ਬਾਬਾ ਫ਼ਰੀਦ ਪੰਜਵਾਂ ਕਬੱਡੀ ਗੋਲਡ ਕੱਪ ਸੁਰੂ

ss1

ਬਾਬਾ ਫ਼ਰੀਦ ਪੰਜਵਾਂ ਕਬੱਡੀ ਗੋਲਡ ਕੱਪ ਸੁਰੂ

fdk-4ਫਰੀਦਕੋਟ,19 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਬਾਬਾ ਫਰੀਦ ਆਗਮਨ ਪੁਰਬ ਦੇੇ ਪਹਿਲੇ ਦਿਨ ਸਥਾਨਕ ਨਹਿਰੂ ਸਟੇਡੀਅਮ ਵਿਖੇ ਬਾਬਾ ਫਰੀਦ ਪੰਜਵਾਂ ਕਬੱਡੀ ਗੋਲਡ ਕੱਪ ਦਾ ਉਦਘਾਟਨ ਜਿਲਾ ਪ੍ਰੀਸ਼ਦ ਚੈਅਰਮੇਨ ਕੁਲਤਾਰ ਸਿੰਘ ਬਰਾੜ ਤੇ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਬਾਹਮਣ ਵਾਲਾ ਤੇ ਬਘੇਲੇ ਵਾਲਾ ਦੀਆਂ ਟੀਮਾਂ ਵਿਚਕਾਰ ਪਹਿਲਾਂ ਉਦਘਾਟਨੀ ਮੈਚ ਖੇਡਿਆਂ ਗਿਆ,ਉਕਤ ਮੋਕੇ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਬਾ ਫਰੀਦ ਕਬੱਡੀ ਗੋਲਡ ਕੱਪ ਮੇਲੇ ਦਾ ਅਤੁੱਟ ਅੰਗ ਬਣ ਚੁੱਕਾ ਹੈ ਤੇ ਇਸ ਗੋਲਡ ਕੱਪ ਦੇ ਮੈਂਬਰ ਸਹਿਬਾਨ ਇਸ ਪ੍ਰੋਗਰਾਮ ਨੂੰ ਕਰਾਉਣ ਲਈ ਕੋਈ ਪਰਚੀ ਨਹੀ ਕੱਟਦੇ ਬਲਕਿ ਸਾਂਝੇ ਤੌਰ ਤੇ ਪੈਸੇ ਇਕੱਠੇ ਕਰਕੇ ਇਹ ਕੱਪ ਕਰਵਾਉਦੇ ਹਨ। ਇਸ ਮੌਕੇ ਜਿਲਾਂ ਪ੍ਰੀਸ਼ਦ ਦੇ ਚੈਅਰਮੇਨ ਕੁਲਤਾਰ ਬਰਾੜ ਨੇ ਕਿਹਾ ਕਿ ਕਬੱਡੀ ਕੱਪ ਵਿੱਚ 62 ਟੀਮਾਂ 55 ਕਿਲੋਂ ਵਰਗ ‘ਤੇ 40 ਟੀਮਾਂ 70 ਕਿਲੋਂ ਵਰਗ ਨਾਲ ਸਬੰਧਿਤ ਹਨ ਜੋ ਆਪਣੀ ਕਲਾਂ ਦੇ ਜੌਹਰ ਵਿਖਾਉਣਗੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਕਿਹਾ ਕਿ ਆਗਮਨ ਪੁਰਬ ਦੇ ਦੂਜੇ ਦਿਨ 20 ਸਤੰਬਰ ਨੂੰ ਉਪਨ ਕਬੱਡੀ ਗੋਲਡ ਕੱਪ ਹੋਵੇਗਾ ਜਿਸ ਵਿਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ। ਸਮਾਗਮ ਦੇ ਮੁੱਖ ਮਹਿਮਾਨ ਅਜੀਤ ਸਿੰਘ ਕੋਹਾੜ ਟ੍ਰਾਸਪੋਰਟ ਮੰਤਰੀ ਪੰਜਾਬ, ਵਿਧਾਇਕ ਮਨਤਾਰ ਸਿੰਘ ਬਰਾੜ,ਮਲਵਿੰਦਰ ਸਿੰਘ ਜੱਗੀ ਡੀਸੀ ਫਰੀਦਕੋਟ,ਦਰਸ਼ਨ ਸਿੰਘ ਮਾਨ ਐਸਐਸਪੀ ਫਰੀਦਕੋਟ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ। ਉਕਤ ਮੌਕੇ ਕਲੱਬ ਦੇ ਅਹੁੱਦੇਦਾਰ ਸੁਖਮੰਦਰ ਸਿੰਘ ਹੁੰਦਲ ਸਰਪੰਚ ਨੇ ਪਹੁੰਚੇ ਹੋਏ ਸਾਰੇ ਮੋਹਬਾਰ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲਬੀਰ ਸਿੰਘ ਗਿੱਲ, ਬਲਜਿੰਦਰ ਸਿੰਘ ਖਜਾਨਚੀ,ਸ਼ਵਿੰਦਰ ਸਿੰਘ ਬਰਾੜ ਭਲੂਰ ਸਕੱਤਰ,ਚਰਨਜੀਤ ਸਿੰਘ ਸੰਧੂ,ਬਲਵੰਤ ਸਿੰਘ ਧਾਲੀਵਾਲ,ਡਾਂ ਸਤਿੰਦਰ ਪਾਲ ਸਿੰਘ,ਕੁਲਦੀਪ ਸਿੰਘ,ਜਸਵੰਤ ਸਿੰਘ ਸੰਧੂ,ਮਨਜਿੰਦਰ ਪਾਲ ਸ਼ਰਮਾਂ,ਪਰਵਿੰਦਰ ਸਿੰਘ, ਸਾਧੂ ਸਿੰਘ,ਹਰਦੀਪ ਬਰਾੜ, ਰਣਵੀਰ ਸਿੰਧੂ, ਜਸਵਿੰਦਰ ਜਟਾਣਾ,ਹਰਫੂਲ ਸਿੰਘ,ਪਰਗਟ ਸਿੰਘ,ਰਣਜੀਤ ਸਿੰਘ,ਸ਼ਨੀ ਸੰਧੂ,ਰੁਪਿੰਦਰ ਸਿੰਘ ਰਾਣਾ ਗਿੱਲ,ਬਲਕਾਰ ਟਹਿਣਾ,ਗੁਰਪ੍ਰੀਤ ਸਿੰਘ ਸੋਢੀ ਹਾਜਰ ਸਨ।

Share Button

Leave a Reply

Your email address will not be published. Required fields are marked *