ਬਾਲ ਸੁਰਖਿਆ ਕੋਮਨਿਟੀ ਸੈਂਟਰ ਵਿੱਖੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਸੀਸ ਬਾਂਸਲ ਨੇ ਕੀਤਾ ਦੌਰਾ

ss1

ਬਾਲ ਸੁਰਖਿਆ ਕੋਮਨਿਟੀ ਸੈਂਟਰ ਵਿੱਖੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਸੀਸ ਬਾਂਸਲ ਨੇ ਕੀਤਾ ਦੌਰਾ

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਹਿਰ ਰਾਜਪੁਰਾ ਵਿੱਖੇ ਸਮਾਜਿਕ ਸੁਰਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬਣਾਏ ਵਿਸ਼ੇਸ ਲੋੜਾ ਵਾਲੇ ਮੰਦਬੁੱਧਿ ਬਚਿਆ ਨੂੰ ਆਸਰਾ ਦੇਣ ਵਾਲੇ ਕੁਮਨੀਟੀ ਸ਼ੈਂਟਰ ਵਿੱਖੇ ਅੱਜ ਚੀਫ ਜੁਡੀਸ਼ੀਅਲ ਮਜਿਸਟਰੇਟ ਪਟਿਆਲਾ ਸ੍ਰੀ ਆਸੀਸ ਬਾਂਸਲ ਵਲੋਂ ਵਿਸ਼ੇਸ ਦੌਰਾ ਕੀਤਾ ਗਿਆ ਜਿਸ ਦੌਰਾਨ ਉਹਨਾਂ ਵਲੋਂ ਪੂਰੇ ਸਟਾਫ ਤੋਂ ਇਹਨਾਂ ਵਿਸ਼ੇਸ ਲੋੜਾ ਵਾਲੇ ਬਚਿਆ ਦੀ ਜਾਣਕਾਰੀ ਲਈ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸਜੱਣਾ ਵਜੋਂ ਵੱਖ ਵੱਖ ਸੋਸਾਇਟੀਆਂ ਅਤੇ ਐਨ ਜੀੳ ਦੇ ਪ੍ਰਧਾਨ, ਆੜਤੀ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਦਾਨ ਰਜਿੰਦਰ ਨਿਰੰਕਾਰੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਰਾਜਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਚੀਫ ਜੁਡੀਸ਼ੀਅਲ ਮਜਿਸਟਰੇਟ ਸ੍ਰੀ ਆਸੀਸ ਬੰਸਲ ਵਲੋਂ ਪੁਜੇ ਸਾਰੀਆਂ ਸੰਸ਼ਥਾਵਾਂ ਦੇ ਪ੍ਰਧਾਨਾ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਅਜਿਹੀਆਂ ਵਿਸ਼ੇਸ ਲੋੜਾ ਵਾਲੇ ਬਚਿਆ ਦੀ ਸਹਾਇਤਾ ਲਈ ਅਗੇ ਆਉਣ। ਉਹਨਾਂ ਆਪਣੇ ਇਸ ਦੌਰੇ ਵਿੱਚ ਵਿਸ਼ੇਸ ਤੌਰ ਤੇ ਆਪਣੇ ਨਿਜੀ ਸਲਾਹਕਾਰ ਨੂੰ ਇਸ ਸੰਸ਼ਥਾਨ ਵਿੱਚ ਮੋਜੂਦ ਕਮੀਆਂ ਬਾਰੇ ਵੀ ਨੋਟ ਕਰਵਾਇਆ ਅਤੇ ਇਹਨਾਂ ਵਿਸ਼ੇਸ ਲੋੜਾ ਵਾਲੇ ਬਚਿਆ ਤੋਂ ਸੰਗੀਤ ਵੀ ਸੁਣਿਆ। ਬਾਅਦ ਵਿੱਚ ਮਜਿਟਰੇਟ ਸਾਹਿਬ ਵਲੋਂ ਇਸ ਸੰਸ਼ਥਾਨ ਵਿੱਚ ਇੱਕ ਪੋਦਾ ਵੀ ਲਾਇਆ ਅਤੇ ਇਸ ਸੰਸ਼ਥਾਨ ਵਿੱਚ ਆਉਣ ਵਾਲੀਆਂ ਕਮੀਆ ਨੂੰ ਜਲਦ ਤੋਂ ਜਲਦ ਦੂਰ ਕਰਾਉਣ ਦੀ ਗਲ ਵੀ ਆਖੀ।

Share Button

Leave a Reply

Your email address will not be published. Required fields are marked *