ਬਾਬੂ ਸਾਹਿਬ ਸ੍ਰੀ ਕਸ਼ੀ ਰਾਮ ਜੀ ਦੀ ਮੂਰਤੀ ਤੋੜਨ ਦੀ ਸੀ.ਬੀ.ਆਈ ਦੀ ਜਾਚ ਦੀ ਮੰਗ ਸਬੰਧੀ ਡਿਪਟੀ ਕਮਿਸਨਰ ਨੂੰ ਦਿੱਤਾ ਮੰਗ ਪੱਤਰ

ss1

ਬਾਬੂ ਸਾਹਿਬ ਸ੍ਰੀ ਕਸ਼ੀ ਰਾਮ ਜੀ ਦੀ ਮੂਰਤੀ ਤੋੜਨ ਦੀ ਸੀ.ਬੀ.ਆਈ ਦੀ ਜਾਚ ਦੀ ਮੰਗ ਸਬੰਧੀ ਡਿਪਟੀ ਕਮਿਸਨਰ ਨੂੰ ਦਿੱਤਾ ਮੰਗ ਪੱਤਰ

ਰੂਪਨਗਰ, 1 ਜੂਨ (ਗੁਰਮੀਤ ਮਹਿਰਾ): ਅੱਜ ਇੱਥੇ ਬਾਬੂ ਕਾਸ਼ੀ ਰਾਮ ਫੋਡੇਸ਼ਨ ਵੱਲੋ ਗੁੜਗਾਉ (ਹਰਿਆਣਾ) ਸੈਕਟਰ 4 ਦੇ ਅੰਬੇਦਕਰ ਭਵਨ ਵਿੱਚ ਬਾਬੂ ਸਾਹਿਬ ਦੀ ਮੂਰਤੀ ਤੋੜਨ ਸਬੰਧੀ ਡਿਪਟੀ ਕਮਿਸਨਰ ਰੂਪਨਗਰ ਰਾਹੀ ਭਾਰਤ ਦੇ ਰਾਸਟਰਪਤੀ ਨੂੰ ਸੀ.ਬੀ.ਆਈ ਜਾਚ ਕਰਨ ਸਬੰਧੀ ਮੰਗ ਪੱਤਰ ਸੌਪਿਆ ਗਿਆ। ਮੰਗ ਪੱਤਰ ਵਿੱਚ ਲਿਖਿਆ ਹੈ ਕਿ ਇਹ ਸਾਰਾ ਮਾਮਲਾ ਸੀ.ਸੀ.ਟੀਵ ਵਿੱਚ ਕੈਦ ਹੈ ਪਰੰਤੂ ਫਿਰ ਵੀ ਮੋਕੇ ਦੀ ਬੀ.ਜੇ.ਪੀ ਰਾਜ ਸਰਕਾਰ ਮੂਕ ਦਰਸਕ ਬਨੀ ਬੈਠੀ ਹੈ ਤੇ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਸਾਹਿਬ ਕਾਸ਼ੀ ਰਾਮ ਜੀ ਨੇ ਅਪਣੀ ਸਾਰੀ ਉਮਰ ਦਲਿਤਾ, ਗਰੀਬਾ ਅਤੇ ਸੋਸ਼ਿਤਾ ਦੇ ਵਿਕਾਸ ਵਿੱਚ ਗੁਜਾਰ ਦਿੱਤੀ ਅਤੇ ਜਿਸ ਕਰਕੇ ਕਾਸ਼ੀ ਰਾਮ ਜੀ ਨੇ ਅੰਬੇਦਕਰ ਜੀ ਦਾ ਦੂਸਰਾ ਰੂਪ ਸਮਝਿਆ ਜਾਦਾ ਹੈ। ਇਹਨਾ ਕਾਰਨਾ ਕਰਕੇ ਹੀ ਕਾਸੀ ਰਾਮ ਜੀ ਦੀਆ ਮੂਰਤੀਆ ਪੂਰੇ ਦੇਸ਼ ਵਿੱਚ ਡ: ਅੰਬੇਦਕਰ ਜੀ ਦੇ ਨਾਲ ਲਗਾਈਆ ਗਈਆ ਹਨ ਪਰੰਤੂ ਕੁਝ ਆਸਮਾਜਕ ਤੇ ਸਰਾਰਤੀ ਤੱਤ ਜਾਣ ਬੁਝ ਕੇ ਦਲਿਤ ਭਾਈ ਚਾਰੇ ਦੀ ਭਾਵਨਾਵਾ ਨੂੰ ਭੜਕਾਉਣ ਅਤੇ ਮਹੋਲ ਨੂੰ ਖਰਾਬ ਕਰਨ ਲਈ ਇੱਸ ਤਰਾ ਦੀਆਂ ਮਾੜੀਆ ਹਰਕਤਾ ਕਰਦੇ ਹਨ। ਇਸ ਤੋ ਪਹਿਲਾ ਹੈਦਰਾਬਾਦ ਯੁਨੀਵਰਿਸਟੀ ਵਿੱਚ ਦੇਬੇਮੁਲਾ ਦੀ ਮੌਤ ਹੌਈ ਅਤੇ ਜੇ.ਐਨ.ਯੂ ਵਿੱਚ ਵੀ ਦਲਿਤ ਭਾਈਚਾਰੇ ਦੇ ਨੋਜਵਾਨਾ ਨੂੰ ਗਲਤ ਤਰੀਕੇ ਨਾਲ ਸਰਕਾਰ ਨੇ ਝੂਠੇ ਕੇਸਾ ਵਿੱਚ ਫਸਾਇਆ। ਕਾਸੀ ਰਾਮ ਫਾਊਡੇਸ਼ਨ ਕੇਦਰ ਸਰਕਾਰ ਖਾਸ ਕਰਕੇ ਬੀ.ਜੇ.ਪੀ ਦੀ ਇੱਸ ਤਰਾ ਦੀ ਦਲਿਤ ਵਿਰੋਧੀ ਨੀਤੀਆ ਦੀ ਸਖਤ ਨਖੇਦੀ ਕਰਦੇ ਹਾਂ ਅਤੇ ਮੰਗ ਕਰਦੀ ਹੈ ਕਿ ਇੱਸ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਛ ਕਰਵਾਈ ਜਾਵੇ ਤਾ ਜੋ ਮਾਮਲੇ ਨੂੰਗਭੀਰਤਾ ਨਾਲ ਲਿਆ ਜਾਵੇ।

Share Button

Leave a Reply

Your email address will not be published. Required fields are marked *