ਬਾਹਰਲੇ ਸੂਬਿਆ ਦੇ ਆਪ ਆਗੂ ਪੰਜਾਬ ਦਾ ਭਲਾ ਨਹੀ ਕਰ ਸਕਦੇ- ਗੁਰਪ੍ਰੀਤ ਮਲੂਕਾ

ss1

ਬਾਹਰਲੇ ਸੂਬਿਆ ਦੇ ਆਪ ਆਗੂ ਪੰਜਾਬ ਦਾ ਭਲਾ ਨਹੀ ਕਰ ਸਕਦੇ- ਗੁਰਪ੍ਰੀਤ ਮਲੂਕਾ

2-35

ਭਗਤਾ ਭਾਈਕਾ 2 ਅਗਸਤ (ਸਵਰਨ ਸਿੰਘ ਭਗਤਾ) ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਕਿਸੇ ਵੀ ਆਪ ਆਗੂ ਤੇ ਭਰੋਸਾ ਨਹੀ ਹੈ ਜਿਸ ਕਰਕੇ ਇੱਕ ਸਾਜਿਸ ਤਹਿਤ ਹੀ ਵੱਡੇ ਆਹੁਦਿਆ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਕਾਬਜ ਕੀਤਾ ਗਿਆ ਹੈ ਅਤੇ ਬਾਹਰਲੇ ਸੂਬਿਆ ਦੇ ਆਗੂ ਕਦੇ ਵੀ ਪੰਜਾਬ ਦਾ ਭਲਾ ਨਹੀ ਕਰ ਸਕਦੇ। ਇੰਨਾ ਸਬਦਾਂ ਦਾ ਪ੍ਰਗਟਾਵਾ ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਥਾਨਿਕ ਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਚੇਅਰਮੈਨ ਮਲੂਕਾ ਨੇ ਕਿਹਾ ਕਿ ਪੰਜਾਬੀ ਕਦੇ ਵੀ ਕਿਸੇ ਬਾਹਰਲੇ ਸੂਬੇ ਦਾ ਆਗੂ ਨੂੰ ਆਪਣੇ ਕਾਬਜ ਨਹੀ ਹੋਣ ਦੇਣਗੇ। ਉਨਾ ਦੋਸ਼ ਲਾਇਆ ਕਿ ਆਪ ਦੀ ਦਿੱਲੀ ਸਰਕਾਰ ਨੇ ਖਾਸ ਕਰਕੇ ਗਰੀਬ ਵਰਗ ਦੀ ਭਲਾਈ ਲਈ ਕੁਝ ਨਹੀ ਕਰ ਸਕੀ। ਜਦ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਟਾ-ਦਾਲ, ਬਿਜਲੀ ਮੁਆਫੀ ਅਤੇ ਮੁਫਤ ਬੀਮਾ ਯੋਜਨਾ ਵਰਗੀਆਂ ਅਨੇਕਾਂ ਸਕੀਮਾਂ ਦੀ ਸੁਰੂਆਤ ਕੀਤੀ ਹੋਈ ਹੈ। ਉਨਾ ਕਿਹਾ ਕਿ ਆਪ ਆਗੂਆਂ ਕੋਲ ਬਿਨਾ ਕਿਸੇ ਤੱਥ ਅਧਾਰ ਤੋ ਸਰਕਾਰ ਨੂੰ ਨਿੰਦਣ ਤੋ ਸਵਾਏ ਕੋਈ ਕੰਮ ਨਹੀ। ਉਨਾ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਪੰਜਾਬ ਦਾ ਸਰਬਪੱਖੀ ਵਿਕਾਸ ਚਾਹੁੰਦੇ ਹਨ ਇਸ ਲਈ ਆਪ ਆਗੂ ਹੁਣ ਪੰਜਾਬੀਆਂ ਨੂੰ ਦਿੱਲੀ ਵਾਂਗ ਗੁੰਮਰਾਹ ਨਹੀ ਕਰ ਸਕਦੇ। ਚੇਅਰਮੈਨ ਮਲੂਕਾ ਨੇ ਕਿਹਾ ਕਿ ਹੁਣ ਕਾਂਗਰਸ ਅਤੇ ਆਪ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਤੀਜੀ ਵਾਰ ਬਣਨ ਵਾਲੀ ਸਰਕਾਰ ਨੂੰ ਰੋਕ ਨਹੀ ਸਕਦੇ।
ਇਸ ਮੌਕੇ ਗਗਨਦੀਪ ਸਿੰਘ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ, ਜਗਮੋਹਨ ਲਾਲ ਪ੍ਰਧਾਨ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਕੋਸਲਰ ਸੁਖਜਿੰਦਰ ਸਿੰਘ ਖਾਨਦਾਨ, ਡਾ ਕੁਲਜੀਤ ਸਿੰਘ ਭਗਤਾ, ਜਗਸੀਰ ਸਿੰਘ ਪੰਨੂੰ ਪ੍ਰਧਾਨ, ਹਰਭਜਨ ਸਿੰਘ ਸਿੱਧੂ, ਦਰਬਾਰਾ ਸਿੰਘ ਸੈਂਟੂ ਪਰਮਜੀਤ ਸਿੰਘ ਕਾਕਾ, ਪੁਨੀਤਪਾਲ ਸਿੰਘ ਗੋਲਾ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *