ਬਾਹਰਲੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਪੰਜਾਬ ‘ਚ ਹੋਣ ਜਾ ਰਹੇ ਕਬੱਡੀ ਕੱਪ ਦਾ ਬਾਈਕਾਟ

ss1

ਬਾਹਰਲੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਪੰਜਾਬ ‘ਚ ਹੋਣ ਜਾ ਰਹੇ ਕਬੱਡੀ ਕੱਪ ਦਾ ਬਾਈਕਾਟ

fdk-1ਫਰੀਦਕੋਟ/ਟਰਾਂਟੋ,27 ਅਕਤੂਬਰ ( ਜਗਦੀਸ਼ ਬਾਂਬਾ ) ਪਿਛਲੇ ਇੱਕ ਸਾਲ ਦੌਰਾਨ ਪੰਜਾਬ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ 80 ਤੋਂ ਵੱਧ ਘਟਨਾਵਾਂ ਦੇ ਦੋਸ਼ੀ ਮੁਜਰਮਾਂ ਨੂੰ ਨਾ ਫੜੇ ਜਾਣ ਤੋਂ ਖ਼ਫ਼ਾ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਕੈਨੇਡਾ (ਬੀ. ਸੀ. ਤੇ ਅਲਬਰਟਾ) ਦੇ ਪ੍ਰਧਾਨ ਲਾਲੀ ਢੇਸੀ, ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਪ੍ਰਧਾਨ ਜੈਸ ਸੋਹਲ, ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਯੂ. ਐਸ. ਏ. ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਯੂ. ਕੇ. ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ, ਇੰਗਲੈਂਡ ਕਬੱਡੀ ਫੈਡਰੇਸ਼ਨ ਆਫ ਯੂ. ਕੇ. ਦੇ ਪ੍ਰਧਾਨ ਗੋਲਡੀ ਸੰਧੂ ਨੇ ਮੀਡੀਏ ਦੇ ਨਾਮ ਜਾਰੀ ਇੱਕ ਸਾਂਝੇ ਬਿਆਨ ‘ਚ ਆਖਿਆ ਕਿ ਬੀਤੇ ਇੱਕ ਸਾਲ ਦੌਰਾਨ ਪੰਜਾਬ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ 80 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਵਲੋਂ ਅਸਲ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਦਿੱਤੀ ਗਈ, ਜਿਸ ਕਾਰਨ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀ ਬਹੁਤ ਪਰੇਸ਼ਾਨ ਹਨ। ਇਸ ਬਾਰੇ ਬਹੁਤ ਵਾਰ ਪੰਜਾਬ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ,ਪਰ ਇਸ ਪਾਸੇ ਕੁਝ ਠੋਸ ਕਦਮ ਨਹੀਂ ਚੁੱਕੇ ਗਏ ਇਸ ਦੇ ਰੋਸ ‘ਚ ਉਕਤ ਕਬੱਡੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ ਉਨਾਂ ਦੱਸਿਆ ਕਿ ਇਨਾਂ ਤੋਂ ਇਲਾਵਾ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਵੀ ਪੰਜਾਬ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਨਹੀਂ ਜਾ ਰਹੀਆਂਇੱਥੇ ਹੀ ਬੱਸ ਨਹੀਂ, ਉਕਤ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਖਿਡਾਰੀ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਕੱਪ ‘ਚ ਹਿੱਸਾ ਲਵੇਗਾ, ਉਸਨੂੰ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਦੌਰਾਨ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ ਇਨਾਂ ਮੁਲਕਾਂ ‘ਚੋਂ ਕੋਈ ਹੋਰ ਵਿਅਕਤੀ ਇਨਾਂ ਮੁਲਕਾਂ ਦੇ ਨਾਮ ‘ਤੇ ਟੀਮ ਬਣਾ ਕੇ ਪੰਜਾਬ ਵਿਸ਼ਵ ਕਬੱਡੀ ਕੱਪ ‘ਚ ਲੈ ਕੇ ਗਿਆ ਤਾਂ ਉਸਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਸਦੇ ਕਿਸੇ ਵੀ ਖੇਡ ਮੈਦਾਨ ‘ਚ ਦਾਖਲ ਹੋਣ ‘ਤੇ ਪਾਬੰਦੀ ਹੋਵੇਗੀ।

Share Button

Leave a Reply

Your email address will not be published. Required fields are marked *