ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਾਬਾ ਫ਼ਰੀਦ ਕਾਲਜ, ਬਠਿੰਡਾ ਨੂੰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਦਾਖ਼ਲੇ ਕਰਨ ਦੀ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਤੋਂ ਮਿਲੀ ਪ੍ਰਵਾਨਗੀ

????????????????????????????????????????????????????????????????????????????????????????????????????????????????????????????????????????????????????????????????????????????????????????????

ਬਾਬਾ ਫ਼ਰੀਦ ਕਾਲਜ, ਬਠਿੰਡਾ ਨੂੰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਦਾਖ਼ਲੇ ਕਰਨ ਦੀ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਤੋਂ ਮਿਲੀ ਪ੍ਰਵਾਨਗੀ

ਪੰਜਾਬ ਦੇ ਤਿੰਨ ਕਾਲਜਾਂ ਵਿੱਚੋਂ ਬਾਬਾ ਫ਼ਰੀਦ ਕਾਲਜ ਵੀ ਇੱਕ ਹੈ ਜਿਸ ਨੂੰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਦਾਖ਼ਲੇ ਦੀ ਮੰਜ਼ੂਰੀ ਦਿੱਤੀ ਗਈ

ਬਠਿੰਡਾ: ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਨੇ ਸਿੱਖਿਆ ਅਤੇ ਨੌਜਵਾਨਾਂ ਦੇ ਵਿਕਾਸ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਹੈ । ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਕੋਰਸ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਤੋਂ ਮੰਜ਼ੂਰੀ ਮਿਲ ਗਈ ਹੈ ਜਿਸ ਸਦਕਾ ਸੰਸਥਾ ਅਤੇ ਇਲਾਕੇ ਦੇ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਇਸ ਸੰਬੰਧੀ ਅੱਜ ਡਿਊਨਜ਼ ਕਲੱਬ, ਬਠਿੰਡਾ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਆਯੋਜਿਤ ਕੀਤੀ ਗਈ । ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਦਾ ਗਠਨ ਜਨਵਰੀ 2018 ਵਿੱਚ ਹੋਇਆ ਸੀ ਜਿਸ ਤਹਿਤ ਐਗਰੀਕਲਚਰ ਦੀ ਪੜ੍ਹਾਈ ਪ੍ਰਦਾਨ ਕਰਨ ਵਾਲੇ ਪੰਜਾਬ ਦੇ ਸਮੂਹ ਕਾਲਜਾਂ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਤੋਂ ਮੰਜ਼ੂਰੀ ਲੈਣੀ ਲਾਜ਼ਮੀ ਸੀ । ਐਗਰੀਕਲਚਰ ਦੀ ਪੜ੍ਹਾਈ ਲਈ ਕੌਂਸਲ ਵੱਲੋਂ ਫਰਵਰੀ 2019 ਵਿੱਚ ਮਾਪਦੰਡ ਨਿਰਧਾਰਿਤ ਕੀਤੇ ਗਏ ਅਤੇ ਕਾਲਜਾਂ ਨੂੰ ਕੌਂਸਲ ਤੋਂ ਮੰਜ਼ੂਰੀ ਲੈਣ ਲਈ ਜਨਵਰੀ 2020 ਤੱਕ ਦਾ ਸਮਾਂ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਵਧਾ ਕੇ ਸਤੰਬਰ 2020 ਕਰ ਦਿੱਤਾ ਗਿਆ । ਇਸ ਸਬੰਧੀ ਕੌਂਸਲ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ ਜਿਹੜੇ ਕਾਲਜ ਦਿੱਤੇ ਸਮੇਂ ਦੇ ਅੰਦਰ ਮਾਨਤਾ ਨਹੀਂ ਲੈਣਗੇ ਉਹ ਕਾਲਜ ਦਾਖ਼ਲੇ ਨਹੀ ਕਰ ਸਕਣਗੇ ਅਤੇ ਇਸ ਸੰਬਧੀ ਯੂਨੀਵਰਸਿਟੀਆਂ ਵੱਲੋਂ ਵੀ ਚਿੱਠੀਆਂ ਜਾਰੀ ਕੀਤੀਆਂ ਗਈਆਂ ਸਨ। ਇਸ ਪਬਲਿਕ ਨੋਟਿਸ ਵਿੱਚ ਸਪਸ਼ਟ ਕਿਹਾ ਗਿਆ ਸੀ ਕਿ ਜੋ ਵੀ ਕਾਲਜ ਕੌਂਸਲ ਦੇ ਨਿਯਮਾਂ ਦੀ ਪੂਰਤੀ ਕਰ ਕੇ ਮਾਨਤਾ ਨਹੀਂ ਲਵੇਗਾ ਉਹ ਕਾਲਜ ਐਗਰੀਕਲਚਰ ਦੀ ਸਿੱਖਿਆ ਲਈ ਦਾਖ਼ਲੇ ਨਹੀ ਕਰ ਸਕੇਗਾ ਜਿਸ ਕਰ ਕੇ ਇਸ ਸਾਲ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਵਿੱਚ ਦੁਬਿਧਾ ਵਾਲੀ ਸਥਿਤੀ ਸੀ ਕਿ ਉਹ ਕਿਹੜੇ ਕਾਲਜਾਂ ਵਿੱਚ ਦਾਖ਼ਲਾ ਲੈਣ। ਹੁਣ ਪੰਜਾਬ ਦੇ ਤਿੰਨ ਕਾਲਜਾਂ ਨੂੰ ਮੰਜ਼ੂਰੀ ਮਿਲਣ ਕਰ ਕੇ ਵਿਦਿਆਰਥੀਆਂ ਦੀ ਇਹ ਦੁਬਿਧਾ ਦੂਰ ਹੋ ਗਈ ਹੈ। ਇੱਥੇ ਵਿਸ਼ੇਸ਼ ਦੱਸਣਯੋਗ ਹੈ ਕਿ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਨੇ ਬਿਨਾਂ ਪ੍ਰਵਾਨਗੀ ਤੋਂ ਕਾਲਜਾਂ ਨੂੰ ਐਗਰੀਕਲਚਰ ਦੇ ਦਾਖ਼ਲੇ ਕਰਨ ਤੇ ਰੋਕ ਲਗਾਈ ਹੋਈ ਸੀ ਪਰੰਤੂ ਜਦੋਂ ਬਾਬਾ ਫ਼ਰੀਦ ਕਾਲਜ, ਬਠਿੰਡਾ ਨੂੰ ਕੌਂਸਲ ਤੋਂ ਪ੍ਰਵਾਨਗੀ ਮਿਲ ਗਈ ਹੈ ਤਾਂ ਹੁਣ ਇਹ ਕਾਲਜ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੇ ਦਾਖ਼ਲੇ ਕਰ ਸਕਦਾ ਹੈ।

