Sun. Jun 16th, 2019

ਬਾਗ਼ੀ ਮਝੈਲਾਂ ਨੇ ਕੀਤਾ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ , ਬ੍ਰਹਮਪੁਰਾ ਹੋਣਗੇ ਪ੍ਰਧਾਨ

ਬਾਗ਼ੀ ਮਝੈਲਾਂ ਨੇ ਕੀਤਾ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ , ਬ੍ਰਹਮਪੁਰਾ ਹੋਣਗੇ ਪ੍ਰਧਾਨ

ਅੰਮ੍ਰਿਤਸਰ, 16 ਦਸੰਬਰ – ਸ਼੍ਰੋਮਣੀ ਅਕਾਲੀ ਦਲ ਵਿੱਚੋਂ ਛੇਕੇ ਹੋਏ ਅਕਾਲੀ ਆਗੂਆਂ ਨੇ ਆਪਣੇ ਨਵੇਂ ਅਕਾਲੀ ਦਲ ਦਾ ਗਠਨ ਕਰ ਲਿਆ ਹੈ। ਐਤਵਾਰ ਵੱਡੀ ਗਿਣਤੀ ਵਿੱਚ ਆਪਣੇ ਹਮਾਇਤੀਆਂ ਨਾਲ ਪਹੁੰਚੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਨਵੀਂ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਜੋਂ ਐਲਾਨਿਆ। ਇਸ ਮੌਕੇ ਟਕਸਾਲੀ ਆਗੂ ਸੇਵਾ ਸਿੰਘ ਸ਼ੇਖਵਾਂ ਵੱਲੋ ਇਸ ਨਵੀਂ ਪਾਰਟੀ ਦੇ ਪ੍ਰਧਾਨ ਵਜੋਂ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਮ ਰੱਖਿਆ, ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ ।ਨਵੀਂ ਬਣੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕੇ ਹਜ਼ਾਰਾਂ ਦੀ ਤਦਾਦ ਵਿਚ ਸਮਰਥਕ ਇਸ ਮੌਕੇ ਪੁੱਜੇ ਸਨ , ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦਾ ਦਾਅਵਾ ਸੀ ਕਿ ਸੰਗਰਾਦ ਦਾ ਦਿਨ ਹੋਣ ਕਾਰਨ ਅਤੇ ਐਤਵਾਰ ਕਾਰਨ ਸੰਗਤਾਂ ਦੀ ਗਿਣਤੀ ਕਾਫ਼ੀ ਸੀ , ਜਦਕਿ ਨਵੇਂ ਬਣੇ ਅਕਾਲੀ ਦਲ ਦੇ ਆਗੂਆਂ ਨਾਲ ਤਾਂ ਮੁਸ਼ਕਿਲ ਨਾਲ ਸੈਂਕੜੇ ਹੀ ਕਾਰਕੁਨ ਸਨ । ਇਸ ਨੂੰ ਟਕਸਾਲੀ ਲੀਡਰਾਂ ਦਾ ਦਰਬਾਰ ਸਾਹਿਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕਿਹਾ ਜਾ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਪਰੋਕਤ ਆਗੂ ਸੂਚਨਾ ਕੇਂਦਰ ਪੁੱਜੇ , ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਦੇ ਰੂਬਰੂ ਹੋਣਾ ਸੀ।
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ , ਜਿਸ ਕਰਕੇ ਆਗੂਆਂ ਨੇ ਸੂਚਨਾ ਕੇਂਦਰ ਦੇ ਬਾਹਰ ਪਲਾਜ਼ਾ ਕੋਲ ਹੀ ਜ਼ਮੀਨ ਤੇ ਬੈਠ ਕੇ ਪ੍ਰੈੱਸ ਕਾਨਫਰੰਸ ਕੀਤੀ ।ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਦੀ ਰਣਨੀਤੀ ਤੇ ਗੋਲ ਬਾਰੇ ਚਾਨਣਾ ਪਾਇਆਂ ।ਟਕਸਾਲੀ ਆਗੂ ਸੇਵਾ ਸਿੰਘ ਸ਼ੇਖਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਤੇ ਸਿਆਸੀ ਹਮਲਾ ਕਰਨ ਤੋਂ ਗੁਰੇਜ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਵਿਚ 1920 ਵਾਲੇ ਸਿਧਾਤਾਂ ਨੂੰ ਸਥਾਪਤ ਕੀਤਾ ਜਾਵੇਗਾ ।ਆਗੂਆਂ ਦੱਸਿਆ ਕਿ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਵੀ ਛੇਤੀ ਹੀ ਕੀਤਾ ਜਾਵੇਗਾ ।ਉਕਤ ਆਗੂਆਂ ਦਾ ਦੋਸ਼ ਸੀ ਕਿ ਸੁਖਬੀਰ ਸਿੰਘ ਬਾਦਲ ਵਾਲ਼ੇ ਸ੍ਰੋਮਣੀ ਅਕਾਲੀ ਦਲ਼ ਆਪਣੇ ਸਿਧਾਂਤਾਂ ਤੋਂ ਭਟਕ ਚੁੱਕਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਲੈਣਾ ਪਿਆ । ਦੂਜੇ ਪਾਸੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਇਸਤੋਂ ਪਹਿਲਾ ਵੀ ਅਕਾਲੀ ਦਲ ਕੇ ਕਈ ਅਕਾਲੀ ਦਲ ਬਣੇ , ਪਰ ਇਸਦਾ ਸ਼ਿਰੋਮਣੀ ਅਕਾਲੀ ਦਲ ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਵਿਚ ਇਕ ਆਗੂ ਜਾਣ ਤਿਆਰ ਹੈ ਤਾਂ ਤੇ ਚਾਰ ਹੋਰ ਤਿਆਰ ਹਨ। ਵਲਟੋਹਾ ਨੇ ਕਿਹਾ ਕਿ ਨਵਾਂ ਬਣਿਆ ਦਲ ਆਪਣੇ ਨਾਲ ਵੱਡੇ ਵੱਡੇ ਆਗੂ ਹੋਣ ਦਾ ਦਾਅਵਾ ਕਰ ਰਿਹਾ ਸੀ, ਪਰ ਨਵੇਂ ਦਲ ਵਾਲੇ ਆਪਣਾ ਵੋਟ ਬੈਂਕ ਹੀ ਬਚਾ ਲੈਣ ਤਾਂ ਇਹ ਵੀ ਕਾਫੀ ਹੋਵੇਗਾ। , ਬ੍ਰਹਮਪੁਰਾ ਹੋਣਗੇ ਪ੍ਰਧਾਨ

Leave a Reply

Your email address will not be published. Required fields are marked *

%d bloggers like this: