Mon. Jun 17th, 2019

ਬਾਰਸ਼ ਨਾਲ ਨੁਕਸਾਨੀ ਫਸਲ ਦਾ 40 ਹਜਾਰ ਪ੍ਰਤੀ ਏਕੜ ਮੁਆਵਿਜਾ ਦੇਵੇ ਸਰਕਾਰ – ਸਰਵਨ ਧੁੰਨ

ਬਾਰਸ਼ ਨਾਲ ਨੁਕਸਾਨੀ ਫਸਲ ਦਾ 40 ਹਜਾਰ ਪ੍ਰਤੀ ਏਕੜ ਮੁਆਵਿਜਾ ਦੇਵੇ ਸਰਕਾਰ – ਸਰਵਨ ਧੁੰਨ
ਸਰਵਨ ਧੁੰਨ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

19-31

ਭਿੱਖੀਵਿੰਡ 18 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਬੀਤੇਂ ਦਿਨਾਂ ਅੰਦਰ ਹੋਈ ਭਾਰੀ ਵਰਖਾ ਨਾਲ ਨੁਕਸਾਨੀ ਗਈ ਫਸਲ ਦਾ ਮੁਆਇਨਾ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ 40000 ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਮੈਂਬਰ ਸਰਵਨ ਸਿੰਘ ਧੁੰਨ ਨੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਵੱਖ-ਵੱਖ ਪਿੰਡਾਂ ਬੈਂਕਾ, ਬਲ੍ਹੇਰ, ਭਿੱਖੀਵਿੰਡ, ਫਰੰਦੀਪੁਰ, ਸੁੱਗਾ ਆਦਿ ਵਿਖੇ ਮੀਹ ਨਾਲ ਨੁਕਸਾਨੀ ਗਈ ਕਿਸਾਨਾਂ ਦੀ ਝੌਨੇ ਦੀ ਫਸਲ ਦਾ ਜਾਇਜਾ ਲੈਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਭਾਰੀ ਮੀਹ ਨਾਲ ਕਿਸਾਨਾਂ ਦੀ ਝੋਨਾ, ਪਸ਼ੂਆਂ ਦਾ ਚਾਰਾ ਆਦਿ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਵੀ ਅਜੇ ਤੱਕ ਅਕਾਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਸਾਨਾਂ ਦੀ ਸਾਰ ਲੈਣ ਨਹੀ ਪਹੰੁਚਿਆ। ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸਮੇਤ ਆਦਿ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਮੀਹ ਨਾਲ ਨੁਕਸਾਨੀ ਗਈ ਫਸਲ ਦਾ ਮੁਆਇਨਾ ਕਰਕੇ ਰਿਪੋਰਟ ਸਰਕਾਰ ਨੂੰ ਭੇਜੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਯੋਗ ਮੁਆਵਜਾ ਮਿਲ ਸਕੇ। ਇਸ ਸਮੇਂ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਰਾਜੀਵ ਸਿੰਘ ਖਾਲੜਾ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਸਾਹਿਲ ਕੁਮਾਰ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਪਿਆਰਾ ਸਿੰਘ, ਸੁਖਚੈਨ ਸਿੰਘ, ਸਲਵਿੰਦਰ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਹਰਭੇਜ ਸਿੰਘ ਆਦਿ ਨੇ ਵੀ ਯੋਗ ਮੁਆਵਜੇ ਦੀ ਮੰਗ ਕੀਤੀ।

Leave a Reply

Your email address will not be published. Required fields are marked *

%d bloggers like this: