ਬਾਬਾ ਫ਼ਰੀਦ ਕਾਲਜ ਵਿਖੇ ਬੀ.ਐਸ.ਸੀ.(ਬਾਇਓਟੈੱਕ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ss1

ਬਾਬਾ ਫ਼ਰੀਦ ਕਾਲਜ ਵਿਖੇ ਬੀ.ਐਸ.ਸੀ.(ਬਾਇਓਟੈੱਕ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਬਠਿੰਡਾ, 24 ਮਈ (ਪਰਵਿੰਦਰਜੀਤ ਸਿੰਘ) ਬਾਬਾ ਫ਼ਰੀਦ ਕਾਲਜ ਵਿਖੇ ਲਾਗੂ ਕੀਤੀ ਗਈ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਅਤੇ ਤਜ਼ਰਬੇਕਾਰ ਯੋਗ ਅਧਿਆਪਕਾਂ ਦੀ ਮਿਹਨਤ ਸਦਕਾ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਖ਼ੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਂ ਰੋਸ਼ਨ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਬੀ.ਐਸ.ਸੀ.(ਬਾਇਓਟੈੱਕ) ਤੀਜਾ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਹਨਾਂ ਨਤੀਜਿਆਂ ਅਨੁਸਾਰ ਬੀ.ਐਸ.ਸੀ.(ਬਾਇਓਟੈੱਕ) ਤੀਜਾ ਸਮੈਸਟਰ ਦੇ 8 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਨਤੀਜੇ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਮੌਮਿਤਾ ਘੋਸ਼ ( 89%), ਗੁਰਅਨਾਇਤ (88%), ਹਰਦੀਪ ਸਿੰਘ (86%), ਅਮਨਪ੍ਰੀਤ ਕੌਰ (86%), ਅਨਾਮਿਕਾ ਸਿੰਗਲਾ (85%), ਅਮਨਦੀਪ ਕੌਰ ( 84%), ਮਨੀਸ਼ਾ ਪੰਘਾਲ (82%) ਅਤੇ ਪ੍ਰਿਅੰਕਾ ਰਾਣੀ (81%) ਆਦਿ ਵਿਦਿਆਰਥੀ ਸ਼ਾਮਿਲ ਹਨ। ਦੱਸਣਯੋਗ ਹੈ ਕਿ ਇਸ ਕਾਲਜ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਤੇ ਯੋਗ ਸਟਾਫ਼ ਸਿਰ ਬੰਨਦਿਆਂ ਕਿਹਾ ਕਿ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਕੇ ਇੰਡਸਟਰੀਅਲ ਦੌਰੇ, ਸੈਮੀਨਾਰ, ਮਾਹਿਰਾਂ ਦੇ ਭਾਸ਼ਣ ਅਤੇ ਲਾਈਵ ਪ੍ਰੋਜੈਕਟਾਂ ਰਾਹੀਂ ਵਿਹਾਰਿਕ ਗਿਆਨ ਪ੍ਰਦਾਨ ਕੀਤਾ ਜਾਦਾਂ ਹੈ ਜਿਸ ਸਦਕਾ ਹਰ ਵਿਭਾਗ ਦੇ ਵਿਦਿਆਰਥੀ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਬੀ.ਐਸ.ਸੀ.(ਬਾਇਓਟੈੱਕ) ਦੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

Share Button

Leave a Reply

Your email address will not be published. Required fields are marked *