Sun. Sep 15th, 2019

ਬਾਗ਼ੀ

ਬਾਗ਼ੀ

ਅੱਜ ਵੀ ਨਿੱਝਰ ਉਹੀਉ ਆ ਨਾ ਬਾਗ਼ੀ ਸਾਡੇ ਵਿਹਾਰ ਦੋਸਤੋ
ਭੋਰਾ ਦਿਲਾਂ ਵਿੱਚ ਫਰਕ ਨਹੀਂਉ ਫਰਕ ਵਿੱਚ ਵਿਚਾਰ ਦੋਸਤੋ

ਸਿੰਘਾਂ ਦੇ ਅਸੀਂ ਪੁੱਤ ਆਂ ਤੇ ਜੋਰਜ ਜੋਸਫਾਂ ਕੋਲੋਂ ਪੜ੍ਹੇ ਆਂ
ਹੁਸੈਨਾਂ ਨਾਲ ਯਾਰੀਆਂ ਨੇ ਤੇ ਸ਼ਰਮਿਆਂ ਦੇ ਨਾਲ ਖੜੇ ਆਂ

ਧਰਮ ਸਭ ਸਤਿਕਾਰਯੋਗ ਨੇ ਅਖੌਤੀ ਠੇਕੇਦਾਰਾਂ ਨੂੰ ਸਵਾਲ ਨੇ
ਮੇਰੇ ਲਫ਼ਜ ਤਾਂ ਸਿਰਮੌਰ ਨੇ ਕੁੱਝ ਵੀਰ ਐਂਵੇਂ ਪਾਂਉਦੇ ਬਵਾਲ ਨੇ

ਭੱਜਦਿਆਂ ਨੂੰ ਹੁੰਦੇ ਆ ਵਾਹਨ ਇੱਕੋ ਜਿਹੇ ਗੱਲ ਕੋਈ ਝੂਠ ਨਾ
ਮੂੰਹ ਉੱਤੇ ਗੱਲ ਕਹਿ ਦਈਏ ਠੋਕ ਕੇ ਜੋ ਲੱਗੇ ਸਾਨੂੰ ਸਿਊਟ ਨਾ

ਸਾੜੇ ਦੀ ਨਿਸ਼ਾਨੀ ਦੱਸਾਂ ਉਹ ਸਾਨੂੰ ਬਾਗ਼ੀ ਆਖ ਬੁਲਾਉਂਦੇ ਨੇ
ਖੁਦ ਨੇ ਜੋਕਾਂ ਜਿਹੇ ਫਿਰ ਵੀ ਖੂਨ ਆਵਦਾ ਪਏ ਘਟਾਂਉਦੇ ਨੇ

ਉਹ ਉਲਟਾ ਦਿੰਦੇ ਨੇ ਹੌਂਸਲਾ ਝੱਖੜਾਂ ਚ ਮਿਸ਼ਾਲਾਂ ਨੂੰ ਜਲਨ ਦਾ
ਵਿਰੋਧੀ ਹਵਾਵਾਂ ਚ ਹੀ ਸਕੂਨ ਆਵੇ ਪਰਵਾਨਿਆਂ ਨੂੰ ਸੜਨ ਦਾ

ਸ਼ੀਸ਼ਿਆਂ ਦੇ ਘਰੀਂ ਰਹਿ ਕੇ ਕਾਹਤੋਂ ਲੋਚਦਾਂ ਫਿਰੇਂ ਪੱਥਰਾਂ ਨੂੰ
ਅਜੇ ਸਾਂਭਿਆਂ ਨਾ ਗਿਆ ਪੁਰਾਣੇ ਵਿਛੇ ਹੋਏ ਸਾਡੇ ਸੱਥਰਾਂ ਨੂੰ

ਰਲਕੇ ਜੇੇ ਖੇਡ ਖੇਡੀਏ ਤਾਂ ਖੇਡਣ ਦਾ ਆਨੰਦ ਹੁੰਦਾ ਕੁੱਝ ਵੱਖਰਾ
ਨਾ ਪਾਈਏ ਹੱਥ ਟੀਸੀ ਵਾਲੇ ਬੇਰ ਨੂੰ ਨਾ ਪਈਏ ਵਿੱਚ ਚੱਕਰਾਂ

ਰਹੇਂ ਚੰਗਾ ਚਾਦਰਾਂ ਨੂੰ ਦੇਖ ਕੇ ਜੇ ਆਪਣੇ ਪਸਾਰ ਲਵੇਂ ਪੈਰ ਤੂੰ
ਹੱਥੋਂ ਕਿਰੀ ਰੇਤ ਇਹ ਜਿੰਦ ਹੈ ਕਾਹਤੋਂ ਰੱਖੇਂ ਦਿਮਾਗੀਂ ਵੈਰ ਤੂੰ

ਸਾਂਉਕੇ ਵਾਲਾ ਮੂੰਹ ਫੱਟ ਬੜਾ ਤਾਂਹੀਉ ਯਾਰਾਂ ਦੀ ਲੰਬੀ ਲਾਈਨ ਨਾ
ਭੇਤੀਆਂ ਦੇ ਮਨਾਂ ਵਿੱਚ ਲੱਥੇ ਆਂ ਦਿਲੀਂ ਕੀਤੇ ਜਾਅਲੀ ਸਾਈਨ ਨਾ

ਤਲਵਿੰਦਰ ਨਿੱਝਰ ਸਾਂਉਕੇ
ਪਿੰਡ: ਸਾਂਉਕੇ
ਤਹਿਸੀਲ: ਮਲੋਟ
ਜ਼ਿਲਾ: ਸ਼੍ਰੀ ਮੁਕਤਸਰ ਸਾਹਿਬ
9417386547

Leave a Reply

Your email address will not be published. Required fields are marked *

%d bloggers like this: