ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਪਸੰਦ ਕਰਦੀ ਸੀ ਪਤਨੀ, ਪਤੀ ਨੇ ਨਿਊਯਾਰਕ ਚ’ਘਰ ਚ’ ਹੀ ਚਾਕੂ ਨਾਲ ਕੀਤੀ ਪਤਨੀ ਦੀ ਹੱਤਿਆ

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਪਸੰਦ ਕਰਦੀ ਸੀ ਪਤਨੀ, ਪਤੀ ਨੇ ਨਿਊਯਾਰਕ ਚ’ਘਰ ਚ’ ਹੀ ਚਾਕੂ ਨਾਲ ਕੀਤੀ ਪਤਨੀ ਦੀ ਹੱਤਿਆ

ਮ੍ਰਿਤਕ ਪਤੀ-ਪਤਨੀ ਦੀ ਫ਼ਾਈਲ ਫੋਟੋ

ਨਿਊਯਾਰਕ, 12 ਨਵੰਬਰ ( ਰਾਜ ਗੋਗਨਾ )— ਬੀਤੀ ਸ਼ਾਮ 7:30 ਵਜੇਂ ਦੇ ਕਰੀਬ ਨਿਊਯਾਰਕ ਦੇ ਕਿਊਨਜ ਇਲਾਕੇ ਦੇ ਐਲਬਰਟ ਰੋਡ ਨੇੜੇ ਵਾਈਟਲਾਅ ਸਟ੍ਰੀਟ ੳਜ਼ੋਨ ਪਾਰਕ ਨਿਊਯਾਰਕ ਅਮਰੀਕਾ ਚ’ ਇਕ ਸ਼ਖਸ ਨੇ ਕਥਿੱਤ ਤੌਰ ‘ਤੇ ਚਾਕੂ ਨਾਲ ਆਪਣੀ ਪਤਨੀ ਦੀ ਘਰ ਚ’ ਹੱਤਿਆ ਕਰ ਦਿੱਤੀ। ਪਤਨੀ ਨੂੰ ਮਾਰਨ ਦੇ ਬਾਅਦ ਉਸ ਨੇ ਇਕ ਦਰਖ਼ਤ ਨਾਲ ਲਟਕ ਕਿ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਸ਼ਖਸ ਦੀ ਪਤਨੀ ਦਾ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਪਸੰਦ ਕਰਨਾ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਖਸ ਰਿਤਿਕ ਰੋਸ਼ਨ ਨੂੰ ਪਸੰਦ ਨਹੀਂ ਕਰਦਾ ਸੀ ਜਦਕਿ ਉਸ ਦੀ ਪਤਨੀ ਰਿਤਿਕ ਦੀ ਵੱਡੀ ਫੈਨ ਸੀ। ਅਮਰੀਕਾ ਦੇ ਕੁਈਨਜ਼ ਇਲਾਕੇ ਵਿੱਚ ਰਹਿਣ ਵਾਲੇ 33 ਸਾਲ ਦੇ ਦਿਨੇਸ਼ਵਰ ਬੁਦੀਦਤ ਨਾਮ ਦੇ ਸ਼ਖਸ ਨੇ ਆਪਣੀ 27 ਸਾਲ ਦੀ ਪਤਨੀ ਡੋਨੀ ਡੋਜੋਏ ਦੀ ਹੱਤਿਆ ਕਰ ਦਿੱਤੀ। ਸਥਾਨਕ ਨਿਊਯਾਰਕ ਦੀ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮ੍ਰਿਤਕ ਡੋਜੋਏ ਬਾਰਟੈਂਡਰ ਦੇ ਤੌਰ ‘ਤੇ ਕੰਮ ਕਰਦੀ ਸੀ ਅਤੇ ਉਸ ਦੇ ਪਤੀ ਨੇ ਉਸ ਦੀ ਹੱਤਿਆ ਕਰਨ ਤੋ ਬਾਅਦ ਇਕ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਰਿਤਿਕ ਰੋਸ਼ਨ ਦੀ ਬਹੁਤ ਵੱਡੀ ਫੈਨ ਸੀ। ਜਦੋਂ ਉਹ ਘਰ ਵਿੱਚ ਹੁੰਦੀ ਸੀ ਤਾਂ ਰਿਤਿਕ ਰੋਸ਼ਨ ਦੀਆਂ ਹੀ ਫਿਲਮਾਂ ਦੇਖਦੀ ਸੀ ਅਤੇ ਗਾਣੇ ਸੁਣਦੀ ਸੀ। ਉਸ ਦਾ ਪਤੀ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਰਹਿੰਦਾ ਸੀ। ਰਿਤਿਕ ਦੀ ਜਿਹੜੀ ਵੀ ਫਿਲਮ ਰਿਲੀਜ਼ ਹੁੰਦੀ ਸੀ, ਉਹ ਉਸ ਨੂੰ ਜ਼ਰੂਰ ਦੇਖਦੀ ਸੀ।” ਡੋਜੋਏ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਸਧਾਰਨ ਲੱਗਦਾ ਸੀ ਪਰ ਉਸ ਦਾ ਪਤੀ ਕਈ ਵਾਰ ਉਸ ਨੂੰ ਜਾਨੋ ਮਾਰਨ ਦੀ ਧਮਕੀ ਤੱਕ ਵੀ ਦੇ ਚੁੱਕਾ ਸੀ। ਉਸ ਨੇ ਕਈ ਵਾਰ ਡੋਜੋਏ ਨੂੰ ਕੁੱਟਿਆ ਵੀ ਸੀ।
ਅਮਰੀਕਨ ਮੀਡੀਆ ਦੀਆ ਰਿਪੋਰਟਾਂ ਮੁਤਾਬਕ,”ਡੋਜੋਏ ਜਦੋਂ ਘਰੋਂ ਬਾਹਰ ਜਾ ਰਹੀ ਸੀ ਤਾਂ ਉਸ ਦੇ ਪਤੀ ਦਿਨੇਸ਼ਵਰ ਨੂੰ ਉਸ ਨੂੰ ਫਿਲਮ ਦਿਖਾਉਣ ਦੇ ਬਹਾਨੇ ਰੋਕ ਲਿਆ ਸੀ। ਸ਼ਾਮ ਦੇ ਸਮੇਂ ਦਿਨੇਸ਼ਵਰ ਨੇ ਡੋਜੋਏ ਦੀ ਭੈਣ ਨੂੰ ਫ਼ੋਨ ਤੇ ਮੈਸੇਜ ਕੀਤਾ,”ਉਹ ਉਸ ਦੀ ਭੈਣ ਨੂੰ ਮਾਰ ਚੁੱਕਾ ਹੈ।” ਉਸ ਨੇ ਮੈਸੇਜ ਵਿਚ ਲਿਖਿਆ ਕਿ ਘਰ ਦੀਆਂ ਚਾਬੀਆਂ ਗਮਲੇ ਵਿਚ ਮਿਲ ਜਾਣਗੀਆਂ। ਆਪਣੀ ਪਤਨੀ ਦੀ ਹੱਤਿਆ ਦੇ ਬਾਅਦ ਉਸ ਨੇ ਲਾਸ਼ ਨੂੰ ਘਰ ਵਿੱਚ ਹੀ ਛੱਡ ਦਿੱਤਾ ਸੀ। ਇਸ ਮਗਰੋਂ ਉਸ ਨੇ ਖ਼ੁਦ ਘਰ ਦੇ ਨੇੜੇ ਮੌਜੂਦ ਇਕ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: