ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਖੇ ਇੱਕ ਦਿਨਾਂ ਵਰਕਸ਼ਾਪ ‘ਵਿਨੋਵੇਸ਼ਨ’ ਦਾ ਆਯੋਜਨ

ss1

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਖੇ ਇੱਕ ਦਿਨਾਂ ਵਰਕਸ਼ਾਪ ‘ਵਿਨੋਵੇਸ਼ਨ’ ਦਾ ਆਯੋਜਨ

ਬਠਿੰਡਾ ( ਪਰਵਿੰਦਰ ਜੀਤ ਸਿੰਘ ) ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਖੇ ‘ਵਿਨੋਵੇਸ਼ਨ’ ਨਾਂ ਦੀ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਹ ਵਰਕਸ਼ਾਪ ਕਾਲਜ ਦੇ ਰੋਬੋਟਿਕਸ ਕਲੱਬ ਵੱਲੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਨਾਲ ਮਿਲ ਕੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ 10+2 ( ਨਾਨ ਮੈਡੀਕਲ ) ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਉਸਾਰੀ ਕਰਨਾ ਅਤੇ ਉਹਨਾਂ ਨੂੰ ਤਕਨੀਕੀ ਸਕਿੱਲਜ਼ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ । ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਰੋਬੋਟ ਦੇ ਮੁਕੰਮਲ ਨਿਰਮਾਣ, ਕੰਪਿਊਟਰ ਹਾਰਡਵੇਅਰ ਅਤੇ ਕੰਪਿਊਟਰ ਅਪਰੇਟਿੰਗ ਸਿਸਟਮ ਦੇ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਕੰਪਿਊਟਰ ਸਿਸਟਮ ਦੇ ਬੁਨਿਆਦੀ ਭਾਗ ਬਾਰੇ ਤਜਰਬਾ, ਅਸੈਂਬਲਿੰਗ ਅਤੇ ਡਿਸ-ਅਸੈਂਬਲਿੰਗ ਤੋਂ ਇਲਾਵਾ ਵੱਖ ਵੱਖ ਸਾਫਟਵੇਅਰਾਂ ਦੀ ਇੰਸਟਾਲੇਸ਼ਨ ਬਾਰੇ ਮਾਹਿਰਾਂ ਵੱਲੋਂ ਵਿਹਾਰਕ ਜਾਣਕਾਰੀ ਦਿੱਤੀ ਗਈ । ਇਸ ਉਪਰੰਤ ਰੋਬੋਟ ਬਣਾਉਣ ਲਈ ਵਰਤੇ ਜਾਣ ਵਾਲੇ ਵਿਭਿੰਨ ਇਲੈਕਟ੍ਰੋਨਿਕਸ ਕੰਪੋਨੈਂਟਾਂ ਬਾਰੇ ਜਾਣ ਪਛਾਣ ਅਤੇ ਇਹਨਾਂ ਕੰਪੋਨੈਂਟਾਂ ਦੇ ਕੰਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ । ਵਿਦਿਆਰਥੀਆਂ ਲਈ ਇਹ ਤਜ਼ਰਬਾ ਜਿੰਦਗੀ ਭਰ ਕੰਮ ਆਉਣ ਵਾਲਾ ਸੀ ਅਤੇ ਕੁਝ ਲਈ ਇਹ ਬਿਲਕੁਲ ਨਵਾਂ ਗਿਆਨ ਸੀ ਜੋ ਉਹ ਪਹਿਲੀ ਵਾਰ ਅੱਖੀ ਦੇਖ ਕੇ ਹਾਸਲ ਰਹੇ ਸਨ । ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਬਹੁਤ ਸਾਰੀਆਂ ਸਕਿੱਲਜ਼ ਪ੍ਰਾਪਤ ਹੋਈਆਂ ਅਤੇ ਉਹ ਨਵਾਂ ਹੁਨਰ ਸਿੱਖ ਕੇ ਬਹੁਤ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਵਰਕਸ਼ਾਪ ਦਾ ਆਯੋਜਨ ਹੋਣਾ ਚਾਹੀਦਾ ਹੈ ਤਾਂ ਜੋ ਉਹ ਅਮਲੀ ਗਿਆਨ ਹਾਸਲ ਕਰਕੇ ਆਪਣੀਆਂ ਸਕਿੱਲਜ਼ ਨੂੰ ਤਰਾਸ਼ ਸਕਣ । ਅੱਜ ਦੀ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਤੋਂ ਬਾਅਦ ਵਿਦਿਆਰਥੀਆਂ ਦੇ ਹੰੁਗਾਰੇ ਅਤੇ ਦਿਲਚਸਪੀ ਨੂੰ ਦੇਖਦੇ ਹੋਏ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ 14 ਜੂਨ , 2016 ਨੂੰ ਪੋਲੀਟੈਕਨਿਕ ਕਾਲਜਾਂ ਦੇ ਡਿਪਲੋਮਾ ਹੋਲਡਰ ਵਿਦਿਆਰਥੀਆਂ ਲਈ ਅਜਿਹੀ ਹੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਸਮੇਤ ਵਿਦਿਆਰਥੀਆਂ ਦੇ ਰੋਬੋਟ ਕਲੱਬ ( ਰੋਬੋਟਰੋਆਇਜ਼) ਦੇ ਯਤਨਾਂ ਦੀ ਭਰਪੂਰ ਸਲਾਘਾ ਕਰਦਿਆਂ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।

Share Button

Leave a Reply

Your email address will not be published. Required fields are marked *