ਬੀ.ਐਫ.ਜੀ.ਆਈ. ਦੇ ਅਸਿਸਟੈਂਟ ਡਾਇਰੈਕਟਰ (ਐਡਮਿਨ) ਸ. ਰਜਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ ਗੁਰਮੀਤ ਸਿੰਘ ਧਾਲੀਵਾਲ ਜੀ ਦੀ ਯੋਗ ਅਗਵਾਈ ਹੇਠ ਬਾਬਾ ਫ਼ਰੀਦ ਕਾਲਜ ਨੇ ਅਪ੍ਰੈਲ 2018 ਵਿੱਚ ਕੌਂਸਲ ਤੋਂ ਪ੍ਰਾਪਤ ਪਹਿਲੀ ਚਿੱਠੀ ਮੁਤਾਬਿਕ ਕੌਂਸਲ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਟੇਟਸ ਰਿਪੋਰਟ ਅਤੇ ਕੰਪਲੈਂਸ ਰਿਪੋਰਟ ਸਮੇਂ ਸਮੇਂ ਸਿਰ ਜਮਾਂ ਕਰਵਾਈ । ਜਿਸ ਉਪਰੰਤ ਕੌਂਸਲ ਵੱਲੋਂ ਕਾਲਜਾਂ ਦੀ ਇੰਸਪੈਕਸ਼ਨ (ਨਿਰੀਖਣ) ਕੀਤੀ ਗਈ ਅਤੇ ਪੰਜਾਬ ਦੇ ਸਿਰਫ਼ ਤਿੰਨ ਕਾਲਜਾਂ ਨੂੰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੀ ਮੰਜ਼ੂਰੀ ਦਿੱਤੀ ਗਈ ਜਿਨ੍ਹਾਂ ਵਿੱਚੋਂ ਬਾਬਾ ਫ਼ਰੀਦ ਕਾਲਜ, ਬਠਿੰਡਾ ਵੀ ਇੱਕ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਬਾਬਾ ਫ਼ਰੀਦ ਕਾਲਜ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਦੇ ਨਿਯਮਾਂ ਅਨੁਸਾਰ ਖੇਤੀਬਾੜੀ ਫਾਰਮ, ਉਪਕਰਨ, ਲੈਬਾਰਟਰੀਆਂ, ਫੈਕਲਟੀ ਅਤੇ ਸਟਾਫ਼ ਨੂੰ 100 ਫ਼ੀਸਦੀ ਪੂਰਾ ਕਰਨ ਤੋਂ ਬਾਅਦ ਹੀ ਪ੍ਰਵਾਨਗੀ ਮਿਲੀ ਹੈ। ਇਸ ਲਈ ਹੁਣ ਬਾਬਾ ਫ਼ਰੀਦ ਕਾਲਜ ਕੋਲ ਐਗਰੀਕਲਚਰ ਦੀ ਪੜ੍ਹਾਈ ਕਰਵਾਉਣ ਲਈ ਪੀ.ਐਚ.ਡੀ./ਯੂ.ਜੀ.ਸੀ. ਨੈੱਟ ਕੁਆਲੀਫ਼ਾਈਡ ਯੋਗ ਫੈਕਲਟੀ ਤੋਂ ਇਲਾਵਾ ਲੋੜੀਂਦਾ ਇਨਫਰਾਸਟ੍ਰਕਚਰ ,ਆਧੁਨਿਕ ਲੈਬਜ਼, ਐਗਰੀਕਲਚਰ ਉਪਕਰਨ, ਸੰਦ ਅਤੇ 60 ਏਕੜ ਤੋਂ ਵੱਧ ਐਗਰੀਕਲਚਰ ਫਾਰਮ ਉਪਲਬਧ ਹੈ । ਇਸ ਲਈ ਐਗਰੀਕਲਚਰ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਇਹ ਕਾਲਜ ਪੂਰੀ ਤਰ੍ਹਾਂ ਵਚਨਬੱਧ ਹੈ । ਬਾਬਾ ਫ਼ਰੀਦ ਕਾਲਜ ਨੇ ਆਈ.ਸੀ.ਏ.ਆਰ. ਤੋਂ ਮਾਨਤਾ ਪ੍ਰਾਪਤ ਕਰਨ ਲਈ ਵੀ ਦਰਖ਼ਾਸਤ (ਲੈਟਰ ਆਫ਼ ਇਨਡੈਂਟ) ਜਮਾਂ ਕਰਵਾਈ ਹੋਈ ਹੈ। ਆਈ.ਸੀ.ਏ.ਆਰ. ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਸੀ , ਹੁਣ ਜਦੋਂ ਇਹ ਪ੍ਰਵਾਨਗੀ ਮਿਲ ਗਈ ਹੈ ਤਾਂ ਬਾਬਾ ਫ਼ਰੀਦ ਕਾਲਜ ਜਲਦੀ ਹੀ ਆਈ.ਸੀ.ਏ.ਆਰ. ਦੀ ਸੈਲਫ਼ ਸਟੱਡੀ ਰਿਪੋਰਟ (ਐਸ.ਐਸ.ਆਰ) ਜਮਾਂ ਕਰਵਾ ਕੇ ਆਈ.ਸੀ.ਏ.ਆਰ. ਦੀ ਇੰਸਪੈਕਸ਼ਨ (ਨਿਰੀਖਣ) ਕਰਵਾਏਗਾ ਅਤੇ ਇਸੇ ਸਾਲ 2020 ਵਿੱਚ ਹੀ ਆਈ.ਸੀ.ਏ.ਆਰ. ਤੋਂ ਵੀ ਮਾਨਤਾ ਪ੍ਰਾਪਤ ਕਰ ਲਵੇਗਾ ।

ਪੱਤਰਕਾਰਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਡਾ. ਪ੍ਰਦੀਪ ਕੌੜਾ ਨੇ ਕਿਹਾ ਕਿ ਕੌਂਸਲ ਦੀ ਮੰਨਜ਼ੂਰੀ ਅਤੇ ਆਈ.ਸੀ.ਏ.ਆਰ. ਦੀ ਮਾਨਤਾ ਤੋਂ ਲੈਣ ਤੋਂ ਬਾਅਦ ਕਾਲਜ ਵੱਲੋਂ ਐਗਰੀਕਲਚਰ ਦੀ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਚੁੱਕਿਆ ਜਾਵੇਗਾ। ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. ਐਗਰੀਕਲਚਰ ਦੇ ਵਿਦਿਆਰਥੀ ਪਹਿਲਾਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਮ.ਐਸ.ਸੀ. ਕਰਨ ਅਤੇ ਵੱਖ-ਵੱਖ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਟੈਸਟਾਂ ਰਾਹੀ ਕਾਮਯਾਬ ਹੁੰਦੇ ਰਹੇ ਹਨ । ਹੁਣ ਕਿਉਂਕਿ ਕਾਲਜ ਨੇ ਕੌਂਸਲ ਦੇ ਨਿਯਮਾਂ ਅਨੁਸਾਰ ਆਪਣੇ ਸਾਰੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਲਿਆ ਹੈ ਜਿਸ ਸਦਕਾ ਉਮੀਦ ਹੈ ਕਿ ਹੁਣ ਵਿਦਿਆਰਥੀ ਵੱਡੀ ਗਿਣਤੀ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਵੱਖ-ਵੱਖ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਇਸ ਮੌਕੇ ਬਾਬਾ ਫ਼ਰੀਦ ਕਾਲਜ ਦੇ ਵਾਈਸ-ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਤੋਂ ਇਲਾਵਾ ਐਗਰੀਕਲਚਰ ਵਿਭਾਗ ਦੇ ਡੀਨ ਡਾ. ਐਸ. ਐਸ. ਬੱਲ ਅਤੇ ਵਿਭਾਗ ਮੁਖੀ ਵੀ ਹਾਜ਼ਰ ਸਨ।

_________________________________________

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: