ਬਾਬਾ ਬਲਬੀਰ ਸਿੰਘ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਤ

ss1

ਬਾਬਾ ਬਲਬੀਰ ਸਿੰਘ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਤ

ਅੰਮ੍ਰਿਤਸਰ (ਪ੍ਰਿੰਸ): ਨਾਮਵਰ ਧਾਰਮਿਕ ਸੱਚੇ ਪਾਤਸ਼ਾਹ ਪੱਤਰਕਾ ਵੱਲੋਂ ਆਪਣਾ ਪੰਦਰਵਾਂ ਸਲਾਨਾ ਇਨਾਮ ਵੰਡ ਸਮਾਗਮ ਰਸ਼ੀਅਨ ਕਲਚਰਲ ਇੰਸਟੀਚਿਊਟ ਸੈਂਟਰ 24 ਫਿਰੋਜਸ਼ਾਹ ਰੋਡ ਨਵੀਂ ਦਿੱਲੀ ਵਿਖੇ ਕੀਤਾ ਗਿਆ। ਜਿਸ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ ਦੀਆਂ ਕੌਮ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਸਤਿਕਾਰ ਵਜੋਂ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਸੇ ਤਰ੍ਹਾਂ ਡਾ. ਲੱਖਾ ਸਿੰਘ ਐਵਾਰਡ ਸ. ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈ ਮੀਆ ਮੀਰ ਫਾਊਂਡੇਸ਼ਨ, ਸ. ਬਹਾਦਰ ਸਿੰਘ ਫੁੱਲ ਐਵਾਰਡ ਸ. ਜਸਬੀਰ ਸਿੰਘ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇਹਰਾਦੂਨ, ਸ. ਓਂਕਾਰ ਸਿੰਘ ਸੰਧੂ ਮੈਮੋਰੀਅਲ ਐਵਾਰਡ ਸ. ਹਰਭਜਨ ਸਿੰਘ ਗਾਜੀਆਬਾਦ, ਕਵੀ ਆਫ ਦਾ ਯੀਅਰ ਐਵਾਰਡ ਪ੍ਰਸਿੱਧ ਸਟੇਜ਼ੀ ਕਵੀ ਸ. ਗੁਰਚਰਨ ਸਿੰਘ ਚਰਨ ਅਤੇ ਲੇਖਕ ਆਫ ਦਾ ਯੀਅਰ ਐਵਾਰਡ ਸ. ਕੁਲਵੰਤ ਸਿੰਘ ਸ਼ਾਂਤ ਨੂੰ ਪ੍ਰਦਾਨ ਕੀਤੇ ਗਏ। ਡਾ. ਲੱਖਾ ਸਿੰਘ ਐਵਾਰਡ ਸ. ਹਰਭਜਨ ਸਿੰਘ ਦੀ ਗੈਰ ਹਾਜ਼ਰੀ ਵਿਚ ਸ. ਦਿਲਜੀਤ ਸਿੰਘ ਬੇਦੀ ਨੇ ਪ੍ਰਾਪਤ ਕੀਤਾ। ਪ੍ਰਸਿੱਧ ਕਵੀ ਜਸਵੰਤ ਸਿੰਘ ਸੇਖਵਾਂ ਤੇ ਡਾ. ਸਤੀਸ਼ ਕੌਰ ਸੋਹਲ ਨੇ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ. ਜਗਦੀਸ ਸਿੰਘ ਤੇ ਪ੍ਰਸਿੱਧ ਸਨਤਕਾਰ ਸ. ਇੰਦਰਜੀਤ ਸਿੰਘ ਨੇ ਪ੍ਰਧਾਨਗੀ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ. ਜਗਜੀਤ ਸਿੰਘ ਮੁਧਰ ਤੇ ਸ. ਦਿਲਜੀਤ ਸਿੰਘ ਬੇਦੀ ਸ਼ਾਮਲ ਹੋਏ। ਮੰਚ ਤੇ ਇਨ੍ਹਾਂ ਤੋਂ ਇਲਾਵਾ ਸ. ਗੁਰਮਿੰਦਰ ਸਿੰਘ ਮਠਾਰੂ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਹਿੰਦਰ ਸਿੰਘ ਭੁਲਰ, ਸ. ਹਰਭਜਨ ਸਿੰਘ ਫੁੱਲ, ਸ. ਸੁਰਜੀਤ ਸਿੰਘ ਆਰਟਿਸਟ ਸ਼ੁਸੋਭਤ ਸਨ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਸੰਸਥਾ ਵੱਲੋਂ ਜਿਥੇ ਬਾਕੀ ਐਵਾਰਡ ਪ੍ਰਦਾਨ ਕੀਤੇ ਹਨ ਉਥੇ ਪੰਥ ਅਕਾਲੀ ਬੁੱਢ ਦਲ ਦੇ ਜਥੇਦਾਰ ਨੂੰ ਫ਼ਖਰ-ਏ-ਕੌਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਅਸੀਂ ਆਪਣੀ ਬਣਦੀ ਜਿੰਮੇਵਾਰੀ ਨੂੰ ਹੋਰ ਸੇਵਾ-ਭਾਵਨਾ ਨਾਲ ਨਿਭਾਵਾਂਗੇ ਉਨ੍ਹਾਂ ਬੁੱਢ ਦਲ ਦੇ ਇਤਿਹਾਸ ਤੇ ਪ੍ਰਾਪਤੀਆਂ ’ਤੇ ਵਿਸਥਾਰਤ ਰੋਸ਼ਨੀ ਪਾਈ ਅਤੇ ਇਸ ਸਨਮਾਨ ਲਈ ਸੰਸਥਾ ਦਾ ਉਨ੍ਹਾਂ ਨੇ ਧੰਨਵਾਦ ਕੀਤਾ। ਸੱਚੇ ਪਾਤਸ਼ਾਹ ਦੇ ਮੁੱਖ ਸੰਪਾਦਕ ਸ. ਸੁਰਜੀਤ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸੱਚੇ ਪਾਤਸ਼ਾਹ ਪੱਤਰਕਾ ਦਾ ਪੰਦਰਵਾਂ ਐਵਾਰਡ ਸਮਾਗਮ ਹੋਇਆ ਜਿਸ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਦਾ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਪੁੱਜੀਆਂ ਲੇਖਕ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕੀਤਾ। ਸਹਿਯੋਗੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
ਇਸ ਸਮਾਗਮ ਵਿਚ ਸ. ਬਲਬੀਰ ਸਿੰਘ ਅੰਬਾਲਾ, ਡਾ. ਤਰਿੰਦਰ ਕੌਰ, ਇੰਜ. ਜਸਵੰਤ ਸਿੰਘ ਗਿੱਲ, ਅਜੀਤ ਸਿੰਘ ਸੀਹਰਾ, ਡਾ. ਸਤਪਾਲ ਕੌਰ, ਸ੍ਰੀ ਓਮ ਪ੍ਰਕਾਸ਼ ਜੁਨੇਜਾ, ਸ. ਪਰਮਜੀਤ ਸਿੰਘ ਖੁਰਾਨਾ, ਸ. ਜਸਵੰਤ ਸਿੰਘ ਧੀਮਾਨ, ਸ. ਸੁਰਿੰਦਰ ਸਿੰਘ ਵਿਰਦੀ, ਸ. ਹਰਜੀਤ ਸਿੰਘ ਸਚਦੇਵਾ, ਸ. ਖੁਸ਼ਵਿੰਦਰ ਸਿੰਘ ਸੰਧੂ, ਸ. ਅਵਤਾਰ ਸਿੰਘ ਭੂਰਜੀ, ਸ. ਅਮਿਤ ਸਿੰਘ ਸੋਨੀਪਾ, ਸ. ਸੁਰਿੰਦਰ ਸਿੰਘ ਕੀਰਤੀਨਗਰ, ਸ. ਕੁਲਵੰਤ ਸਿੰਘ ਸਿੱਖ ਫੈਡਰੇਸ਼ਨ ਦਿੱਲੀ, ਸ. ਭਗਵਾਨ ਸਿੰਘ ਦੀਪਕ, ਮਦਨਪਾਲ ਸਿੰਘ ਚਿੰਤਕ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *