‘ਬਾਲਾਂ ਦੇ ਅਧਿਕਾਰਾਂ ਦਾ ਘਾਣ ਕਿਉ…….? (ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲ੍ਹੇ ਵਿੱਚ ਬੀ.ਆਰ.ਡੀ. ਸਰਕਾਰੀ ਮੈਡੀਕਲ ਕਾਲਜ ਵਿਖੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਹੋਈਆਂ ਬੱਚਿਆਂ ਦੀਆਂ ਮੌਤਾਂ ਸਬੰਧ੍ਹੀ ਲੇਖ )

ss1

(ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲ੍ਹੇ ਵਿੱਚ ਬੀ.ਆਰ.ਡੀ. ਸਰਕਾਰੀ ਮੈਡੀਕਲ ਕਾਲਜ ਵਿਖੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਹੋਈਆਂ ਬੱਚਿਆਂ ਦੀਆਂ ਮੌਤਾਂ ਸਬੰਧ੍ਹੀ ਲੇਖ )
‘ਬਾਲਾਂ ਦੇ ਅਧਿਕਾਰਾਂ ਦਾ ਘਾਣ ਕਿਉ…….?

ਅਸੀ ਅਜਾਦੀ ਦਾ ਇੱਕ ਜਸ਼ਨ /ਦਿਹਾੜਾ ਹੋਰ ਮਨਾ ਲਿਆ । ਦੁੱਖ ਨਾਲ ਲਿਖਣਾ ਪੈ ਰਿਹਾ ਹੈ ਜਦੋ ਸਾਡਾ ਦੇਸ਼ ਅਜਾਦੀ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝ੍ਹਿਆ ਹੋਇਆ ਸੀ, ਤਾਂ ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲ੍ਹੇ ਦੇ ਬੀ.ਆਰ.ਡੀ ਸਰਕਾਰੀ ਮੈਡੀਕਲ ਕਾਲਜ ‘ਚ ਇੱਕ ਮੰਦਭਾਗਾ ਹਾਦਸਾ ਇਹ ਵਾਪਰ ਗਿਆ ਕਿ 60 ਤੋ ਵੱਧ੍ਹ ਬੱਚਿਆਂ ਦੀ ਮੌਤ ਹੋ ਗਈ ਇਹ ਮੌਤ ਦੇ ਵੱਖੋ-ਵੱਖ ਕਾਰਨ ਜਿਵੇ ਆਕਸੀਜਨ ਗੈਸ ਦੀ ਕਮੀ, ਕੋਈ ਛੂਤ ਦੀ ਭਾਵੇ ਬਿਮਾਰੀ ਆਦਿ ਗਿਣਾਏ ਜਾ ਰਹੇ ਹਨ । ਵਿਰੋਧੀ ਪਾਰਟੀਆਂ ਵੱਲੋ ਆਪੋ-ਆਪਣੇ ਪ੍ਰਤੀਕਰਮ ਪ੍ਰਗਟਾਏ ਜਾ ਰਹੇ ਹਨ।
ਜਾਂਚ ਕਮੇਟੀਆਂ /ਕਮਿਸ਼ਨ ਆਦਿ ਬਣਾਕੇ ਬੱਚਿਆਂ ਦੀ ਮੌਤ ਦੇ ਸਹੀ ਤੱਥਾਂ/ਅਸਲ ਕਾਰਣਾਂ ਦੀ ਪੜਤਾਲ ਕਰਨ/ਕਰਾਉਣ ਦੀਆਂ ਦੀ ਗੱਲਾਂ ਹੋ ਰਹੀਆਂ ਹਨ। ਸਿਰਫ ਇਹੀ ਨਹੀ ਬੱਚਿਆਂ ਦੇ ਵਾਰਸਾਂ ਨੂੰ ਮੁਆਵਜੇ ਦੇਣ ਅਤੇ ਇਸ ਮੰਦਭਾਗੀ ਘਟਨਾ ਲਈ ਜਿੰਮੇਵਾਰ ਲੋਕਾਂ ਨੂੰ ਅਦਾਲਤਾਂ ਦੇ ਕਟਿਹਰੇ ਵਿੱਚ ਖੜ੍ਹਾ ਕਰਕੇ ਸਖਤ ਤੋ ਸਖਤ ਸਜਾਵਾਂ ਦੁਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਭਵਿੱਖ ਵਿੱਚ ਸਰਕਾਰੀ ਹਸਪਤਾਲਾਂ ਭਾਵ ਸਿਹਤ ਸੇਵਾਵਾਂ ਵਿੱਚ ਯੋਗ ਪ੍ਰਬੰਧ੍ਹ ਕਰਨ ਦੀਆਂ ਅਤੇ ਸਭ ਤਰਾਂ ਦੀਆਂ ਘਾਟਾਂ/ਕਮਜੋਰੀਆਂ ਨੂੰ ਦੂਰ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ। ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘੱਟਨਾਵਾਂ ਨਾ ਵਾਪਰਨ।
……ਖੈਰ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘੱਟਨਾਵਾਂ ਨਾ ਵਾਪਰਨ ਇਹ ਤਾਂ ਭਵਿੱਖ ਭਾਵ ਆਉਣ ਵਾਲਾ ਸਮਾਂ ਹੀ ਦੱਸੇਗਾ।…. ਪਰ ਅਫਸੋਸ ਜੋ ਸਚਾਈ ਚਿੱਟੇ ਦਿਨ ਵਾਂਗ ਸਾਡੇ ਸਭ ਦੇ ਸਾਹਮਣੇ ਹੈ ਕਿ ਸਾਡੇ ਦੇਸ਼ ਵਿੱਚ ਜਦੋ ਕੋਈ ਅਜਿਹੀ ਮੰਦਭਾਗੀ ਘੱਟਨਾ ਵਾਪਰ ਜਾਂਦੀ ਹੈ ਤਾਂ ਸੱਭ ਕੁੱਝ੍ਹ ਠੀਕ ਭਾਵ ਚੁਸਤ ਦਰੁਸਤ ਕਰਨ ਦੀਆਂ ਗੱਲਾਂ, ਸਕੀਮਾਂ, ਯੋਜਨਾਵਾਂ ਬਣਨੀਆਂ ਸੁਰੂ ਹੋ ਜਾਦੀਆਂ ਹਨ ।ਅਜਿਹਾ ਪਿਛਲੇ 70 ਸਾਲਾਂ ਤੋ ਹੋ ਰਿਹਾ ਹੈ । ਜੇਕਰ ਬੱਚਿਆਂ ਦੇ ਮਾਮਲੇ ਭਾਵ ਬੱਚਿਆਂ ਦੇ ਅਧਿਕਾਰਾਂ ਦੀ ਗੱਲ ਕਰੀਏ ਤਾਂ ਅਸਲ ਸਥਿੱਤੀ ਹੋਰ ਵੀ ਵਧੇਰੇ ਸਪੱਸ਼ਟ ਹੋ ਜਾਂਦੀ ਹੈ ।
ਲੱਖਾਂ ਸ਼ਹਾਦਤਾਂ ਅਤੇ ਲੱਖਾਂ ਕੁਰਬਾਨੀਆਂ ਦੇ ਕੇ ਲਈ ਅਜ਼ਦੀ ਤੋ ਬਾਅਦ, ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ(14 ਨਵੰਬਰ, ਦਾ ਦਿਨ) ਹਰ ਸਾਲ ਭਾਰਤ ਸਰਕਾਰ ਵੱਲੋਂ ‘ਚਿਲਡਰਨ ਡੇਅ’ ਭਾਵ ‘ਬਾਲ ਦਿਵਸ’ ਵਜੋ ਮਨਾਇਆ ਜਾਂਦਾ ਹੈ। ਉਹ ਬੱਚਿਆਂ ਨੂੰ ਅਥਾਹ ਪਿਆਰ ਹੀ ਨਹੀ ਕਰਦੇ ਸਨ ਸਗੋ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਹਮੇਸ਼ਾ ਕਿਰਿਆਸ਼ੀਲ/ਯਤਨਸ਼ੀਲ ਰਹਿੰਦੇ ਸਨ।ਉਨ੍ਹਾਂ ਦਾ ਜਨਮ 14 ਨਵੰਬਰ, 1889 ਨੂੰ ਇਲਾਹਾਬਾਦ ਵਿਖੇ ਪੰਡਤ ਮੋਤੀ ਲਾਲ ਜੀ ਦੇ ਘਰ ਹੋਇਆ ਸੀ।ਉਨ੍ਹਾਂ ਦੀ ਮਾਤਾ ਜੀ ਦਾ ਨਾਅ ਸਰੂਪਾ ਰਾਈ ਸੀ ।ਉਨ੍ਹਾਂ ਆਪਣਾ ਸ਼ਾਹੀ ਠਾਠ ਵਾਲਾ ਘਰ ‘ਅਨੰਦ ਭਵਨ’ ਕਾਂਗਰਸ ਨੂੰ ਸੇਵਾ ਭਾਵ ਨਾਲ ਦੇ ਦਿੱਤਾ ਸੀ, ਜਿਸ ਨੂੰ ਹੁਣ ‘ਬਾਲ ਭਵਨ’ ਵਜੋ ਜਾਣਿਆਂ ਜਾਂਦਾ ਹੈ।
14 ਨਵੰਬਰ, ਦਾ ਦਿਨ ਹਰ ਸਾਲ’ਬਾਲ ਦਿਵਸ’ ਵਜੋ ਮਨਾਇਆ ਜਾਣਾ ਆਪਣੇ ਆਪ ਵਿੱਚ ਬਹੁਤ ਵਧ੍ਹੀਆ ਅਤੇ ਸ਼ਲਾਘਾਯੋਗ ਉਦੱਮ ਹੈ। ਕਿਉਂਕ ਇਸ ਸਚਾਈ ਤੋ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ, ਵਾਰਸ ਆਦਿ ਸਭ ਕੁੱਝ ਹੁੰਦੇ ਹਨ। ਕਿਸੇ ਦੇਸ਼, ਕੌਮ ਜਾਂ ਸਮਾਜ ਦੇ ਭਵਿੱਖ ਦੇ ਅਸ਼ਲ ਵਿੱਚ ਵਾਰਸ਼ ਵੀ ਤਾਂ ਇਹੀ ਬੱਚੇ ਹੁੰਦੇ ਹਨ।