ਬਾਰਿਸ਼ ਕਾਰਨ ਸ਼ਹਿਰ ਦੇ ਬਾਜਾਰ ਅਤੇ ਗਲੀਆਂ ਪਾਣੀ ਨਾਲ ਭਰੀਆਂ

ss1

ਬਾਰਿਸ਼ ਕਾਰਨ ਸ਼ਹਿਰ ਦੇ ਬਾਜਾਰ ਅਤੇ ਗਲੀਆਂ ਪਾਣੀ ਨਾਲ ਭਰੀਆਂ
ਪਰੇਸ਼ਾਨੀ ਦੇ ਬਾਵਜੂਦ ਲੋਕਾਂ ਨੇ ਗਰਮੀ ਤੋ ਰਾਹਤ ਮਹਿਸੂਸ ਕੀਤੀ

4-23 (9)
ਮਲੋਟ, 3 ਜੁਲਾਈ (ਆਰਤੀ ਕਮਲ)- ਬੀਤੀ ਰਾਤ ਹੋਈ ਬਾਰਿਸ਼ ਕਾਰਨ ਜਿੱਥੇ ਇੱਕ ਪਾਸੇ ਸ਼ਹਿਰ ਦੇ ਬਾਜਾਰ ਅਤੇ ਗਲੀਆ ਭਰ ਜਾਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ ਉੱਥੇ ਹੀ ਦੂਸਰੇ ਪਾਸੇ ਇਸ ਨਾਲ ਲੋਕਾਂ ਨੇ ਗਰਮੀ ਤੋ ਰਾਹਤ ਮਹਿਸੂਸ ਕੀਤੀ। ਬਾਰਿਸ਼ ਤੋ ਬਾਅਦ ਸਵੇਰ ਵੇਲੇ ਸ਼ਹਿਰ ਦੇ ਚਾਰ ਖੰਭਾ ਚੌਂਕ, ਗਲੀ ਨਾਨਕ ਚੰਦ ਡਿਪੂ ਵਾਲੀ, ਰੇਲਵੇ ਸਟੇਸ਼ਨ ਰੋਡ, ਵੈਸਟ ਪਟੇਲ ਨਗਰ, ਗੁਰੂ ਨਾਨਕ ਨਗਰੀ, ਨਾਗਪਾਲ ਨਗਰੀ, ਆਦਰਸ਼ ਨਗਰ, ਮੇਨ ਬਜਾਰ, ਬਿਰਲਾ ਰੋਡ, ਇੰਦਰਾ ਰੋਡ, ਡੇਰਾ ਸੱਚਾ ਸੌਦਾ ਰੋਡ ਤੇ ਭਾਰੀ ਮਾਤਰਾ ਵਿੱਚ ਪਾਣੀ ਖੜਾ ਸੀ ਅਤੇ ਆਉਣ ਜਾਣ ਵਾਲੇ ਰਾਹਗੀਰ ਖੜੇ ਪਾਣੀ ਕਾਰਣ ਆਪਣੀ ਮੰਜਿਲ ਤੇ ਪਹੰੁਚਣ ਲਈ ਵਾਹਨਾਂ ਦਾ ਇੰਤਜਾਰ ਕਰਦੇ ਦਿਖਾਈ ਦਿੱਤੇ। ਇਸਦੇ ਇਲਾਵਾ ਪਾਣੀ ਕਈ ਲੋਕਾਂ ਦੇ ਘਰਾ ਅੰਦਰ ਵੀ ਦਾਖਿਲ ਹੋ ਗਿਆ ਜਿਸ ਕਾਰਨ ਕਈ ਪਰਿਵਾਰ ਬਾਲਟੀਆ ਨੂੰ ਪਾਣੀ ਤੋ ਘਰ ਤੋ ਕੱਢਦੇ ਹੋਏ ਨਜ਼ਰ ਵੀ ਆਏ।

ਦੂਜੇ ਪਾਸੇ ਭਾਰੀ ਮੀਂਹ ਕਾਰਣ ਲੋਕਾਂ ਨੇ ਭਿਆਨਕ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਪਟੇਲ ਨਗਰ ਦੇ ਲੋਕਾਂ ਰਾਜ ਕੁਮਾਰ, ਪ੍ਰਵੀਨ ਰਾਣੀ, ਿਸ਼ਨ ਕੁਮਾਰ, ਸਾਹਿਲ ਕੁਮਾਰ, ਪੂਨਮ ਰਾਣੀ, ਨੈਨਸੀ ਰਾਣੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਣ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸਾਰਾ ਦਿਨ ਸਰੀਰ ’ਤੇ ਚਿਪਚਿਪਾਹਟ ਜਿਹੀ ਮਹਿਸੂਸ ਹੁੰਦੀ ਸੀ। ਕੁਝ ਦਿਨ ਪਹਿਲਾਂ ਥੋੜਾ ਜਿਹਾ ਮੀਂਹ ਪੈਣ ਕਾਰਨ ਮੌਸਮ ਵਿੱਚ ਕੋਈ ਤਬਦੀਲੀ ਨਹੀਂ ਹੋਈ ਬਲਕਿ ਗਰਮੀ ਜਿਆਦਾ ਵੱਧ ਗਈ ਸੀ ਪਰੰਤੂ ਅੱਜ ਸਵੇਰੇ ਪਏ ਭਾਰੀ ਮੀਂਹ ਨੇ ਗਰਮੀ ਵਿੱਚ ਕਾਫ਼ੀ ਗਿਰਾਵਟ ਲਿਆਂਦੀ ਹੈ ਜਿਸ ਕਾਰਨ ਅੱਜ ਉਨਾਂ ਨੇ ਸੁੱਖ ਦਾ ਸਾਂਹ ਲਿਆ। ਉਨਾਂ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ 1 ਜੁਲਾਈ ਨੂੰ ਸਕੂਲ ਤਾਂ ਲੱਗ ਗਏ ਸੀ ਪਰੰਤੂ ਭਿਆਨਕ ਗਰਮੀ ਕਾਰਣ ਬੱਚਿਆਂ ਨੂੰ ਸਕੂਲ ਜਾਣਾ ਵੀ ਮੁਸ਼ਕਿਲ ਹੋ ਗਿਆ ਸੀ। ਇੰਝ ਲੱਗ ਰਿਹਾ ਸੀ ਕਿ ਛੁੱਟੀਆਂ ਹੋਰ ਹੋ ਜਾਣ ਤਾਂ ਚੰਗੀ ਗੱਲ ਹੈ ਕਿਉਂ ਬੱਚੇ ਵੀ ਗਰਮੀ ਕਾਰਣ ਸਕੂਲੋਂ ਪਰੇਸ਼ਾਨ ਹੀ ਵਾਪਿਸ ਘਰ ਪਰਤਦੇ ਸਨ। ਪਰੰਤੂ ਅੱਜ ਪਏ ਭਾਰੀ ਮੀਂਹ ਕਾਰਣ ਬੱਚਿਆਂ ਨੂੰ ਵੀ ਸਕੂਲ ਜਾਣ ਦੀ ਦਿੱਕਤ ਮਹਿਸੂਸ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਸ਼ੁਰੂ ਤੋਂ ਹੀ ਇਲਾਕਾ ਨਿਵਾਸੀਆਂ ਵੱਲੋਂ ਮੀਂਹ ਦੀ ਮੰਗ ਨੂੰ ਲੈ ਕੇ ਸ਼ਹਿਰ ਦੇ ਵਿਭਿੰਨ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਮਿੰਠੇ ਚਾਵਲਾਂ ਦੇ ਲੰਗਰ ਲਗਾਏ ਜਾ ਚੁੱਕੇ ਹਨ ਪਰੰਤੂ ਅੱਜ ਭਾਰੀ ਮੀਂਹ ਕਾਰਣ ਸ਼ਹਿਰ ਦੇ ਲੋਕਾਂ ਨੇ ਗਰਮੀ ਤੋਂ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ।

Share Button

Leave a Reply

Your email address will not be published. Required fields are marked *