ਬਿਜਲੀ ਕਨੈਕਸ਼ਨ ਤੇ ਐੇਨਓਸੀ ਦੀ ਸ਼ਰਤ ਖਤਮ ਹੋਣ ਨਾਲ ਪ੍ਰਫੂੱਲਤ ਹੋਵੇਗਾ ਰਾਜ ਦਾ ਵਪਾਰ ਅਤੇ ਉਦਯੋਗ : ਬੱਗਾ

ਬਿਜਲੀ ਕਨੈਕਸ਼ਨ ਤੇ ਐੇਨਓਸੀ ਦੀ ਸ਼ਰਤ ਖਤਮ ਹੋਣ ਨਾਲ ਪ੍ਰਫੂੱਲਤ ਹੋਵੇਗਾ ਰਾਜ ਦਾ ਵਪਾਰ ਅਤੇ ਉਦਯੋਗ : ਬੱਗਾ

maddan-lal-baggaਲੁਧਿਆਣਾ (ਪ੍ਰੀਤੀ ਸ਼ਰਮਾ) ਨਿਊ ਸ਼ਿਵਪੁਰੀ ਮਾਰਕੀਟ ਅਤੇ ਹੌਜਰੀ ਐਸੋਸਇਏਸ਼ਨ ਨੇ ਬਿਨਾਂ ਐਨਓਸੀ ਬਿਜਲੀ ਦੇ ਕਮਰਸ਼ਿਅਲ ਕੁਨੈਕਸ਼ਨ ਦੀ ਵਿਵਸਥਾ ਦਾ ਨੋਟਿਫਿਕੇਸ਼ਨ ਜਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਣ ਤੇ ਅਕਾਲੀ ਦਲ ਲੁਧਿਆਣਾ ਸ਼ਹਿਰੀ-1 ਦੇ ਪ੍ਰਧਾਨ ਅਤੇ ਰਾਜਮੰਤਰੀ ਮਦਨ ਲਾਲ ਬੱਗਾ ਦਾ ਧੰਨਵਾਦ ਕਰਕੇ ਬੱਗਾ ਨੂੰ ਐਸੋਸਇਏਸ਼ਨ ਵੱਲੋਂ ਸਨਮਾਨਿਤ ਕੀਤਾ ਐਸੋਸਇਏਸ਼ਨ ਦੇ ਸੀਨੀਅਰ ਆਗੂਆਂ ਬੰਟੀ ਧਾਲੀਵਾਲ, ਗੁਲਸ਼ਨ ਬੂਟੀ, ਹਰੀਸ਼ ਦੁਆ ਅਤੇ ਲਾਲੀ ਧਾਲੀਵਾਲ ਨੇ ਸਥਾਨਕ ਨਿਊ ਸ਼ਿਵਪੁਰੀ ਰੋਡ ਤੇ ਆਯੋਜਿਤ ਧੰਨਵਾਦ ਸਮਾਰੋਹ ਵਿੱਚ ਮਦਨ ਲਾਲ ਬੱਗਾ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ ਮਦਨ ਲਾਲ ਬੱਗਾ ਨੇ ਹਾਜਰ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਲੁਧਿਆਣਾ ਦੇ ਹੌਜਰੀ ਮਾਲਕਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਰਾਹਤ ਪ੍ਰਦਾਨ ਕਰਣ ਲਈ ਬਿਜਲੀ ਦਾ ਨਵਾਂ ਕਮਰਸ਼ਿਅਲ ਕੁਨੈਕਸ਼ਨ ਲੈਂਦੇ ਸਮੇਂ ਅਤੇ ਬਿਜਲੀ ਦਾ ਲੋਡ ਵਧਾਉਣ ਲਈ ਐਨਓਸੀ ਦੀ ਸ਼ਰਤ ਨੂੰ ਖਤਮ ਕਰਕੇ ਰਾਜ ਦੇ ਛੋਟੇ ਉਦਯੋਗ ਅਤੇ ਵਪਾਰ ਨੂੰ ਪ੍ਰਫੂੱਲਤ ਕਰਣ ਦਾ ਰਸਤਾ ਪਧਰਾ ਕਰਕੇ ਗਠਜੋੜ ਸਰਕਾਰ ਵਲੋਂ ਵਪਾਰ ਅਤੇ ਵਪਾਰੀ ਹਿਤੈਸ਼ੀ ਹੋਣ ਦਾ ਪ੍ਰਮਾਣ ਦਿੱਤਾ ਹੈ ਐਸੋਸਇਏਸ਼ਨ ਆਗੂਆਂ ਬੰਟੀ ਧਾਲੀਵਾਲ, ਗੁਲਸ਼ਨ ਬੂਟੀ, ਹਰੀਸ਼ ਦੁਆ ਅਤੇ ਲਾਲੀ ਧਾਲੀਵਾਲ ਨੇ ਰਾਜ ਦੇ ਉਪਮੁੱਖਮੰਤਰੀ ਸੁਖਬੀਰ ਬਾਦਲ ਅਤੇ ਰਾਜ ਮੰਤਰੀ ਮਦਨ ਲਾਲ ਬੱਗਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਗਾ ਦੀਆਂ ਕੋਸ਼ਸ਼ਾਂ ਸਦਕਾ ਐਨਓਸੀ ਦੀ ਸ਼ਰਤ ਖਤਮ ਹੋਣ ਨਾਲ ਛੋਟੇ ਉਦਯੋਗਾਂ ਦੀ ਸਾਲਾਂ ਤੋਂ ਲੰਬਿਤ ਮੰਗ ਪੂਰੀ ਹੋਈ ਹੈ ਅਕਾਲੀ ਦਲ ਵਪਾਰ ਵਿੰਗ ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਡਿੰਪਲ ਰਾਣਾ ਨੇ ਗਠਜੋੜ ਸਰਕਾਰ ਦੀਆਂ ਉਪਲਿਬਧੀਆਂ ਦੱਸਦੇ ਹੋਏ ਕਿਹਾ ਕਿ ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਵਪਾਰੀਆਂ ਨਾਲ ਦੋਸਤੀ ਦੇ ਸੰਬਧ ਕਾਇਮ ਕਰਕੇ ਰਾਜ ਦੇ ਵਪਾਰ ਤੇ ਵਪਾਰੀ ਨੂੰ ਪ੍ਰਫੂੱਲਤ ਕੀਤਾ ਹੈ ਇਸ ਮੌਕੇ ਤੇ ਡਿੰਪਲ ਰਾਣਾ, ਲਕਸ਼ਮਣ ਦ੍ਰਵਿੜ, ਮਨਪ੍ਰੀਤ ਸਿੰਘ ਬੰਟੀ, ਨੀਰਜ ਕਪੂਰ, ਯੂਵਰਾਜ ਰਾਣਾ, ਪਵਨ ਸੇਠੀ, ਮੋਹਿਤ ਹਾਂਡਾ, ਚੰਦਰਸ਼ੇਖਰ ਧੀਰ, ਜੈਪਾਲ, ਨਿਤੀਨ ਜਖਮੀ, ਹਨੀ ਆਲਮਗੀਰ, ਪਾਲੀ ਧਾਲੀਵਾਲ, ਜਗਦੀਸ਼ ਕੁਮਾਰ, ਜਗਦੀਸ਼ ਸਿੰਘ ਜੱਜ, ਪਵਨ ਵਰਮਾ, ਅਨਿਲ ਕੁਮਾਰ, ਸੰਨੀ ਕੁਮਾਰ, ਭਾਰਤ ਭੂਸ਼ਨ, ਹਰੀਸ਼ ਕੁਮਾਰ, ਵਿਸ਼ਾਲ ਦੁੱਗਲ, ਅਨੂਪ ਬੱਤਰਾ, ਹਰਜੀਤ ਸਿੰਘ, ਵਿੱਕੀ ਡਾਬਰ, ਕ੍ਰਿਸ਼ਨ ਲਾਲ, ਸੁਨੀਲ ਗਾਬਾ ਸਹਿਤ ਹੋਰ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *

%d bloggers like this: