Tue. Aug 20th, 2019

ਬਾਲੀਵੁੱਡ ਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ 81 ਸਾਲ ਦੀ ਉਮਰ ’ਚ ਦਿਹਾਂਤ

ਬਾਲੀਵੁੱਡ ਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ 81 ਸਾਲ ਦੀ ਉਮਰ ’ਚ ਦਿਹਾਂਤ

ਨਵੇਂ ਸਾਲ ਦਾ ਪਹਿਲਾ ਦਿਨ ਬਾਲੀਵੁੱਡ ਲਈ ਚੰਗੀ ਖ਼ਬਰ ਨਹੀਂ ਲੈ ਕੇ ਨਹੀਂ ਆਇਆ ਹੈ। ਬਾਲੀਵੁੱਡ ਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਕਨੇਡਾ ਚ ਅੱਜ ਤੜਕੇ ਲਗਭਗ 6:30 ਵਜੇ ਇੱਕ ਹਸਪਤਾਲ ਚ ਦਿਹਾਂਤ ਹੋ ਗਿਆ। ਕਾਦਰ ਖ਼ਾਨ ਪਿਛਲੇ 15-16 ਦਿਨਾਂ ਤੋਂ ਹਸਪਤਾਲ ਚ ਭਰਤੀ ਸਨ। ਉਨ੍ਹਾਂ ਦੇ ਦਿਹਾਂਤ ਦੇ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ਼ ਖ਼ਾਨ ਨੇ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਕਨੇਡਾ ਵਿਚ ਹੀ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ਦੇ ਅਕਾਲ ਚਲਾਣੇ ਤੇ ਦੇਸ਼ ਚ ਸੋਗ ਦੀ ਲਹਿਰ ਛਾ ਗਈ ਹੈ।
ਕਾਦਰ ਖ਼ਾਨ ਆਪਣੀ ਆਪਣੀ ਲਾਜਵਾਬ ਅਦਾਕਾਰੀ ਲਈ ਬਾਲੀਵੁੱਡ ਅਤੇ ਦੇਸ਼-ਦੁਨੀਆ ਚ ਬੇਹੱਦ ਮਸ਼ਹੂਰ ਸਨ। ਬਾਲੀਵੁੱਡ ਚ ਆਪਣੇ ਫਿ਼ਲਮੀ ਡਾਇਲਾਗ ਅਤੇ ਜ਼ਬਰਦਸਤ ਕਹਾਣੀਆਂ ਲਿਖਣ ਲਈ ਮਸ਼ਹੂਰ 81 ਸਾਲਾ ਅਦਾਕਾਰ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਕਨੇਡਾ ਚ ਇਲਾਜ ਵੀ ਚੱਲ ਰਿਹਾ ਹੈ ਜਿਸ ਲਈ ਉਹ ਆਪਣੇ ਬੇਟੇ ਕੋਲ ਕਨੇਡਾ ਚ ਹੀ ਰਹਿ ਰਹੇ ਸਨ। ਉਨ੍ਹਾਂ ਦੀ ਮੁੰਬਈ ਵਿਖੇ ਰਿਹਾਇਸ਼ੀ ਬਿਲਡਿੰਗ ਵਾਲੇ ਦਾਦਾ ਕਹਿ ਕੇ ਸੱਦਿਆ ਕਰਦੇ ਸਨ।
ਦੱਸਣਯੋਗ ਹੈ ਕਿ ਉਹ ਹੁਣ ਕੈਨੇਡਾ ਦੇ ਹੀ ਨਾਗਰਿਕ ਸਨ ਤੇ ਉੱਥੇ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਆਪਣੇ ਪੁੱਤਰ ਅਤੇ ਨੂੰਹ ਨਾਲ ਰਹਿ ਰਹੇ ਹਨ। ਸੁਰੱਖਿਆ ਕਾਰਨਾਂ ਕਰ ਕੇ ਇਹ ਨਹੀਂ ਦੱਸਿਆ ਜਾ ਰਿਹਾ ਸੀ ਕਿ ਉਹ ਕੈਨੇਡਾ ਦੇ ਕਿਹੜੇ ਸ਼ਹਿਰ ਜਾਂ ਕਸਬੇ ਦੇ ਕਿਹੜੇ ਹਸਪਤਾਲ `ਚ ਦਾਖ਼ਲ ਹਨ; ਕਿਉ਼ਕਿ ਤਦ ਲੋਕਾਂ ਦੀ ਭੀੜ ਉਨ੍ਹਾਂ ਨੂੰ ਤੰਗ ਕਰ ਸਕਦੀ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ 81 ਸਾਲਾ ਕਾਦਰ ਖ਼ਾਨ ਨੂੰ ਬਾਇਪੈਪ ਵੈਂਟੀਲੇਟਰ `ਤੇ ਰੱਖਿਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਔਖ ਹੋ ਰਹੀ ਸੀ। ਉਂਝ ਕਾਦਰ ਖ਼ਾਨ ਨੂੰ ਹੋਸ਼ ਵੀ ਸੀ ਤੇ ਉਹ ਸਾਹਮਣੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਪਛਾਣ ਵੀ ਰਹੇ ਸਨ ਪਰ ਉਨ੍ਹਾਂ ਬੋਲਣਾ ਛੱਡ ਦਿੱਤਾ ਸੀ। ਉਨ੍ਹਾਂ `ਚ ਨਿਮੋਨੀਆ ਦੇ ਲੱਛਣ ਉਜਾਗਰ ਹੋਏ ਸਨ।
ਕਾਦਰ ਖ਼ਾਨ ਪ੍ਰੋਗਰੈਸਿਵ ਸੁਪਰਾਨਿਊਕਲੀਅਰ ਪਾਲਸੀ ਨਾਂਅ ਦੇ ਰੋਗ ਤੋਂ ਪੀੜਤ ਸਨ; ਜਿਸ ਨਾਲ ਰੋਗੀ ਯਾਦਦਾਸ਼ਤ ਗੁਆ ਬੈਠਦਾ ਹੈ, ਚੱਲਣ-ਫਿਰਨ ਵਿੱਚ ਤਕਲੀਫ਼ ਹੁੰਦੀ ਹੈ ਤੇ ਸਰੀਰ ਦਾ ਸੰਤੁਲਨ ਨਹੀਂ ਬਣਾ ਪਾਉਂਦਾ।
ਕਾਦਰ ਖ਼ਾਨ ਦੇ ਦੋਸਤ ਤੇ ਬਾਲੀਵੁੱਡ ਦੇ ਬਹੁ-ਚਰਚਿਤ ਅਦਾਕਾਰ ਸ਼ਕਤੀ ਕਪੂਰ ਨੇ ਵੀ ਦੱਸਿਆ ਸੀ ਕਿ ਕਾਦਰ ਖ਼ਾਨ ਇਸ ਵੇਲੇ ਵ੍ਹੀਲਚੇਅਰ `ਤੇ ਰਹਿੰਦੇ ਹਨ।
ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ ਚ ਹੋਇਆ ਸੀ। ਉਨ੍ਹਾਂ ਪਿਤਾ ਦੇ ਅਬਦੁੱਲ ਰਹਿਮਾਨ ਅਫ਼ਗਾਨਿਸਤਾਨ ਦੇ ਕੰਧਾਰ ਦੇ ਬਸਿ਼ੰਦੇ ਸਨ ਤੇ ਮਾਂ ਇੱਕਬਾਲ ਬੇਗਮ ਪਾਕਿਸਤਾਨ ਦੇ ਬਲੂਚਿਸਤਾਨ ਦੀ ਰਹਿਣ ਵਾਲੀ ਸਨ। ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਨਾਲ ਲੰਘਿਆ ਸੀ। ਕਾਦਰ ਖ਼ਾਨ ਦੇ ਤਿੰਨ ਭਰਾ ਸਨ। ਕਾਦਰ ਖ਼ਾਨ ਨੇ ਆਪਦੀ ਪੜ੍ਹਾਈ ਦੀ ਸ਼ੁਰੂਆਤ ਇੱਕ ਮਿਊਂਸੀਪਲ ਸਕੂਲ ਨਾਲ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸਮਾਈਲ ਯੂਸੂਫ਼ ਕਾਲਜ ਤੋਂ ਆਪਣੀ ਗ੍ਰੇਜੂਏਸ਼ਨ ਪੂਰੀ ਕੀਤੀ।
ਕਾਦਰ ਖ਼ਾਨ ਨੇ 1973 `ਚ ਯਸ਼ ਚੋਪੜਾ ਦੀ ਫਿ਼ਲਮ ‘ਦਾਗ਼` ਨਾਲ ਆਪਣੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ; ਜਿਸ ਵਿੱਚ ਉਹ ਸਰਕਾਰੀ ਵਕੀਲ ਬਣੇ ਸਨ। ਰਾਜੇਸ਼ ਖੰਨਾ ਤੇ ਸ਼ਰਮੀਲਾ ਟੈਗੋਰ ਉਸ ਫਿ਼ਲਮ ਦੇ ਮੁੱਖ ਅਦਾਕਾਰ ਸਨ।
ਕਾਦਰ ਖ਼ਾਨ ਨੇ ਆਪਣੇ ਜੀਵਨਕਾਲ ਚ ਲਗਭਗ 300 ਫਿ਼ਲਮਾਂ ਚ ਕੰਮ ਕੀਤਾ ਜਦਕਿ ਲਗਭਗ 250 ਫਿ਼ਲਮਾਂ ਦੇ ਡਾਇਲਾਗ ਲਿਖੇ। ਉਨ੍ਹਾਂ ਦੀਆਂ ਫਿ਼ਲਮਾਂ – ਦੂਲਹੇ ਰਾਜਾ, ਹਸੀਨਾ ਮਾਨ ਜਾਏਗੀ ਤੇ ਮੁਝਸੇ ਸ਼ਾਦੀ ਕਰੋਗੀ – ਯਾਦਗਾਰੀ ਹਨ। ਉਨ੍ਹਾਂ ਦੀ ਆਖਰੀ ਫਿ਼ਲਮ ‘ਹੋ ਗਿਆ ਦਿਮਾਗ ਕਾ ਦਹੀ’ ਸੀ। ਆਖ਼ਰੀ ਵਾਰ ਉਨ੍ਹਾਂ ਨੂੰ ‘ਹੋ ਗਿਆ ਦਿਮਾਗ਼ ਕਾ ਦਹੀ` ਫਿ਼ਲਮ `ਚ ਸਾਲ 2015 ਦੌਰਾਨ ਵੇਖਿਆ ਗਿਆ ਸੀ।

Leave a Reply

Your email address will not be published. Required fields are marked *

%d bloggers like this: