ਬਾਰ ਐਸੋਸੀਏਸ਼ਨ ਮੂਨਕ ਨੇ ਚੰਡੀਗੜ੍ਹ-ਹਿਸਾਰ ਸੜਕ ਤੇ ਲਗਾਇਆ ਗਿਆ ਧਰਨਾ

ss1

ਬਾਰ ਐਸੋਸੀਏਸ਼ਨ ਮੂਨਕ ਨੇ ਚੰਡੀਗੜ੍ਹ-ਹਿਸਾਰ ਸੜਕ ਤੇ ਲਗਾਇਆ ਗਿਆ ਧਰਨਾ

3-16

ਮੂਨਕ 03 ਅਗਸਤ (ਸੁਰਜੀਤ ਸਿੰਘ ਭੁਟਾਲ) ਬਾਰ ਐਸੋਸੀਏਸ਼ਨ ਮੂਨਕ ਵੱਲੋ 07-08-2016 ਤੱਕ ਨੋ-ਵਰਕ ਦੇ ਸੱਦੇ ਤੇ ਅੱਜ ਬਾਰ ਐਸੋਸੀਏਸ਼ਨ ਦੇ ਵਕੀਲਾ ਨੇ ਇੱਕ ਘੰਟਾ ਚੰਡੀਗੜ-ਹਿਸਾਰ ਮੁੱਖ ਸੜਕ ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਅਤੇ ਸਰਕਾਰ ਵਿੱਰੁਧ ਰੋਸ ਜਾਹਿਰ ਕੀਤਾ।ਇਸ ਮੌਕੇ ਸੀਨੀਅਰ ਵਕੀਲ ਚੰਦਰ ਸ਼ੇਖਰ ਸਿੰਗਲਾ, ਅਨਿਲ ਕੁਮਾਰ, ਇੰਦਰ ਪਾਲ ਗਰਗ, ਅਵਨੀਸ਼ ਜੋਸ਼ੀ, ਤੇਜਿੰਦਰ ਸਿੰਘ ਸਰਾਓ, ਅਰਪਿੰਦਰ ਸਿੰਘ ਰੂਪੀ, ਪ੍ਰੇਮਪਾਲ ਅਲੀਸ਼ੇਰ, ਅਮਿਤ ਚੁਟਾਨੀ ਨੇ ਕਿਹਾ ਕਿ ਸਰਕਾਰ ਵੱਲੋ ਫੈਮਲੀ ਕੋਰਟ ਜਿਲ੍ਹਾ ਪੱਧਰ ਤੇ ਸਥਾਪਿਤ ਕਰਨਾ, ਮਾਈਨਜ ਐਕਟ ਲਈ ਅਧਿਕਾਰ ਖੇਤਰ ਵਿੱਚ ਤਬਦੀਲੀ ਕਰਕੇ ਜਿਲ੍ਹਾ ਪੱਧਰ ਤੇ ਤਬਦੀਲ ਕਰਨਾ ਅਤੇ ਪੰਜਾਬ ਐਗਰੀਕਲਚਰ ਇਨਡੈਬਟਲੈਸ ਟ੍ਰਿਬਿਉਨਲ ਜਿਲ੍ਹਾ ਪੱਧਰ ਤੇ ਸਥਾਪਿਤ ਕਰਕੇ ਸਬ-ਡਵੀਜਨ ਤੇ ਚੱਲ ਰਹੇ ਕੇਸਾ ਨੂੰ ਜਿਲ੍ਹੇ ਵਿੱਚ ਤਬਦੀਲ ਕਰਨ ਦਾ ਸਮੂਹ ਵਕੀਲਾ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਇੱਕ ਪਾਸੇ ਤਾ ਸਰਕਾਰ ਦਾ ਫੈਸਲਾ ਲੋਕਾ ਦੇ ਘਰ ਤੱਕ ਨਿਆ ਨੂੰ ਲੈ ਕੇ ਆਉਣ ਦਾ ਹੈ ਪਰੰਤੂ ਦੂਜੇ ਪਾਸੇ ਤਾ ਸਬਡੀਜਨਾ ਤੋ ਕੇਸਾ ਨੂੰ ਜਿਲ੍ਹਾ ਪੱਧਰ ਤੇ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾ ਨੇ ਸਰਕਾਰ ਤੋ ਮੰਗ ਕੀਤੀ ਕਿ ਸਬ-ਡਵੀਜਨਾ ਤੋ ਕੰਮ ਤਬਦੀਲ ਕਰਕੇ ਜਿਲ੍ਹਾ ਪੱਧਰ ਤੇ ਲੈ ਕੇ ਜਾਣ ਦੀ ਬਜਾਏ ਸਬ-ਡਵੀਜਨਾ ਤੇ ਹੀ ਅਡੀਸ਼ਨਲ ਜਿਲ੍ਹਾ ਅਤੇ ਸ਼ੈਸਨ ਜੱਜ ਦੀ ਤੈਨਾਤੀ ਕਰ ਦਿੱਤੀ ਜਾਵੇ ਤਾ ਕਿ ਲੋਕਾ ਨੂੰ ਆਪਣੇ ਘਰ ਵਿੱਚ ਹੀ ਸਸਤਾ ਅਤੇ ਸੋਖਾ ਨਿਆ ਮਿਲ ਸਕੇ। ਇਸ ਮੋਕੇ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲ ਹਾਜਿਰ ਸਨ।

Share Button

Leave a Reply

Your email address will not be published. Required fields are marked *