ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 20, 2020

ਬਿਆਸ ਦਰਿਆ ਵਿੱਚ ਗੰਦਾ ਪਾਣੀ ਸੁੱਟਣ ਉੱਤੇ ਹਿਮਾਚਲ ਦੀਆਂ ਫੈਕਟਰੀਆਂ ਨੂੰ 10 ਲੱਖ ਜੁਰਮਾਨਾ

ਬਿਆਸ ਦਰਿਆ ਵਿੱਚ ਗੰਦਾ ਪਾਣੀ ਸੁੱਟਣ ਉੱਤੇ ਹਿਮਾਚਲ ਦੀਆਂ ਫੈਕਟਰੀਆਂ ਨੂੰ 10 ਲੱਖ ਜੁਰਮਾਨਾ

ਸੰਸਾਰਪੁਰ ਟੈਰਿਫ਼ ਦੀਆਂ ਦੋ ਫ਼ੈਕਟਰੀਆਂ ਵੱਲੋਂ ਸਵਾਂ ਦਰਿਆ ਤੋਂ ਬਿਆਸ ਦਰਿਆ ਨੂੰ ਪਾਣੀ ਸੁੱਟਣ ਦੇ ਮਾਮਲੇ ‘ਚ ਐਨ ਜੀ ਟੀ ਦੀ ਨਿਗਰਾਨੀ ਟੀਮ ਨੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਤੇ ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹਿਮਾਚਲ ਪ੍ਰਦੇਸ਼ ਕੰਟਰੋਲ ਬੋਰਡ ਨੂੰ ਇਨ੍ਹਾਂ ਫ਼ੈਕਟਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਣ ਜਾ ਰਿਹਾ ਹੈ। ਬੀਤੇ ਨਵੰਬਰ ਵਿੱਚ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਿੱਚ ਐਨ ਜੀ ਟੀ ਦੀ ਨਿਗਰਾਨੀ ਟੀਮ ਨੇ ਤਲਵਾੜਾ ਤੋਂ ਹੁੰਦੇ ਹੋਏ ਜਦੋਂ ਹਿਮਾਚਲ ਦੀ ਸਰਹੱਦ ਸਵਾਂ ਤੋਂ ਗੰਦਾ ਪਾਣੀ ਬਿਆਸ ਵਿੱਚ ਸੁੱਟਣ ਦਾ ਮਾਮਲਾ ਫੜਿਆ ਸੀ ਤਾਂ ਓਦੋਂ ਸੁੱਟੇ ਜਾ ਰਹੇ ਪਾਣੀ ਦੇ ਨਮੂਨੇ ਭਰੇ ਗਏ ਸਨ।
ਹਿਮਾਚਲ ਪ੍ਰਦੇਸ਼ ਦੇ ਸੰਸਾਰਪੁਰ ਟੈਰਿਫ਼ ‘ਚ ਲੱਗੀਆਂ ਕੁਝ ਫ਼ੈਕਟਰੀਆਂ ਗੰਦਾ ਪਾਣੀ ਗੁਪਤ ਰੂਪ ‘ਚ ਪਾਏ ਗਏ ਪਲਾਸਟਿਕ ਦੇ ਪਾਈਪਾਂ ਰਾਹੀਂ ਪਾਣੀ ਪਹਿਲਾਂ ਸਵਾਂ ਦਰਿਆ ਵਿੱਚ ਸੁੱਟਦੇ ਸਨ ਅਤੇ ਇਹੋ ਪਾਣੀ ਬਿਆਸ ਦਰਿਆ ਵਿੱਚ ਜਾਂਦਾ ਸੀ। ਬੋਰਡ ਦੇ ਸੀਨੀਅਰ ਅਧਿਕਾਰੀ ਇੰਜੀਨੀਅਰ ਹਰਬੀਰ ਸਿੰਘ ਨੇ ਦੱਸਿਆ ਕਿ ਐਨ ਜੀ ਟੀ ਦੀ ਰਿਪੋਰਟ ਉਨ੍ਹਾਂ ਨੂੰ ਕੱਲ੍ਹ ਮਿਲੀ ਹੈ ਤੇ ਇਸ ਵਿੱਚ ਜਿੱਥੇ ਫ਼ੈਕਟਰੀਆਂ ਨੂੰ 10 ਰੁਪਏ ਵਾਤਾਵਰਨ ਬਾਰੇ ਜੁਰਮਾਨਾ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ, ਓਥੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਪਾਣੀ ਦੇ ਨਮੂਨੇ ਭਰੇ ਗਏ ਸਨ, ਉਹ ਫ਼ੇਲ੍ਹ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਬਾਰੇ ਲਿਖਿਆ ਜਾ ਰਿਹਾ ਹੈ ਕਿ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਕਰਕੇ ਫ਼ੈਕਟਰੀਆਂ ਖ਼ਿਲਾਫ਼ ਆਪਣੇ ਤੌਰ ‘ਤੇ ਵੀ ਕਾਰਵਾਈ ਕੀਤੀ ਜਾ ਸਕੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: