Wed. Oct 23rd, 2019

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਗਾਇਕ ਲਹਿੰਬਰ ਹੁਸੈਨਪੁਰੀ ਵਿਰੋਨਾ (ਇਟਲੀ) ‘ਚ ਗੋਲਡ ਮੈਡਲ ਨਾਲ ਸਨਮਾਨਿਤ

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਗਾਇਕ ਲਹਿੰਬਰ ਹੁਸੈਨਪੁਰੀ ਵਿਰੋਨਾ (ਇਟਲੀ) ‘ਚ ਗੋਲਡ ਮੈਡਲ ਨਾਲ ਸਨਮਾਨਿਤ

ਰੋਮ (ਇਟਲੀ)6 ਅਪ੍ਰੈਲ (ਮਨਜੀਤ ਕੌਰ ਜਗਤਪੁਰ) -ਇਟਲੀ ਦੌਰੇ ਤੇ ਪਹੁੰਚੇ ਉੱਘੇ ਪੰਜਾਬੀ ਮਾਣਮੱਤੇ ਗਾਇਕ ਲਹਿੰਬਰ ਹੁਸੈਨਪੁਰੀ ਦਾ ਸਮਾਜ ਦੇ ਹਰ ਪਹਿਲੂ ਤੋ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੁਆਰਾ ਵਿਸੇਸ਼ ਤੌਰ ਤੇ ਗੋਲਡ ਮੈਡਲ ਨਾਲ਼ ਸਨਮਾਨ ਕੀਤਾ ਗਿਆ। ਟਰੱਸਟ ਦੁਆਰਾ ਲਹਿੰਬਰ ਹੁਸੈਨਪੁਰੀ ਨੂੰ ਇਹ ਸਨਮਾਨ ਉਨ੍ਹਾਂ ਦੁਆਰਾ ਪੰਜਾਬੀ ਗਾਇਕੀ ਅੰਦਰ ਗਾਏ ਗਏ ਸਾਫ ਸੁਥਰੇ ਗੀਤਾਂ ਰਾਹੀ ਸੱਭਿਆਚਾਰਕ ਗਾਇਕੀ ਲਈ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।ਬੀਤੇ ਦਿਨ ਵਿਰੋਨਾ ਵਿਖੇ “ਹੋਟਲ ਚੀਏਲੋ ਅਜੂਰੋ“ ਚ ਇਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੱਸਟ ਦੇ ਆਹੁਦੇਦਾਰਾਂ ਅਤੇ ਸਾਹਿਤ,ਸੱਭਿਆਚਾਰ ਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਦੀ ਹੋਂਦ ਚ ਲਹਿੰਬਰ ਹੁਸੈਨਪੁਰੀ ਨੂੰ ਗੋਲਡ ਮੈਡਲ ਨਾਲ਼ ਸਨਮਾਨਿਤ ਕਰਦੇ ਸਮੇਂ ਉਨ੍ਹਾਂ ਦੀ ਚੰਗੀ ਗਾਇਕੀ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਗਾਇਕ ਹੈਪੀ ਲੈਰਾ ਨੇ ਆਪਣੇ ਧਾਰਮਿਕ ਗੀਤ ਨਾਲ ਕੀਤੀ ਉਪਰੰਤ ਗਾਇਕ ਲਹਿੰਬਰ ਹੁਸੈਨਪੁਰੀ ਨੇ ਆਪਣੇ ਧਾਰਮਿਕ ਅਤੇ ਸਭਿਆਚਾਰਕ ਗੀਤਾਂ ਨਾਲ ਭਰਭੂਰ ਹਾਜਰੀ ਲਗਵਾਈ ।ਇਸ ਮੌਕੇ ਹੁਸੈਨਪੁਰੀ ਨੇ ਕਿਹਾ ਕਿ ਇਸ ਸਨਮਾਨ ਨਾਲ ਪੰਜਾਬੀ ਗਾਇਕੀ ਪ੍ਰਤੀ ਮੇਰੀ ਹੋਰ ਜਿੰਮੇਵਾਰੀ ਵਧੀ ਹੈ ਉਹ ਹਮੇਸ਼ਾਂ ਹੀ ਦਰਸ਼ਕਾਂ/ਸਰੋਤਿਆਂ ਦੇ ਸੁਹਿਰਦ ਗੀਤਾ ਰਾਹੀ ਹੀ ਸਨਮੁੱਖ ਹੋਣਗੇ। ਟਰੱਸਟ ਦੇ ਸ ਮੀਤ ਪ੍ਰਧਾਨ ਪੱਤਰਕਾਰ ਹਰਦੀਪ ਸਿੰਘ ਕੰਗ ਨੇ ਆਈਆਂ ਸਖਸ਼ੀਅਤਾਂ ਦਾ ਧਂੰਨਵਾਦ ਕੀਤਾ।

ਇਸ ਮੌਕੇ ਵਾਇਸ ਆਫ ਪੰਜਾਬ ਮਨਦੀਪ ਕੌਰ ਮਾਛੀਵਾੜਾ,ਉੱਘੇ ਲੇਖਕ ਹਰਦੀਪ ਸਿੰਘ ਕੰਗ,ਗੀਤਕਾਰ ਸੋਢੀ ਲਿੱਤਰਾਂ,ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਪ੍ਰਧਾਨ ਸ਼੍ਰੀ ਟੇਕ ਚੰਦ ਜਗਤਪੁਰ,ਪੰਜਾਬ ਐਕਸਪ੍ਰੇੈਸ ਦੇ ਸੰਪਾਦਕ ਸ ਹਰਬਿੰਦਰ ਸਿੰਘ ਧਾਲੀਵਾਲ ,ਸਮਾਜ ਸੇਵੀ ਸੁਰਿੰਦਰ ਭਟਨਾਗਰ, ਜਗਜੀਤ ਸਿੰਘ ਈਸ਼ਰਹੇਲ, ਸਿੱਕੀ ਝੱਜੀ ਪਿੰਡ ਵਾਲਾ,ਸੋਨੂ ਵਰਮਾ,ਗੁਰਿੰਦਰ ਸੋਮਲ,ਸੰਜੀਵ ਲਾਂਬਾ,ਗਾਇਕ ਹੈਪੀ ਲਹਿਰਾ,ਬਿੰਦਰ ਜਰਮਨ ਗੀਤਕਾਰ,ਅਤੇ ਗੁਰਪ੍ਰੀਤ ਖਰੌਡ, ਆਦਿ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: