ਬਿਜਲੀ ਦਾ ਕਰੰਟ ਲੱਗਣ ਕਾਰਨ 2 ਬੱਕਰੀਆਂ ਦੀ ਮੌਤ

ss1

ਬਿਜਲੀ ਦਾ ਕਰੰਟ ਲੱਗਣ ਕਾਰਨ 2 ਬੱਕਰੀਆਂ ਦੀ ਮੌਤ

4-8 (1)
ਤਪਾ ਮੰਡੀ 3 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਰੂਪ ਚੰਦ ਰੋਡ ’ਤੇ 2 ਬੱਕਰੀਆ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਬੱਕਰੀਆ ਦੇ ਮਾਲਕ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਤੇ ਉਸ ਦੇ ਰਿਸ਼ਤੇਦਾਰ ਰਲਦੂ ਸਿੰਘ ਪੁੱਤਰ ਸੱਜਣ ਸਿੰਘ ਘੜੈਲੀ ਰੋਡ ਵਾਸੀ ਤਪਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਆਪਣੀਆਂ 20 ਦੇ ਕਰੀਬ ਬੱਕਰੀਆਂ ਹਰਾ ਚਾਰਾ ਚਾਰਨ ਲਈ ਲੈਕਰ ਜਾਂਦਾ ਹੈ । ਅੱਜ ਵੀ ਉਹ ਆਪਣੀਆਂ ਬੱਕਰੀਆ ਚਾਰਨ ਲਈ ਗਿਆ ਸੀ, ਜਦ ਉਹ ਘਰ ਨੂੰ ਵਾਪਸ ਮੁੜ ਰਹੇ ਸਨ ਤਾਂ ਰੂਪ ਚੰਦ ਰੋਡ ’ਤੇ ਲੋਹੇ ਦੇ ਲੱਗੇ ਬਿਜਲੀ ਦੇ ਖੰਬੇ ਵਿੱਚ ਕਰੰਟ ਹੋਣ ਕਾਰਨ ਕੋਲ ਦੀ ਲੰਘ ਰਹੀਆਂ 2 ਬੱਕਰੀਆਂ ਨੂੰ ਕਰੰਟ ਲੱਗ ਗਿਆ। ਜਿਸ ਨਾਲ ਮੌਕੇ ਤੇ ਹੀ ਮੌਤ ਹੋ ਗਈ । ਬੱਕਰੀਆ ਦੇ ਪਿੱਛੇ ਆ ਰਿਹਾ 10 ਸਾਲਾ ਬੱਚਾ ਗੁਰਪ੍ਰੀਤ ਸਿੰਘ ਦੀ ਨੇੜਲੇ ਦੁਕਾਨਦਾਰਾਂ ਦੀ ਮਦਦ ਨਾਲ ਬੱਚਤ ਹੋ ਗਈ ਨਹੀ ਤਾਂ ਉਸ ਦੇ ਵੀ ਕਰੰਟ ਲੱਗ ਜਾਣਾ ਸੀ। ਇਸ ਮੌਕੇ ਪੀੜਤ ਜਰਨੈਲ ਸਿੰਘ ਤੇ ਰਲਦੂ ਸਿੰਘ ਨੇ ਦੱਸਿਆ ਕਿ ਸਾਡੇ ਘਰ ਦਾ ਗੁਜਾਰਾ ਬੱਕਰੀਆ ਦੇ ਸਹਾਰੇ ਹੀ ਚਲਦਾ ਹੈ ਹੁਣ ਦੋ ਬੱਕਰੀਆ ਦੀ ਮੋਤ ਹੋ ਜਾਣ ਤੇ ਸਾਡਾ 35000 ਰੁਪਏ ਦਾ ਨੁਕਸਾਨ ਹੋ ਗਿਆ ਹੈ ਜੋ ਕਿ ਬਿਜਲੀ ਦਾ ਖੰਬਾ ਲੋਹੇ ਦਾ ਹੋਣ ਕਾਰਨ ਕਰੰਟ ਲੱਗਿਆ ਹੈ। ਜਦਂੋ ਇਸ ਸਬੰਧੀ ਬਿਜਲੀ ਮੁਲਾਜਮਾਂ ਨਾਲ ਗੱਲ ਕੀਤੀ ਤਾਂ ਉੱਨਾ ਕਿਹਾ ਕਿ ਬਿਜਲੀ ਦੇ ਖੰਬੇ ਵਿੱਚ ਮੀਹ ਪੈਣ ਕਾਰਨ ਅਚਾਨਕ ਕਰੰਟ ਆ ਗਿਆ ਹੈ ਜਿਸ ਦੀ ਅਸੀ ਤੁਰੰਤ ਜਾਂਚ ਕਰ ਰਹੇ ਹਾ ਪਰ ਗਰੀਬ ਦਾ ਨੁਕਸਾਨ ਹੋਣ ਤੇ ਸਾਨੂੰ ਵੀ ਅਫਸੋਸ ਹੈ।

Share Button

Leave a Reply

Your email address will not be published. Required fields are marked *