ਬਾਬਾ ਮੋਨੀ ਜੀ ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਬਾਬਾ ਮੋਨੀ ਜੀ ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾਇਆ

6-37 (1) 6-37 (2) 6-37 (3)ਰਾਮਪੁਰਾ ਫੂਲ 06 ਅਗਸਤ (ਮਨਪ੍ਰੀਤ ਸਿੰਘ ਗਿੱਲ): ਬਾਬਾ ਮੋਨੀ ਜੀ ਗਰੁੱਪ ਆਫ ਕਾਲਜ਼ਿਜ ਲਹਿਰਾ ਮੁਹੱਬਤ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਵਿਦਿਆਰਥਣਾਂ ਵਿਚ ਪੀਂਘ ਸਜਾਉਣ, ਰੰਗੋਲੀ,ਰੱਖੜੀ ਬਣਾਉਣ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ।ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਪੁਰਾਤਨ ਸਭਿਆਚਾਰ ਨਾਲ ਜੁੜੀਆਂ ਵਸੂਤਾਂ ਦੀ ਪ੍ਰਦਰਸ਼ਨੀ ਵੀ ਲਗਾਈ ।ਐਮ.ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਖੀਰ-ਪੂੜੇ ਅਤੇ ਪੁਰਾਤਨ ਬਰਤਨਾਂ ਸਬੰਧੀ ਪ੍ਰਦਰਸ਼ਨੀ ਲਾੲ।ਿਬੀ.ਐਡ ਦੀਆਂ ਵਿਦਿਆਰਥਣਾਂ ਵੱਖ ਵੱਖ ਖੇਡ ਮੁਕਾਬਲੇ ਵੀ ਕਰਵਾਏ।ਜਿਹਨਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥਣਾਂ ਪ੍ਰੰਪਰਾਗਤ ਪਹਿਰਾਵੇ ਵਿੱਚ ਸਜ ਕੇ ਆਈਆਂ ਅਤੇ ਉਹਨਾਂ ਨੇ ਗਿੱਧਾ ਅਤੇ ਗਾਉਣ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਰੱਖੜੀ ਬਣਾਉਣ ਦੇ ਮੁਕਾਬਲੇ ਵਿਚ ਪਰਮਜੀਤ ਕੌਰ ਨੇ ਪਹਿਲਾ ,ਸੋਨਾ ਕੋਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਮਹਿੰਦੀ ਮੁਕਾਬਲੇ ਵਿਚ ਪ੍ਰਦੀਪ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਵਿੱਚ ਹਰਜੀਤ ਕੌਰ,ਗੁਰਪ੍ਰੀਤ ਕੌਰ ਨੇ ਪਹਿਲਾ ,ਗੁਰਪ੍ਰੀਤ ਕੌਰ,ਸੀਤਲ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਪੀਂਘ ਸਜਾਵਟ ਵਿਚ ਹਰਪ੍ਰੀਤ ਕੌਰ ਦੇ ਗਰੁੱਪ ਨੇ ਪਹਿਲਾ,ਗਗਨਦੀਪ ਕੌਰ ਦੇ ਗਰੁੱਪ ਨੇ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਜੱਜ ਦੀ ਭੂਮਿਕਾ ਮੈਡਮ ਅਮਨਦੀਪ ਕੌਰ,ਅਮਨਪ੍ਰੀਤ ਕੌਰ ਅਤੇ ਰੀਤੂ ਕੌਰ ਨੇ ਨਿਭਾਈ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਅਤੇ ਸ: ਕੇਸਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਸੰਬੰਧੀ ਜਾਣੂ ਕਰਾਉਂਦੇ ਹੋਏ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: