ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਰਿਹਾ। ਉਸ ਨੇ ਆਪਣੇ ਘਰ ‘ਚ ਆਤਮ-ਹੱਤਿਆ ਕਰ ਲਈ ਹੈ।
ਸੁਸ਼ਾਂਤ ਦਾ ਨਾਮ ਉਨ੍ਹਾਂ ਸਿਤਾਰਿਆਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ ‘ਤੇ ਇਸ ਮੁਕਾਮ ਨੂੰ ਹਾਸਿਲ ਕੀਤਾ ਸੀ। ਟੀਵੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਕਈ ਅਜਿਹੀਆਂ ਫਿਲਮਾਂ ‘ਚ ਕੰਮ ਕੀਤਾ, ਜਿਨ੍ਹਾਂ ਨੇ ਨਾ ਸਿਰਫ਼ ਤਾਰੀਫ਼ਾਂ ਬਟੋਰੀਆਂ ਸਗੋਂ ਫਿਲਮਾਂ ਨੇ ਬਾਕਸ ਆਫਿਸ ‘ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਸੁਸ਼ਾਂਤ ਸਿੰਘ ਦਾ ਜਨਮ ਪਟਨਾ ਵਿੱਚ 21 ਜਨਵਰੀ 1986 ‘ਚ ਹੋਇਆ ਸੀ। ਪ੍ਰਤਿਭਾਸ਼ਾਲੀ ਸੁਸ਼ਾਂਤ ਕ੍ਰਿਕਟਰ ਬਣਨਾ ਚਾਹੁੰਦੇ ਸੀ। ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਉਹ ਕ੍ਰਿਕਟਰ ਬਣਨ ਦਾ ਸੁਪਨਾ ਦੇਖਦੇ ਸੀ ਅਤੇ ਉਨ੍ਹਾਂ ਦੀ ਡਾਂਸ ‘ਚ ਵੀ ਰੁਚੀ ਸੀ। ਉਸਤੋਂ ਬਾਅਦ ਉਨ੍ਹਾਂ ਨੇ ਮੁੰਬਈ ਦਾ ਰੁਖ਼ ਕੀਤਾ ਅਤੇ ਉਥੇ ਕਾਫੀ ਦਿਨਾਂ ਤਕ ਸੰਘਰਸ਼ ਕੀਤਾ।
ਏਕਤਾ ਕਪੂਰ ਨੇ 2007 ‘ਚ ਸੁਸ਼ਾਂਤ ਨੂੰ ਆਡੀਸ਼ਨ ‘ਚ ਬੁਲਾਇਆ ਸੀ। ਏਕਤਾ ਕਪੂਰ ਉਸ ਸਮੇਂ ਆਪਣੇ ਨਵੇਂ ਨਾਟਕ ਸੀਰੀਜ਼ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਲਈ ਆਡੀਸ਼ਨ ਲੈ ਰਹੀ ਸੀ। ਸੁਸ਼ਾਂਤ ਸਿੰਘ ਰਾਜਪੂਤ ਨੂੰ ਨਾਟਕ ਸੀਰੀਜ਼ ਲਈ ਸਲੈਕਟ ਕਰ ਲਿਆ ਗਿਆ ਅਤੇ ਇਸਦਾ ਪ੍ਰਸਾਰਣ 2008 ਤੋਂ 2009 ਤਕ ਕੀਤਾ ਗਿਆ। ਇਸ ‘ਚ ਉਹ ਪ੍ਰੀਤ ਲਲਿਤ ਅਤੇ ਜੁਨੇਜਾ ਦੇ ਕਿਰਦਾਰਾਂ ‘ਚ ਨਜ਼ਰ ਆਏ।
ਪਰ ਉਨ੍ਹਾਂ ਨੂੰ ਸਹੀ ਮਾਇਨੇ ‘ਚ ਪਛਾਣ ਮਿਲੀ ਸੀ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ। ਇਸ ਸੀਰੀਅਲ ‘ਚ ਸੁਸ਼ਾਂਤ ਦੇ ਨਾਲ ਐਕਟਰੈੱਸ ਅੰਕਿਤਾ ਲੋਖੰਡ ਵੀ ਨਜ਼ਰ ਆਈ ਸੀ। ਇਸਤੋਂ ਬਾਅਦ ਸੁਸ਼ਾਂਤ ਨੇ ਸਾਲ 2013 ‘ਚ ਫਿਲਮ ‘ਕਾਏ ਪੋ ਛੇ!’ ਨਾਲ ਬਾਲੀਵੁੱਡ ਦੇ ਸਫਰ ਸ਼ੁਰੂਆਤ ਕੀਤੀ ਸੀ। ਇਸ ਫਿਲਮ ‘ਚ ਸੁਸ਼ਾਂਤ ਦੀ ਐਕਟਿੰਗ ਦੀ ਕਾਫੀ ਤਾਰੀਫ਼ ਹੋਈ ਸੀ।
ਇਸਤੋਂ ਬਾਅਦ ਸੁਸ਼ਾਂਤ ਸਿੰਘ ਨੇ ਕਈ ਫਿਲਮਾਂ ‘ਚ ਕੰਮ ਕੀਤਾ ਅਤੇ ਉਹ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ‘ਚ ਧੋਨੀ ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰ ਹੋਏ ਸਨ। ਉਨ੍ਹਾਂ ਦੇ ਫਿਲਮੀ ਕਰੀਅਰ ‘ਚ ਸ਼ੁੱਧ ਦੇਸੀ ਰੋਮਾਂਸ, ਪੀਕੇ, ਬਯੋਮਕੇਸ਼ ਬਕਸ਼ੀ, ਰਾਬਤੀ, ਕੇਦਾਰਨਾਥ, ਛਿਛੋਰੇ ਜਿਹੀਆਂ ਕਈ ਫਿਲਮਾਂ ਸ਼ਾਮਿਲ ਹਨ। ਪਤਾ ਨਹੀਂ, ਦੂਜਿਆਂ ਨੂੰ ਪ੍ਰੇਰਨ ਵਾਲਾ, ਆਪ ਅੈਨੀ ਥੋੜੀ ਉਮਰ ਵਿੱਚ ਕਿਊਂ ਢੇਰੀ ਢਾਹ ਗਿਆ?