Tue. Apr 23rd, 2019

ਬਿਜਲੀ ਅਤੇ ਨਹਿਰੀ ਤੋਂ ਬਿਨਾਂ ਸੈਕੜੇ ਏਕੜ ਝੋਨਾ ਲੱਗਿਆ ਤੇ ਹੋਰ ਲਵਾਈ ਸੁਰੂ

ਬਿਜਲੀ ਅਤੇ ਨਹਿਰੀ ਤੋਂ ਬਿਨਾਂ ਸੈਕੜੇ ਏਕੜ ਝੋਨਾ ਲੱਗਿਆ ਤੇ ਹੋਰ ਲਵਾਈ ਸੁਰੂ
ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ,ਕਿਸਾਨ ਝੋਨਾ ਲਾਉਣ ਲਈ ਬਜਿੱਦ
ਕਿਸਾਨ ਯੂਨੀਅਨ ਦੇ ਰੋਹ ਅੱਗੇ, ਬੇਵੱਸ ਹੋਈ ਸਰਕਾਰ

ਰਾਮਪੁਰਾ ਫੂਲ ,14 ਜੂਨ ( ਦਲਜੀਤ ਸਿੰਘ ਸਿਧਾਣਾ) ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ 20 ਜੂਨ ਤੋ ਪਹਿਲਾਂ ਝੋਨਾ ਨਾ ਲਾਉਣ ਦੀ ਮਨਾਹੀ ਦੇ ਬਾਵਜੂਦ ਤੇ ਨਹਿਰੀ ਪਾਣੀ ਤੇ ਸਰਕਾਰ ਵੱਲੋ ਮੋਟਰਾ ਲਈ ਬਿਜਲੀ ਬੰਦ ਕਰ ਦੇਣ ਦੇ ਬਾਵਜੂਦ ਵੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੇ ਮੌੜ ਹਲਕੇ ਚ ਝੋਨੇ ਦੀ ਲਵਾਈ ਜੋਰਾ ਸੋਰਾ ਨਾਲ ਚੱਲ ਰਹੀ ਹੈ। ਇਸ ਤੋ ਪਹਿਲਾਂ ਮਨਾਹੀ ਦੇ ਬਾਵਜੂਦ ਸੈਕੜੇ ਏਕੜ ਝੋਨੇ ਦੀ ਬੀਜਾਈ ਪੂਰੀ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਰਾਮਪੁਰਾ ਫੂਲ ਹਲਕੇ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਤੋ ਇਲਾਵਾ, ਫੂਲ ਧਿੰਗੜ ,ਆਲੀਕੇ,ਰਾਈਆ, ਭਾਈਰੂਪਾ, ਘੰਡਾਬੰਨਾ, ਢਪਾਲੀ, ਹਰਨਾਮ ਸਿੰਘ ਵਾਲਾ, ਸੇਲਬਰਾਹ, ਦੁੱਲੇਵਾਲਾ ਆਦਿ ਪਿੰਡਾ ਤੋ ਇਲਾਵਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਖੇ ਵੀ ਝੋਨੇ ਦੀ ਲਵਾਈ ਜੋਰਾ ਸੋਰਾ ਨਾਲ ਕਈ ਦਿਨਾਂ ਤੋ ਸੁਰੂ ਹੋ ਚੁੱਕੀ ਹੈ। ਦੂਸਰੇ ਪਾਸੇ ਵਿਧਾਨ ਸਭਾ ਹਲਕਾ ਮੌੜ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਹਨ ਦੇ ਹਲਕੇ ਦੇ ਪਿੰਡਾਂ ਚਾਉਕੇ, ਮੰਡੀਕਲਾਂ, ਕੋਟੜਾਂ ਕੌੜਾ, ਰਾਮਨਵਾਸ਼, ਖੋਖਰ , ਭੂੰਦੜ ,ਜੇਠੂਕੇ, ਗਿੱਲਕਲਾਂ, ਜਿਉਦ, ਬੁੱਗਰ, ਬੱਲੋ, ਬਦਿਆਲਾ ਪਿੰਡਾਂ ਚ ਝੋਨੇ ਦੀ ਲਵਾਈ ਧੜੱਲੇ ਨਾਲ ਚੱਲ ਰਹੀ ਹੈ। ਇਹਨਾਂ ਹਲਕਿਆਂ ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੇ ਝੰਡੇ ਥੱਲੇ ਕਿਸਾਨ ਆਪਣਾ ਝੋਨਾ ਲਾ ਰਹੇ ਹਨ।
ਇਹਨਾਂ ਦੋਵੇਂ ਹਲਕਿਆ ਚ ਇਸ ਸਮੇ ਸਰਕਾਰੀ ਹੁਕਮ ਠੁੱਸ ਹੋ ਕੇ ਰਹਿ ਗਏ ਹਨ । ਕਿਸਾਨ ਯੂਨੀਅਨ ਦੇ ਤੇ ਲੋਕ ਰੋਹ ਅੱਗੇ ਸਰਕਾਰ ਨੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ ।
ਇਸ ਸਬੰਧੀ ਜਦੋ ਝੋਨਾ ਲਵਾ ਰਹੇ ਕਿਸਾਨਾਂ ਨਾਲ ਗੱਲਕੀਤੀ ਕਿ ਸਰਕਾਰ ਵੱਲੋ ਝੋਨਾ ਲਗਾਉਣ ਦੀ ਤਰੀਕ 20 ਜੂਨ ਮਿੱਥੀ ਗਈ ਹੈ ਤੇ ਇਸ ਲਈ ਖੇਤੀਬਾੜੀ ਲਈ ਮੁਫਤ ਬਿਜਲੀ ਦੀ ਸਪਲਾਈ ਵੀ ਸਰਕਾਰ 20 ਜੂਨ ਤੋ ਬਾਅਦ ਛੱਡੇਗੀ ਤੇ ਉਲਟਾ ਨਹਿਰੀ ਪਾਣੀ ਤੇ ਮੌਸਮ ਵੀ ਕਹਿਰ ਬਾਨ ਹੈ ਤਾ ਤੁਸੀ ਝੋਨੇ ਦੀ ਬਿਜਾਈ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਕਰ ਰਹੇ ਹੋ ਤਾ ਉਹਨਾਂ ਕਿਹਾ ਕਿ 20 ਜੂਨ ਤੋ ਬਾਅਦ ਇੱਕ ਦਮ ਕਸ ਪੈਣ ਨਾਲ ਕਿਸਾਨਾਂ ਨੂੰ ਲੇਬਰ ਨਹੀ ਮਿਲਦੀ ਇਸ ਕਾਰਨ ਉਹ ਲਵਾਈ ਦਾ ਕੰਮ ਨਿਵੇੜ ਦੇਣਾ ਚਹੁੰਦੇ ਹਨ ।
ਇੱਥੇ ਜਿਕਰਯੋਗ ਹੈ ਕਿ ਧਰਤੀ ਹੇਠਲੇ ਪਾਣੀ ਦੇ ਹੋ ਰਹੇ ਲਗਾਤਾਰ ਖਾਤਮੇ ਕਾਰਨ ਪੰਜਾਬ ਦਾ ਹਰ ਵਰਗ ਚਿੰਤਤ ਤਾ ਹੈ। ਪਰਤੂੰ ਇਸ ਨੂੰ ਬਚਾਉਣ ਲਈ ਨਾ ਤਾ ਸਰਕਾਰਾਂ ਵੋਟ ਬੈਂਕ ਟੁੱਟਣ ਦੇ ਡਰੋ ਅੱਗੇ ਆ ਰਹੀਆਂ ਤੇ ਨਾ ਹੀ ਹੋਰ ਵਰਗ ਕਿਸਾਨਾਂ ਨੂੰ ਇਸ ਜਿੱਲਣ ਚੋ ਕੱਢਣ ਲਈ ਅੱਗੇ ਆ ਰਹੇ ਹਨ। ਸਿਰਫ ਇੱਕਲਾ ਪੰਜਾਬ ਦਾ ਕਿਸਾਨ ਇਹ ਸੋਚ ਕਿ ਪਿੱਛੇ ਮੁੜਨ ਲਈ ਤਿਆਰ ਨਹੀ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਕੱਲਾ ਕਿਸਾਨ ਹੀ ਕੁਰਬਾਨੀ ਕਿਓ ਦੇਵੇ। ਇਸ ਕਾਰਨ ਪੰਜਾਬ ਦਾ ਕਿਸਾਨ ਨਾ ਸਰਕਾਰਾਂ ਦੀ ਪ੍ਰਵਾਹ ਕਰ ਰਿਹਾ ਨਾ ਖਤਮ ਹੋਣ ਜਾ ਰਹੇ ਪਾਣੀ ਦੀ ਪੰਜਾਬ ਦਾ ਕਿਸਾਨ ਝੋਨੇ ਦੀ ਲਵਾਈ ਕਰਕੇ ਸਮੂੰਹਕ ਆਤਮ ਹੱਤਿਆ ਕਰਨ ਲਈ ਬਜਿੱਦ ਹੈ।
ਜੇ ਇਸੇ ਤਰ੍ਹਾਂ ਸਰਕਾਰਾਂ ਆਪਣੀ ਵੋਟ ਬੈਕ ਦੀ ਲਾਲਸਾ ਕਾਰਨ ਚੁੱਪ ਰਹੀਆ ਤੇ ਕਿਸਾਨਾਂ ਨੂੰ ਝੋਨੇ ਦੀ ਜਿੱਲਣ ਚੋ ਕੱਢਣ ਲਈ ਪੰਜ ਸੱਤ ਸਾਲ ਹੋਰ ਅਵੇਸਲੀਆ ਰਹੀਆਂ ਤਾ ਪੰਜਾਬ ਨੂੰ ਬੰਜਰ ਹੋਣ ਤੋ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀ ਸਕੇਗੀ।

Share Button

Leave a Reply

Your email address will not be published. Required fields are marked *

%d bloggers like this: