ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਬਾਲ  ਗੀਤ

ਬਾਲ  ਗੀਤ

ਬੱਚਿਓ   ਸਕੂਲ ਆਇਆ ਕਰੋ   |
ਸਬਕ   ਪੂਰਾ  ਸੁਣਾਇਆ  ਕਰੋ   ||

ਪੰਜਾਬੀ    ਸਾਡੀ   ਮਾਂ   ਬੋਲੀ  ਹੈ,
ਮਾਂ  ਦੀ  ਕਦਰ  ਪਾਇਆ  ਕਰੋ  ||

ਹਿੰਦੀ     ਰਾਸ਼ਟਰ     ਭਾਸ਼ਾ  ਹੈ,
ਇਹਦੇ  ਗੀਤ  ਗਾਇਆ  ਕਰੋ  ||

ਅੰਗਰੇਜੀ  ਬਿਨਾਂ ਗੁਜਾਰਾ ਨਹੀ,
ਇਸ  ਤੋਂ  ਨਾ ਘਬਰਾਇਆ ਕਰੋ ||

ਗਣਿਤ  ਬੜਾ  ਹੀ  ਸੌਖਾ   ਹੁੰਦੈ ,
ਸਮਝ ਕੇ ਖਾਨੇ ਪਾਇਆ ਕਰੋ  ||

ਸਾਇੰਸ   ਭਰਮ  ਭਲੇਖੇ   ਕੱਢਦੀ,
ਅਮਲ  ਵਿੱਚ ਲਿਆਇਆ ਕਰੋ ||

ਡਰਾਇੰਗ  ਪੜਣ  ਵਾਲੇ ਬੱਚਿਓ,
ਕਲਾਕਾਰੀ  ਵਿਖਾਇਆ   ਕਰੋ ||

ਖੇਡਾਂ   ਖੇਡ   ਖੇਡ   ਕੇ   ਬੱਚਿਓ,
ਸਕੂਲ  ਨੂੰ  ਚਮਕਾਇਆ  ਕਰੋ ||

ਸਮਾਜਿਕ   ਦੱਸੇ  ਬੀਤੀਆਂ  ਗੱਲਾਂ,
ਯਾਦਗਾਰਾਂ ਦੇਖਣ ਜਾਇਆ ਕਰੋ ||

ਕੁਮਾਰ ਅੰਗਰਾਲ 
7986498114

Leave a Reply

Your email address will not be published. Required fields are marked *

%d bloggers like this: