ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ 14 ਰੋਜ਼ਾ ‘ਫਿਨਿਸ਼ਿੰਗ ਸਕੂਲ’ ਨਾਮਕ ਵਰਕਸ਼ਾਪ ਕਰਵਾਈ ਗਈ

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ 14 ਰੋਜ਼ਾ ‘ਫਿਨਿਸ਼ਿੰਗ ਸਕੂਲ’ ਨਾਮਕ ਵਰਕਸ਼ਾਪ ਕਰਵਾਈ ਗਈ

ਬਠਿੰਡਾ (ਨਿਰਪੱਖ ਆਵਾਜ਼ ਬਿਊਰੋ): ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਪਲੇਸਮੈਂਟ ਕਮੇਟੀ ਵੱਲੋਂ ‘ਫਿਨਿਸ਼ਿੰਗ ਸਕੂਲ’ ਨਾਮਕ 14 ਦਿਨਾਂ ਦੀ ਇੱਕ ਵਰਕਸ਼ਾਪ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਈ ਗਈ। ਇਸ ਆਨਲਾਈਨ ਵਰਕਸ਼ਾਪ ਦਾ ਆਯੋਜਨ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਪਲੇਸਮੈਂਟ ਲਈ ਤਿਆਰ ਕਰਨ ਲਈ ਅਤੇ ਉਨਾਂ ਦੇ ਹੁਨਰਾਂ ਨੂੰ ਵਧਾਉਣ ਲਈ ਕੀਤਾ ਗਿਆ ਸੀ । ਇਸ ਵਰਕਸ਼ਾਪ ਦੇ ਵੱਖ ਸੈਸ਼ਨਾਂ ਵਿੱਚ ਸੀ.ਐਸ. ਸ਼ੈਫਾਲੀ ਭਾਟੀਆ (ਮਾਲਕ-ਸੇਰੇਬ੍ਰਲਜ਼), ਸ੍ਰੀ ਰਿਸ਼ਾਂਤ ਜੋਸ਼ੀ (ਸਹਾਇਕ ਮੈਨੇਜਰ (ਐਚ.ਆਰ.)-ਐਕਸਪੈਡਸ ਮੀਡੀਆ), ਸ੍ਰੀ ਅਮਨਜੀਤ ਸਿੰਘ ਭੰਡਾਰੀ (ਪ੍ਰਮਾਣਿਤ ਵਿੱਤੀ ਮਾਡਲਰ ਅਤੇ ਬਿਜ਼ਨਸ ਵੈਲਯੂਅਰ), ਸ੍ਰੀ ਭਾਸਕਰ ਅੰਗਾਰੀਆ, ਸ਼੍ਰੀ ਰਾਜਦੀਪ ਸਿੰਘ, ਸ਼੍ਰੀਮਤੀ ਅੰਮ੍ਰਿਤ ਤੱਗੜ, ਸ਼੍ਰੀਮਤੀ ਪ੍ਰਿਅੰਕਾ ਸਿੰਘ ਅਤੇ ਸ਼੍ਰੀਮਤੀ ਨਿਸ਼ਾ ਆਚਾਰੀਆ ਆਦਿ ਵੱਖ-ਵੱਖ ਖੇਤਰਾਂ ਦੇ ਮਾਹਿਰ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਉਨਾਂ ਨਾਲ ਲਾਭਕਾਰੀ ਗਿਆਨ ਸਾਂਝਾ ਕੀਤਾ ਇਸ ਵਰਕਸ਼ਾਪ ਦੇ ਵਿੱਤ, ਮਾਰਕੀਟਿੰਗ, ਐਚ.ਆਰ ਵਰਗੇ ਵੱਖ-ਵੱਖ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ 7 ਮਡਿਊਲ ਸਨ।

ਇਸ ਤੋਂ ਇਲਾਵਾ ਪਲੇਸਮੈਂਟ ਡਰਾਈਵ ਦੌਰਾਨ ਇੰਟਰਵਿਊ ਸੰਬੰਧੀ ਸੁਝਾਅ ਦੇਣ ਲਈ ਇਸ ਵਰਕਸ਼ਾਪ ਵਿੱਚ ਇੰਟਰਵਿਊ ਨੂੰ ਪਾਸ ਕਰਨ, ਰੈਜ਼ਿਊਮੇ ਲਿਖਣਾ ਅਤੇ ਸਮੂਹ ਵਿਚਾਰ ਵਟਾਂਦਰੇ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੇ ਨੁਕਤਿਆਂ ਸੰਬੰਧੀ ਸੈਸ਼ਨ ਵੀ ਸ਼ਾਮਲ ਕੀਤੇ ਗਏ ਸਨ। ਸ਼ੋਅ ਟਾਈਮ-ਮੌਕ ਇੰਟਰਵਿਊ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਅਸਲ ਅਨੁਭਵ ਪ੍ਰਦਾਨ ਕਰਨ ਲਈ ਇੱਕ ਮੌਕ ਇੰਟਰਵਿਊ ਲਈ ਗਈ ਅਤੇ ਉਨਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਇੱਕ-ਇੱਕ ਕਰ ਕੇ ਸੁਝਾਅ ਦਿੱਤੇ ਗਏ। ਆਖ਼ਰੀ ਦਿਨ ਇੱਕ ‘ਫੀਡਬੈਕ ਸੈਸ਼ਨ’ ਹੋਇਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਰਾਇ ਅਤੇ ਫਿਨਿਸ਼ਿੰਗ ਸਕੂਲ ਨਾਲ ਸਬੰਧਿਤ ਸੁਝਾਅ ਸਾਂਝੇ ਕੀਤੇ। ਹਰੇਕ ਸੈਸ਼ਨ ਵਿੱਚ ਸਰੋਤ ਵਿਅਕਤੀਆਂ ਦੁਆਰਾ ਨਿਰਧਾਰਿਤ ਕੀਤੇ ਕਾਰਜਾਂ ਦੇ ਆਧਾਰ ਤੇ ਚੋਟੀ ਦੇ ਪੇਸ਼ਕਰਤਾ ਦੀ ਪਛਾਣ ਕੀਤੀ ਗਈ ਅਤੇ ਉਨਾਂ ਨੂੰ ਸਬੰਧਿਤ ਸਰੋਤ ਵਿਅਕਤੀ ਦੁਆਰਾ ‘ਪ੍ਰਫਾਰਮਰ ਆਫ਼ ਦ ਡੇਅ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਨੂੰ ਵੱਖ ਵੱਖ ਸੈਸ਼ਨਾਂ ਲਈ ਪ੍ਰਮਾਣ ਪੱਤਰ ਵੀ ਦਿੱਤਾ ਗਿਆ। ਸਾਰੇ ਹਾਜ਼ਰੀਨ ਨੇ ਸਰਗਰਮੀ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਮਾਹਿਰਾਂ ਨੂੰ ਪ੍ਰਸ਼ਨ ਵੀ ਪੁੱਛੇ।

ਸਮੁੱਚੇ ਰੂਪ ਵਿੱਚ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਬਹੁਤ ਹੀ ਦਿਲਚਸਪ ਅਤੇ ਲਾਭਦਾਇਕ ਰਹੀ। ਅੰਤ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੇ ਮੁਖੀ ਨੇ ਸਾਰੇ ਮਾਹਿਰ ਬੁਲਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਜੈ ਅਸੀਸ ਸੇਠੀ ਨੇ ਕਾਲਜ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਪਲੇਸਮੈਂਟ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: