ਬਾਲ ਭਲਾਈ ਕਮੇਟੀ ਅਤੇ ਜਿਲਾ ਬਾਲ ਸਰੁੱਖਿਆ ਯੂਨਿਟ ਐਸ.ਏ.ਐਸ ਨਗਰ ਵੱਲੋ ਲਵਾਰਿਸ ਬੱਚੀ ਨੂੰ ਸਪੈਸ਼ਲਾਇਜ਼ਡ ਅਡੋਪਸ਼ਨ ਏਜੰਸੀ ਵਿੱਚ ਭੇਜਿਆ ਗਿਆ

ss1

ਬਾਲ ਭਲਾਈ ਕਮੇਟੀ ਅਤੇ ਜਿਲਾ ਬਾਲ ਸਰੁੱਖਿਆ ਯੂਨਿਟ ਐਸ.ਏ.ਐਸ ਨਗਰ ਵੱਲੋ ਲਵਾਰਿਸ ਬੱਚੀ ਨੂੰ ਸਪੈਸ਼ਲਾਇਜ਼ਡ ਅਡੋਪਸ਼ਨ ਏਜੰਸੀ ਵਿੱਚ ਭੇਜਿਆ ਗਿਆ

16-40

ਕੁਰਾਲੀ , 15 ਜੂਨ (ਪ੍ਰਿੰਸ): ਚਾਇਲਡ ਕੇਅਰ ਸੰਸਥਾ, ਯੂਨੀਵਰਸਲ ਡਿਸਏਬਲ ਕੇਅਰ ਟੇਕਰ ਸੁਸਾਇਟੀ (ਪ੍ਰਭ ਆਸਰਾ) ਵਿੱਚ ਮਿੱਤੀ 12/06/2016 ਐਤਵਾਰ ਰਾਤ ਨੂੰ ਸੰਸਥਾ ਦੇ ਬਾਹਰ ਲੱਗੇ ਕ੍ਰੇਡਲ ਵਿੱਚ ਲਵਾਰਸ ਨਵ ਜੰਮੀ ਬੱਚੀ ਮਿਲੀ ਸੀ ਜਿਸ ਉਪਰੰਤ ਸੰਸਥਾ ਵੱਲੋ ਜਿਲਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਐਸ.ਏ.ਐਸ ਨਗਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ , ਇਸ ਤੇ ਅਗਲੇਰੀ ਕਾਰਵਾਈ ਕਰਦੇ ਹੋਏ ਅੱਜ 15/06/2016 ਨੂੰ ਬਾਲ ਭਲਾਈ ਕਮੇਟੀ ਐਸ.ਏ.ਐਸ ਨਗਰ ਨੇ ਬੱਚੀ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ.ਜੇ.ਐਕਟ ,2015 ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋ ਜਾਰੀ ਅਡੋਪਸ਼ਨ ਦੀਆਂ ਹਦਾਇਤਾਂ ਅਨੁਸਾਰ ਬੱਚੀ ਨੂੰ ਸਪੈਸ਼ਲਾਇਜ਼ਡ ਅਡੋਪਸ਼ਨ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ, ਧਾਮ ਤਲਵੰਡੀ ਖੁਰਦ, ਲੁਧਿਆਣਾ ਦੀ ਪ੍ਰੈਜ਼ੀਡੈਂਟ ਜਸਵੀਰ ਕੋਰ ਅਤੇ ਸੈਕਟਰੀ ਸ.ਕੁਲਦੀਪ ਸਿੰਘ ਨੂੰ ਸਪੁਰਦ ਕੀਤਾ ਗਿਆ। ਇਸ ਮੋਕੇ ਤੇ ਬਾਲ ਭਲਾਈ ਕਮੇਟੀ ਤੇ ਮੈਂਬਰ ਐਡਵੋਕੇਟ ਸ.ਅਨਮੋਲ ਸਿੰਘ ,ਬਾਲ ਸੁਰੱਖਿਆ ਅਫਸਰ ਯਾਦਵਿੰਦਰ ਕੋਰ, ਕਾਉਂਸਲਰ ਕਿਰਨਪਾਲ ਕੋਰ ਅਤੇ ਸੰਸਥਾ ਦੇ ਪ੍ਰਮੁੱਖ ਸ.ਸਮਸ਼ੇਰ ਸਿੰਘ ਅਤੇ ਸ੍ਰੀਮਤੀ ਰਜਿੰਦਰ ਕੋਰ ਮੋਜੂਦ ਸਨ।

Share Button

Leave a Reply

Your email address will not be published. Required fields are marked *