ਇੱਥੇ ਹੀ ਬੱਸ ਨਹੀ ਜੇਕਰ ਕਿਸੇ ਦੇਸ਼, ਕੌਮ ਜਾਂ ਸਮਾਜ ਦੀ ਸਮੁੱਚੀ ਉੱਨਤੀ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਸ ਦੇਸ਼, ਕੌਮ ਅਤੇ ਸਮਾਜ ਦੇ ਲੋਕਾਂ ਦੀ ਸਿਹਤ ਤੋ ਅਤੇ ਉੱਥੋ ਦੇ ਲੋਕਾਂ ਦੀ ਸਿਹਤ ਦਾ ਅੰਦਾਜਾ ਉੱਥੇ ਜਨਮੇ ਬੱਚਿਆਂ ਦੀ ਮੌਤ ਦਰ ਤੋ ਸਹਿਜੇ ਹੀ ਲਾਇਆ ਜਾ ਸਕਦਾ ਹੈ। ਏਦੂੰ ਵੀ ਕਿਤੇ ਵੱਧ ਅਜਿਹੀ ਬਾਲ ਮੌਤ ਦਰ ਦਾ ਅੰਦਾਜ਼ਾ ਉੱਥੋ ਦੀ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੇ ਪੱਧ੍ਹਰ ਤੋ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਹੁਣ ਸਾਡੇ ਸਭ ਦੇ ਸਾਹਮਣੇ ਸੁਆਲ ਪੈਦਾ ਹੁੰਦਾ ਹੈ… ਜਾਂ ਫੇਰ ਆ ਖੜ੍ਹਦਾ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਦੇ ਸੁਪਨਿਆਂ ਦੇ ਦੇਸ਼, ਸਾਡੇ ਭਾਰਤ ਦੇਸ਼ ਵਿੱਚ ਜਨਮ ਲੈਣ ਵਾਲੇ ਬਾਲਾਂ ਦੀ ਮੌਤ ਦਰ ਦੀ ਅਸਲ ਸਥਿੱਤੀ ਕੀ ਹੈ ? … ਅਫਸੋਸ ਸਾਡੇ ਦੇਸ਼ ਵਿੱਚ ਇਹ ਦਰ …. ਸਿੱਖਿਆ, ਸਾਇੰਸ ਅਤੇ ਟੈਕਨਾਲੋਜੀ ਦੇ ਵਿਕਾਸ ਅਤੇ ਪ੍ਰਸਾਰ/ਪ੍ਰਚਾਰ ਦੇ ਯੁੱਗ ਵਿੱਚ ਬੇਹੱਦ ਅਤੇ ਚਿੰਤਾਜਨਕ ਸਥਿੱਤੀ ਵਾਲੀ ਹੈ। ਇਸ ਤੋ ਂਅਗਲਾ ਸੁਆਲ ਵੀ ਸਾਡੇ ਸਾਹਮਣੇ ਆ ਖੜ੍ਹਦਾ ਹੈ ਕਿ ਇਸ ਸਭ ਕਾਸੇ ਦੀ ਸਹੀ ਅਰਥਾਂ ਵਿੱਚ ਚਿੰਤਾ ਦਾ, ਸਾਡੇ ਦੇਸ਼ ਦੇ ਬਾਲਾਂ ਦੇ ਭਵਿੱਖ ਸੁਆਰਨ ਦੇ ਅਸਲ ਜਿੰਮੇਵਾਰ ਰਹਿਬਰਾਂ ਨੂੰ ਕਿੰਨਾ ਕੁ ਚਿੱਤ ਚੇਤਾ ਹੈ…?
ਇੱਥੇ ਇਸ ਵਿਸ਼ੇਸ਼ ਤੌਰ ‘ਤੇ ਜਿਕਰਯੋਗ ਹੈ ਕਿ ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਾਣਯੋਗ ਏ.ਪੀ.ਜੇ ਅਬਦੁਲ ਕਲਾਮ ਸਾਹਬ ਜੀ ਬੱਚਿਆਂ ਨੂੰ ਅਥਾਹ ਪਿਆਰ ਹੀ ਨਹੀ ਕਰਦੇ ਸਨ ਸਗੋ, ਅਕਸਰ ਬੱਚਿਆਂ ਨਾਲ ਮਿਲਕੇ/ਬੈਠਕੇ ਆਪਣੇ ਦਿਲ ਦੀਆਂ ਗੱਲਾਂ (ਚਾਹੇ ਉਹ ਵਿਕਸਿਤ ਭਾਰਤ ਦੇ ਸੁਪਨਿਆਂ ਦੀਆਂ ਗੱਲਾਂ ਹੋਣ ਜਾਂ ਕੋਈ ਹੋਰ ..) ਕਰਦੇ ਸਨ ਬਲਕਿ ਉਹ ਤਾਂ ਬਾਲਾਂ ਦੇ ਸਰਵ ਪੱਖੀ ਵਿਕਾਸ ਲਈ ਹਮੇਸ਼ਾ ਚਿੰਤਨਸ਼ੀਲ, ਕਿਰਿਆਸੀਲ ਅਤੇ ਯਤਨਸ਼ੀਲ ਰਹਿਣ ਵਾਲੇ ਵਿਗਿਆਨਕ ਸਨ ਇੱਕ ਅਜਿਹੇ ਵਿਗਿਆਨਕ ਜਿਨ੍ਹਾਂ ਨੂੰ ਸਿਰਫ ਮਿਜਾਈਲਮੈਨ ਕਹਿਣ ਦੀ ਬਜਾਏ ‘ਬਾਲ ਵਿਕਾਸ ਵਿਗਿਆਨਕ ਵੀ ਕਿਹਾ ਜਾਣਾ ਚਾਹੀਦਾ ਹੈ। ਜਿਸ ਦੇ ਸਬੂਤ ਉਨ੍ਹਾਂ ਵੱਲੋ ਂਲਿਖੀ ਪੁਸਤਕ ‘ਉਡਾਰ ਮਨ’ ਪੜ੍ਹਦਿਆਂ ਵੀ ਮਿਲਦਾ ਹੈ। ਸਿਰਫ ਇਹੀ ਨਹੀ ਉਨ੍ਹਾਂ ਆਪਣਾ ਰਾਸ਼ਟਰਪਤੀ ਪਦ ਦਾ ਅਹੁੱਦਾ ਸੰਭਾਲਣ ਵੇਲੇ ਤੋ ਲੈ ਕੇ ਭਾਵੇ ਆਪਣਾ ਜਨਮ ਦਿਨ ਮਨਾਉਣਾ ਹੋਵੇ,ਭਾਵੇ ਹੋਰ ਕੋਈ ਵੀ ਮੌਕਾ/ਪ੍ਰੋਗਰਾਮ ਹੋਵੇ, ਉਹ ਵਿਕਸਿਤ ਭਾਰਤ ਦੇ ਅਸਲ ਵਾਰਸ ਬੱਚਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਨਹੀ ਭੁਲਦੇ ਸਨ। ਹੁਣ ਸੁਆਲ ਪੈਦਾ ਹੁਦਾ ਹੈ ਕਿ ਕ੍ਰੋੜਾਂ ਬਾਲਾਂ ਦਾ ਕੀ ਸਾਡੇ ਭਾਰਤ ਦੇਸ ਵਿੱਚ ਸਹੀ ਅਰਥਾਂ ਵਿੱਚ ਸਰਵਪੱਖੀ ਵਿਕਾਸ ਹੋ ਰਿਹਾ ਹੈ ? ਜਿਵੇ ਕਿ ਬਾਲਾਂ ਦੀ ਭਲਾਈ ਅਤੇ ਵਿਕਾਸ ਲਈ ਅਰਬਾਂ ਖਰਚਕੇ ਭਲਾਈ ਸਕੀਮਾਂ ਚਲਾਈਆਂ/ਬਣਾਈਆਂ ਜਾਂਦੀਆਂ ਹਨ । …… ਖ਼ੈਰ ਬੇਹੱਦ ਅਫ਼ਸੋਸ ……… ਅਜਿਹੇ ਸਭ ਸੁਆਲਾਂ ਦਾ ਜਵਾਬ ਘੋਰ ਗੁਰਬਤ ਵਿੱਚ ਹੀ ਨਹੀ ਸਗੋ ਗੰਦਗੀ ਦੇ ਢੇਰਾਂ ਵਿੱਚੋ ( ਜਿਸਨੂੰ ਹੂੰਝਣ ਦੀ ‘ਸਵੱਛ ਭਾਰਤ ਮਹਿਮ ‘ ਨੂੰ ਵੀ ਅਸੀ ਸਭ ਨੇ ਰਲ ਮਿਲਕੇ ਕਾਮਯਾਬ ਕਰਨ ਦਾ ਪ੍ਰਣ ਲਿਆ ਹੈ ………. ਉਹ ਗੰਦਗੀ ) ਖੇਡਣ ਮੌਲਣ ਦੀ ਬਾਲ ਉਮਰੇ ਆਪਣਾ ਭਵਿੱਖ ਇਸ ਗੰਦਗੀ ਵਿੱਚ ਲੱਭੇ, ਬੱਚੇ ਖੁਚੇ ਖੁਰਾਕ ਦੇ ਟੁਕੜੇ (……..ਦਰਅਸਲ ਗੰਦਗੀ ਦੇ ਹੀ) ਖਾ ਖਾ ਕੇ ਭਾਲਦੇ/ ਤ੍ਰਾਸ਼ਦੇ ਬਾਲਾਂ ਦੇ ਅਣਭੋਲ ਚਿਹਰਿਆਂ ‘ ਤੇ ਲਿਖੀ ਇਬਾਰਤ ਤੋ ਸਹਿਜੇ ਹੀ ਪੜ੍ਹਿਆ/ਵਿਚਾਰਿਆ ਜਾ ਸਕਦਾ ਹੈ। ……… ਜਦੋ ਕਿ ਅਜਿਹੀ ਇਬਾਰਤ ਪੜ੍ਹਨਾ ਹਰ ਕਿਸੇ ਐਰੇ ਗੈਰੇ ਦੇ ਹਿੱਸੇ ਆਉਦਂ ਸੁਭ ਕਰਮ ਨਹੀ ਸਗੋ ਅਜਿਹੀ ਇਬਾਰਤ ਤਾਂ ਕੋਈ ਅਤੀ ਸੰਵੇਦਨਸ਼ੀਲ ਹਿਰਦੇ ਵਾਲਾ ਮਾਂ ਦਾ ਕੋਈ ਸੱਚਾ ਸਪੂਤੀ ਹੀ ਪੜ੍ਹ ਸਕਦਾ ਹੈ। ……… ਜਾਂ ਫਿਰ ਧਰਤੀ ਮਾਂ/ਭਾਰਤ ਮਾਂ ਦੇ ਗਰਭ ਵਿੱਚ ਪਲ ਰਹੇ ਅਨੇਕਾਂ ਅਨੇਕਾਂ ਹੋਰ ਸਪੂਤ …. ਅਜਿਹੇ ਸਪੂਤ ਜਿਨ੍ਹਾਂ ਦੀ ਸਾਡੇ ਭਾਰਤ ….. ਮਹਾਨ ਭਾਰਤ ਨੂੱ ਸਖਤ/ਬੇਹੱਦ ਲੋੜ ਹੈ।
ਸਾਡੇ ਭਾਰਤ ਦੇਸ਼ ਵਿੱਚ ਲਾਗੂ ਸੰਵਿਧਾਨ ਵਿੱਚ ਭਾਵੇ ” ਤੰਦਰੁਸਤ ਜਿਉਣਾ ਹਰ ਬੱਚੇ ਦਾ ਹੱਕ” ਅਜਿਹੇ ਹੋਰ ਬਾਲਾਂ ਦੇ ਵਿਕਾਸ ਨਾਲ ਜੁੜੇ ਸਬਦ ਦਰਜ ਹਨ । ਸਾਡੀਆਂ ਸਰਕਾਰਾਂ ਵੀ ਭਾਵੇ ਬਾਲਾਂ ਦੇ ਅਧਿਕਾਰਾਂ ਨਾਲ ਆਪੋ ਆਪਣੀ ਵਚਨਬੱਧ੍ਹਤਾ ਦੁਹਰਾਉਦਆਂ ਰਹਿੰਦੀਆਂ ਹਨ। ਪਰ ਦਿੱਲੀ ਦੂਰ’ ਵਾਲੀ ਕਹਾਵਤ ਅਨੁਸਾਰ ਸਾਡੇ ਦੇਸ਼ ਵਿੱਚ ਜਨਮੇ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਸੁਪਨਾ ਸਾਕਾਰ ਹੋਣਾ ਅਜੇ ਬਹੁਤ ਦੂਰ ਦੀ ਗੱਲ ਹੈ। ਭਾਵੇ ਅਸੀ ਹਵਾ ਵਿੱਚ ਡਾਂਗਾਂ ਮਾਰਨ ਵਰਗੀਆਂ ਲੱਖਾਂ ਟਾਹਰਾਂ ਮਾਰੀ ਜਾਈਏ। ਢੰਢੋਰੇ ਪਿੱਟੀ ਜਾਈਏ……।
ਹੁਣ ਇੱਥੇ ਇੱਕ ਹੋਰ ਸਵਾਲ ਸਾਡੇ ਸਾਹਮਣੇ ਆ ਖੜ੍ਹਦਾ ਹੈ ਅਤੇ ਘੋਖ ਪੜਤਾਲ ਦੀ ਮੰਗ ਕਰਦਾ ਹੈ ਕਿ ਆਖਰ ਬਾਲਾਂ ਦੇ ਸਰਵਪੱਖੀ ਵਿਕਾਸ ਦੇ ਰਾਹ ‘ ਚ ਕਿਹੜੇ ਕਿਹੜੇ ਅੜਿੱਕੇ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ? ਅਨਪੜ੍ਹਤਾ, ਗਰਬੀ, ਆਰਥਿਕ / ਸਮਾਜਿਕ ਨਾ ਬਰਾਬਰੀ, ਅੰਧ੍ਹ- ਵਿਸ਼ਵਾਸ, ਭ੍ਰਿਸ਼ਟਾਚਾਰ, ਅਗਿਆਨਤਾ, ਨੈਤਿਕ ਗਿਰਾਵਟ ਆਦਿ ਇਸੇ ਲੜੀ ਦੇ ਅਨੇਕਾਂ ਹੋਰ ਕਾਰਨ/ ਅੜਿੱਕੇ …. ਜੋ ਸਾਡੇ ਦੇਸ਼ ਵਿੱਚ ਜਨਮੇ ਬਾਲਾਂ ਦੇ ਸਰਵਪੱਖੀ ਵਿਕਾਸ ਵਿੱਚ ਹੀ ਨਹੀ ਸਗੋਂ ਸਾਡੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਵੱਡਾ ਖਤਰਾ ਬਣੇ ਖੜ੍ਹੇ ਹਨ । ਜਿਸ ਨੂੰ ਸਹੀ ਅਰਥਾਂ ਵਿੱਚ ਦੂਰ ਅੰਦੇਸ਼ੀ, ਦਿਆਨਤਦਾਰੀ, ਇਮਾਨਦਾਰੀ ਨਾਲ ਅਤੇ ਸਿੱਖਿਆਂ , ਸਾਇੰਸ ਤੇ ਟੈਕਨਾਲੋਜੀ ਦੀ ਬਿਹਤਰ ਵਰਤੋ/ ਵਿਉਤਂਬੰਦੀ ਕਰਕੇ, ਵਿਕਾਸ ਸਕੀਮਾਂ ਬਣਾ ਕੇ ਅਤੇ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਕੇ ਨੇਪਰੇ ਚਾੜ੍ਹਨ ਨਾਲ ਦੂਰ ਕੀਤਾ ਜਾ ਸਕਦਾ ਹੈ।
ਸਭ ਤੋ ਜਰੂਰੀ ਪੱਖ/ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਅਜਿਹੀ ‘ਸਮੂਹਿਕ ਜਾਗਰੂਕਤਾ ਮੁਹਿੰਮ ( ਬਾਲ ਚੇਤਨਾ ਮੁਹਿੰਮ) ਚਲਾਉਣ ਦੀ ਲੋੜ ਹੈ ਤਾਂ ਜੋ ਸਮਾਜ ਦੇ ਸਭ ਲੋਕਾਂ ਨੂੰ ਸਮੂਹਿਕ ਰੂਪ ਵਿੱਚ ਬੱਚਿਆਂ ਦੀ ਸਿਹਤ ਬਾਰੇ ਸਹੀ ਅਰਥਾਂ ਵਿੱਚ ਜਾਗਰੂਕ ਕੀਤਾ ਜਾਵੇ। ਅਜਿਹਾ ਕਰਨ ਲਈ ਹੋਰ ਨਵੇ ਦਿਸਹੱਦੇ ਸਿਰਜਣ /ਲੱਭਣ ਦੀ ਵੀ ਬੇਹੱਦ ਲੋੜ ਹੈ ਜਿਵੇ ਕਿ ਬਾਲ ਚੇਤਨਾ ਕੇਦਰ,’ ‘ਬਾਲ ਸਿਹਤ ਚੇਤਨਾ ਕੇਦਰ,”ਬਾਲ ਸਿੱਖਿਆ ਚੇਤਨਾ ਕੇਦਰ,”ਬਾਲ ਵਿਕਾਸ ਚੇਤਨਾ ਕੇਦਰ’ ਅਤੇ ‘ ਬਾਲ ਭਲਾਈ ਚੇਤਨਾ ਕੇਦਰ’ ਆਦਿ ਖੋਲ੍ਹੇ / ਸਥਾਪਤ ਕੀਤੇ ਜਾਣ । ਇਨ੍ਹਾਂ ਚੇਤਨਾ ਕੇਦਰਾਂ ਵਿੱਚ ਅਜੋਕੇ ਯੁੱਗ ਦੇ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ, ਸਾਇੰਸ/ ਟੈਕਨਾਲੋਜੀ ਦੀ ਬਿਹਤਰ ਵਰਤੋ/ ਵਿਉਤਂਬੰਦੀ ਕੀਤੀ ਜਾਵੇ। ਅਜਿਹੇ ਕੇਦਰਾਂ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ (ਪੜ੍ਹੇ ਲਿਖੇ/ਅਣਪੜ੍ਹ ਦੋਵੇ) ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਮਾਡਲ/ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰ ਕੀਤਾ ਜਾਵੇ ਭਾਵ ਜਾਗਰੂਕ ਕੀਤਾ ਜਾਵੇ । ਸਿਰਫ ਇਹੀ ਨਹੀ ਇਨ੍ਹਾਂ ਕੇਦਰਾਂ ਵੱਲੋ ਹਰ ਨਾਗਰਿਕ ਨੂੰ ਟ੍ਰੇਨਿਂੰਗ ਦੇ ਕੇ ਉਸ ਨੂੰ ਸਰਟੀਫਿਕੇਟ ਵਗੈਰਾ ਦਿੱਤਾ ਜਾਵੇ ਜਿਵੇ ਮੱਝ੍ਹਾਂ, ਗਾਵਾਂ, ਸੂਰ, ਮੱਛੀ, ਮੁਰਗੀ, ਆਦਿ ਪਾਲਣ ਦੇ ਕੋਰਸ ਕਰਵਾ ਕੇ ਸਰਟੀਫਿਕੇਟ ਦਿੱਤੇ ਜਾਂਦੇ ਹਨ।ਅਜਿਹੇ ਕੇਦਰਾਂ ਰਾਹੀ ਅੱਗੋ ਵੀ ਲਗਾਤਾਰ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਜਾਵੇ।
ਸਾਡੇ ਦੇਸ਼ ਵਿੱਚ ਜਨਮ ਲੈਣ ਵਾਲੇ ਬਹੁਤੇ/ਬੱਚੇ ਘੱਟ ਵਜਨਦਾਰ ਹੁੰਦੇ ਹਨ ਜੋ ਅੱਗੇ ਜਾਕੇ ਛੂਤ ਰੋਗਾਂ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹਂ ਪੈ ਜਾਂਦੇ ਹਨ। ਸਿਰਫ ਇਹੀ ਨਹੀ ਬਾਲ ਵਿਆਹ ਅਤੇ ਔਰਤਾਂ ‘ਦਾ ਖੂਨ ਦੀ ਘਾਟ ਦਾ ਸ਼ਿਕਾਰ(ਅਨੀਮੀਆ ਰੋਗ) ਹੋਣਾ ਵੀ ਇਸ ਸਭ ਕਾਸੇ ਦਾ ਕਾਰਨ ਹੈ। ਸੋ ਮੁੱਕਦੀ ਗੱਲ ਸਾਡੇ ਦੇਸ਼ ਵਿੱਚ ਜਨਮੇ ਂਜਿਆਦਾਤਰ ਬੱਚਿਆਂ ਦਾ ਕੀ ਹਸ਼ਰ ਹੈ …. ? ਇਹ ਇੱਕ ਜੱਗ ਜ਼ਾਹਰ ਸੱਚਾਈ ਹੈ।ਇਹ ਸਚਾਈ ਦੇਸ਼ ਦੇਂ ਪ੍ਰਧਾਨ ਮੰਤਰੀ ਤੋ ਲੈਕੇ ਰਾਸ਼ਟਰਪਤੀ ਜੀ ਤੱਕ ਕਿਸੇ ਤੋਂ ਵੀ ਗੁੱਝ੍ਹੀ ਨਹੀ। ਸਕੂਲੀ ਸਿੱਖਿਆ ਦੇ ਬਦ ਤੋ ਬਦੱਤਰ/ਬੁਰੇ ਹਾਲ, ਬੱਚਿਆਂ ‘ਚ ਭੁੱਖਮਰੀ / ਕੁਪੋਸ਼ਣ ਸਮੇਤ ਹੋਰਨਾਂ ਇਲਾਜਯੋਗ ਅਤੇ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਦੀ ਭਰਮਾਰ (ਉੱਤੋਂ ਅਜਿਹੀਆਂ ਸਭ ਬਿਮਾਰੀਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ) ਸਮੇਤ ਬਾਲ ਮਜਦੂਰੀ, ਬੱਚਿਆਂ ਦਾ ਉਧ੍ਹਾਲਾ, ਬਾਲ ਵੇਸ਼ਵਾਗਾਮੀ, ਕੰਨਿਆਂ ਭਰੂਣ ਹੱਤਿਆਵਾਂ, ;ਸਕੂਲ ਛੱਡਣ ਦੀ ਪ੍ਰਵਿਰਤੀ, ਅਜਿਹੀਆਂ ਹੋਰ ਅਨੇਕਾਂ ਤ੍ਰਾਸ਼ਦੀਆਂ ਕਾਰਨ ਸਾਡੇ ਦੇਸ਼ ਦੇ ਭਵਿੱਖ ਦੇ ਵਾਰਸ਼ ‘ਬਾਲਾਂ’ ਦੀ ਬਿਹਤਰੀ ਦੀ ਅਸ਼ਲ ਸਥਿੱਤੀ /ਤਸ਼ਵੀਰ ਜਾਣਨ ਲਈ ਕਾਫ਼ੀ ਹਨ।’ਸੌ ਹੱਥ ਰੱਸਾ ਸਿਰੇ ‘ਤੇ ਗੰਢ੍ਹ” ਇਸ ਕਹਾਵਤ ਦੇ ਕਹਿਣ ਅਨੁਸਾਰ ਸੱਚ ਤਾਂ ਇਹ ਹੈ ਕਿ ਹਰ 14 ਨਵੰਬਰ ਨੂੰ ਕੀ ? ਭਾਵੇ ਹਰ ਦਿਨ ਅਸੀ ਬਾਲ ਦਿਵਸ ਵਜੋ ਮਨਾਈ ਜਾਈਏ …. ਪਰ ਇਸ ਦੀ (ਬਾਲ ਦਿਵਸ ਦੀ) ਸਹੀ ਅਰਥਾਂ ਵਿੱਚ ਸਾਰਥਿਕਤਾ ਉਦੋ ਹੋਵੇਗੀ ਜਦੋ ਸਾਡੀ ਇਸ ਧਰਤੀ ‘ਤੇ ਜਨਮੇ ਹਰ ਬੱਚੇ ਦਾ ਸਹੀ ਅਰਥਾਂ ਵਿੱਚ ਸਰਵਪੱਖੀ ਵਿਕਾਸ ਹੋਵੇਗਾ ਤਾਂ ਜੋ ਸਾਡਾ ਦੇਸ਼ ਵਿਕਸਤ ਦੇਸ਼ ਬਣ ਸਕੇ। ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਸਾਹਬ ਦੇ ਸੁਪਨਿਆਂ ਵਰਗਾ ਵਿਕਸਿਤ ਭਾਰਤ। ਸੋ ਆਓ, ਅਸੀ ਸਭ ਰਲ ਮਿਲਕੇ ਅਜਿਹੇ ਭਾਰਤ (ਵਿਕਸਿਤ ਭਾਰਤ) ਦੀ ਸਿਰਜਣਾ ਦੀ ਕਾਮਨਾ ਕਰਦੇ ਹੋਏ ਆਪੋ ਆਪਣੀ ਸੋਚ/ਪਹੁੰਚ ਅਨੁਸਾਰ ਸਾਰਥਿਕ ਉਦੱਮ /ਯਤਨ ਕਰਨ ਦਾ ਪ੍ਰਣ ਲੈਦੇ ਹੋਏ, 10 ਦਸੰਬਰ 2014 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਬਾਲ ਅਧਿਕਾਰਾਂ ਦੇ ਝੰਡਾ ਬਰਦਾਰ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਜਫਜਾਈ ਨੂੰ ‘ਨੋਬੇਲ ਅਮਨ ਪੁਰਸਕਾਰ ਵਿਚਲੀ ਅਸਲ ਭਾਵਨਾ ਨੂੰ ਸਮਝਦੇ ਹੋਏ ਸਾਡੇ ਭਾਰਤ ਦੇਸ਼ ਜਾਂ ਫੇਰ ਪਾਕਿਸਤਾਨ ਦੀ ਧਰਤੀ ‘ਤੇ ਜਨਮੇ ਹਰ ਬੱਚੇ ਦੀ ਤੰਦਰੁਸਤੀ /ਅਰੋਗ ਅਤੇ ਉਜਲੇ ਭਵਿੱਖ ਦੀ ਹੀ ਨਹੀ ਸਗੋ ਸਾਡੀ ਇਸ ਧਰਤੀ ਤੇ (ਕਿਸੇ ਵੀ ਦੇਸ਼ ਵਿੱਚ……) ਜਨਮੇ ਹਰ ਬੱਚੇ ਦੇ ਸਰਵਪੱਖੀ ਵਿਕਾਸ ਦੀ ਕਾਮਨਾ ਕਰਦੇ ਹੋਏ ਸਹੀ ਅਰਥਾਂ ਵਿੱਚ ਬਾਲ ਅਧਿਕਾਰਾਂ ਦੇ ਹਮਾਇਤੀ/ ਜਾਮਨ ਬਣੀਏ। ਇਸ ਸਚਾਈ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਜਫਜਾਈ ਨੂੰ ‘ਨੋਬੇਲ ਅਮਨ ਪੁਰਸਕਾਰ ਮਿਲਣਾਂ ਇਸ ਗੱਲ ਦਾ ਵੀ ਸੂਚਕ ਹੈ ਕਿ ਸਿਰਫ ਸਾਡੇ ਭਾਰਤ ਦੇਸ਼ ਜਾਂ ਫੇਰ ਪਾਕਿਸਤਾਨ ਵਿੱਚ ਹੀ ਬੱਚਿਆਂ ਦੀ ਜਿੰਦਗੀ ਦੀ ਨਾਲ ਜੁੜੇ ਅਧਿਕਾਰਾਂ ਦੀ ਸਥਿੱਤੀ ਤਰਸਯੋਗ ਨਹੀ ਸਗੋ, ਅਜਿਹਾ ਹਾਲ ਏਸ਼ੀਆ ਮਹਾਂਦੀਪ ਦੇ ਸਭ ਦੇੇਸ਼ਾਂ ਦੇ ਬੱਚਿਆਂ ਦਾ ਹੈ। ਦਰਅਸਲ ਸੱਚ ਤਾਂ ਇਹ ਹੈ । ਕਿ ਹਾਲੇ ਕੁਝ ਸਾਲ ਪਹਿਲਾਂ ਹੀ ਅੱਤਵਾਦੀਆਂ ਵੱਲੋ ਪਾਕਿਸਤਾਨ ਵਿੱਚ ਮਾਰੇ ਗਏ 132 ਮਾਸੂਮ ਬੱਚਿਆਂ ਵਿੱਚੋ ਕਿਸੇ ਇੱਕ ਦੇ ਰਿਸ਼ਤੇਦਾਰ ਦੇ ਮੂੂੰਹੋ ਨਿਕਲੀ ਇਸ ਹੂਕ …. ਵੈਣ ….. ਜਾਂ ਫੇਰ ਵਿਰਲਾਪ …..” ….. ਕਿਸ ਗੱਲ ਦੀ ਲੜਾਈ ਲੜੀ ਜਾ ਰਹੀ ਹੈ ਇਹ? … ਇਨ੍ਹਾਂ ਬੱਚਿਆਂ ਨੇ ਆਖਿਰ ਕਿਸੇ ਦਾ ਕੀ ਵਿਗਾੜਿਆ ਹੈ? ਇਨ੍ਹਾਂ ਬੱਚਿਆਂ ਨੂੰ ਇੰਝ ਮਾਰਦਾ ਹੈ ਕੋਈ ?….. ਬੱਸ ਕਰੋ …..। ਖੁਦ ਦਾ ਵਾਸਤਾ ….” ਦੀ ਗੂੰਜ ਇਸ ਦੁਨੀਆਂ ਭਰ ਦੇ ਸਭ ਦੇਸ਼ਾ ਦੀਆਂ ਸਰਕਾਰਾਂ … ਸਭ ਦੇਸ਼ਾਂ ਦੇ ਲੋਕਾਂ ……… ਗੱਲ ਕੀ ਸਾਨੂੰ ਸਭਨਾਂ ਧਰਤੀ ਦੇ ਬਸ਼ਿੰਦਿਆਂ ਨੂੰ ਧੁਰ੍ਹ ਅੰਦਰੋ ਹਲੂਣ ਹਲੂਣ ਕੇ ਫਿੱਟਕਾਰ ਪਾ ਰਹੀ ਹੈ। ਆਖਿਰ ਬਾਲਾਂ ਦੇ ਅਧਿਕਾਰਾਂ ਦਾ ਘਾਣ ਕਿਉ ? ਬਲਕਿ ਇਹ ਇੱਕ ਸਵਾਲ ਹੀ ਨਹੀ ਸਗੋ ਸਾਡੇ ਸਮਿਆਂ ਦੀਆਂ ਸਭ ਹਕੂਮਤਾਂ ਸਮੇਤ ਸਾਡੇ ਸਮਿਆਂ ਦੇ ਸਭ ਰਹਿਬਰਾਂ ਦੇ ਸਨਮੁੱਖ …. ਬਾਲਾਂ ਦੇ ਅਧਿਕਾਰਾਂ ਵਿੱਚ ਛੁਪਿਆ ਸੰਸਾਰ ਵਿਕਾਸ, ਸੰਸਾਰ ਅਮਨ/ਸ਼ਾਤੀ, ਵਿਸਵ ਭਾਈਚਾਰਕ ਸਾਂਝ੍ਹ, ਵਿਸ਼ਵ ਮਨੁੱਖੀ ਏਕਤਾ/ ਸਾਂਝ੍ਹ, ਏਦੂੰ ਵੀ ਕਿਤੇ ਵੱਧ੍ਹ ਸਾਡੇ ਇਸ ਧਰਤੀ ਗ੍ਰਹਿ ਉੱਪਰ ਤੰਦਰੁਸਤ/ ਅਰੋਗ ਅਤੇ ਸੰਤੁਲਿਤ ਮਨੁੱਖੀ ਸਮਾਜ ਦੀ ਸਥਾਪਨਾ ਨਾਲ ਜੁੜਿਆ ਆਲਮੀ ਮੁੱਦਾ ਹੈ।ਜੋ ਸਾਡੀ ਇਸ ਧਰਤੀ ਤੇ ਜਨਮੇ ਹਰ ਬੱਚੇ ਦੇ ਤੰਦਰੁਸਤ/ਅਰੋਗ ਅਤੇ ਉਜੱਲੇ ਭਵਿੱਖ ਦੀ ਮੰਗ ਕਰਦਾ ਹੈ ਜਿਸ ਦੀ ਪੂਰਤੀ ਲਈ ਦੁਨੀਆਂ ਭਰ ਦੇ ਸਭ ਦੇਸ਼ਾਂ ਦੀਆਂ ਸਰਕਾਰਾਂ ਦਾ ਇੱਕ ਮੱਤ ਹੋਣਾ ਬੇਹੱਦ ਜਰੂਰੀ ਹੈ ।…… ਆਮੀਨ।

ਲਾਲ ਚੰਦ ਸਿੰਘ
ਪਿੰਡ:-ਚੁੱਘੇ- ਖੁਰਦ
ਡਾਕਖਾਨਾ:- ਬਹਿਮਣ-ਦਿਵਾਨਾ
ਜਿਲ੍ਹਾ :-ਬਠਿੰਡਾ।

7589427462

masihalalchandsinghbathinda@gmail.com

 

Share Button

Leave a Reply

Your email address will not be published. Required fields are marked *