਰਸਾਤੀ ਮੌਸਮ ਵਿੱਚ ਨੰਗੀਆਂ ਤਾਰਾਂ ਨਾਲ ਹੋਣ ਵਾਲੇ ਸ਼ਾਰਟ ਸਰਕਿਟ ਅਤੇ ਬਰਸਾਤੀ ਪਾਣੀ ਦੇ ਜਮਾਂ ਹੋਣ ਨਾਲ ਦੁਕਾਨਾਂ ਵਿੱਚ ਪਏ ਕੀਮਤੀ ਸਾਮਾਨ ਦੇ ਖ਼ਰਾਬ ਹੋਣ ਕੇ ਸੰਖਾਂ ਦੇ ਰੁਪਏ ਦੇ ਨੁਕਸਾਨ ਤੋਂ ਬਚਾਅ ਦੇ ਉਪਾਅ ਕਰਵਾਉਣ ਦੀ ਕੋਸ਼ਿਸ਼ ਕਰਣਗੇ । ਇਸ ਵਿੱਚ ਦੁਕਾਨਦਾਰਾਂ ਨੇ ਕਈ ਵਾਰ ਨਿਗਮ ਅਤੇ ਪਾਵਰਕਾਮ ਅਧਿਕਾਰੀਆਂ ਦੇ ਕੋਲ ਸ਼ਿਕਾਇਤ ਕਰਨ ਨਾਲ ਸੁਣਵਾਈ ਨਹੀਂ ਹੋਣ ਤੇ ਗੋਸ਼ਾ ਨੇ ਕਿਹਾ ਕਿ ਲਾਪਰਵਾਹ ਅਧਿਕਾਰੀਆਂ ਦੀ ਸ਼ਿਕਾਇਤ ਰਾਜ ਦੇ ਉਪਮੁੱਖਮੰਤਰੀ ਸੁਖਬੀਰ ਬਾਦਲ ਨੂੰ ਲਿਖਤੀ ਰੁਪ ਵਿੱਚ ਕੀਤੀ ਜਾਵੇਗੀ । ਇਸ ਮੌਕੇ ਤੇ ਦਵਿੰਦਰ ਸਿੰਘ ਨੀਟੂ, ਜਸਵਿੰਦਰ ਸਿੰਘ ਰਵੀ, ਮੋਂਗਾ, ਹੈਪੀ, ਰਾਜਿੰਦਰ ਸਿੰਘ, ਗੁਰਮੀਤ ਂਿਸੰਘ , ਮਨਜੀਤ ਸਿੰਘ , ਰਾਜੀਵ ਵਿਗ , ਰਾਜੂ ਚਾਵਲਾ ਅਤੇ ਹੋਰ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *