ਬਾਰੂਦ ਦੇ ਢੇਰ ਤੇ ਰਾਜਪੁਰਾ, ਬੰਬ ਫਟਿਆ, ਰੇਖਾ ਜੋਤੀ ਗੋਬਿੰਦ ਰਿਆਂ ਪੂਨਮ ਸਖਤ ਜਖਮੀ ਅਤੇ ਕਾਂਤਾ ਮੌਕੇ ਤੇ ਹੀ ਹਲਾਕ

ss1

ਬਾਰੂਦ ਦੇ ਢੇਰ ਤੇ ਰਾਜਪੁਰਾ, ਬੰਬ ਫਟਿਆ, ਰੇਖਾ ਜੋਤੀ ਗੋਬਿੰਦ ਰਿਆਂ ਪੂਨਮ ਸਖਤ ਜਖਮੀ ਅਤੇ ਕਾਂਤਾ ਮੌਕੇ ਤੇ ਹੀ ਹਲਾਕ

ਰਾਜਪੁਰਾ 1 ਜੂਨ 2016 (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿੱਖੇ ਪੁਰਾਣੀ ਮਿਰਚ ਮੰਡੀ ਵਾਰਡ ਨੰ; 24 ਦੇ ਵਿੱਚ ਸ਼ਾਮ ਦੇ 7 ਵਜੇ ਉਸ ਸਮੇਂ ਹਫਰਾ ਤਫਰੀ ਮੱਚ ਗਈ ਜਦੋਂ ਬੰਬ ਵਾਂਗੂੰ ਫੱਟਣ ਦੀਆਂ ਅਵਾਜ ਇੱਕ ਘਰ ਵਿੱਚੋ ਆਈ ਤੇ ਪੁਰਾਣੀ ਮਿਰਚ ਮੰਡੀ ਦੇ ਲੋਕੀ ਘਰੋਂ ਬਾਹਰ ਨਿਕਲ ਕੇ ਜਿਸ ਘਰ ਵਿੱਚ ਇਹ ਧਮਾਕਾ ਹੋਇਆ ਉਥੇ ਪੁਜ ਗਏ ਜਿਸ ਤੇ ਵੇਖਿਆ ਗਿਆ ਕਿ ਇੱਕ ਔਰਤ ਦੀ ਇਸ ਘਟਨਾ ਨਾਲ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸੇ ਹੀ ਪਰਿਵਾਰ ਦੇ ਪੰਜ ਹੋਰ ਬੰਦਿਆਂ ਨੂੰ ਰਾਜਪੁਰਾ ਦੇ ਨਜਦੀਕ ਪੈਂਦੇ ਹਸਪਤਾਲ ਭਾਟੀਆ ਕਲੀਨਿਕ ਵਿੱਖੇ ਦਾਖਲ ਕਰਾਇਆ ਗਿਆ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਇਹਨਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਕਿਉਂ ਨਹੀਂ ਲਿਜਾਇਆ ਗਿਆ ਜਦਕਿ ਘਟਨਾ ਵਾਲੀ ਥਾਂ ਤੋਂ 2-3 ਮਿੰਟਾ ਦਾ ਹੀ ਏ ਪੀ ਜੈਨ ਸਰਕਾਰੀ ਹਸਪਤਾਲ ਦਾ ਰਸਤਾ ਹੈ।ਇਸ ਮੌਕੇ ਰਾਜਪੁਰਾ ਪੁਲਿਸ ਨੇ ਸਮੇਂ ਸਿਰ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿਤੀ ਹੈ। ਰਾਜਪੁਰਾ ਦੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨਾਲ ਦੀ ਨਾਲ ਹੀ ਘਟਨਾ ਵਾਲੇ ਸਥਾਨ ਤੇ ਪੁਲਿਸ ਟੀਮ ਸਮੇਤ ਪਹੁੰਚ ਕੇ ਮੁਹਲਾ ਨਿਵਾਸੀਆਂ ਤੋਂ ਅਤੇ ਇਸ ਘਰ ਦੇ ਮੋਢੀ ਤੋਂ ਪੂਰੀ ਛਾਣਬੀਣ ਕਰਕੇ ਜਾਣਕਾਰੀ ਹਾਸਲ ਕੀਤੀ।ਉਹਨਾਂ ਨੇ ਪਤੱਰਕਾਰਾ ਨਾਲ ਗਲਬਾਤ ਦੌਰਾਨ ਦਸਿਆ ਕਿ ਇਸ ਪਰਿਵਾਰ ਦੇ 6 ਮੈਂਬਰ ਸਨ ਤੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ 5 ਹੋਰ ਮੈਂਬਰਾਂ ਜਿਹਨਾਂ ਨੂੰ ਗੰਭੀਰ ਚੋਟਾ ਲਗੀਆਂ ਹਨ ਉਹਨਾਂ ਨੂੰ ਨਾਲ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਿਸ ਤੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਜਖਮੀਆਂ ਨੂੰ ਮਿਲ ਕੇ ਪੂਰੀ ਜਾਣਕਾਰੀ ਹਾਸਲ ਕੀਤੀ।

Share Button

Leave a Reply

Your email address will not be published. Required fields are marked *