ਬਾਬਾ ਬਲਜੀਤ ਸਿੰਘ ਨੇ ਵਹਿਮ ਭਰਮ ਚੋਂ ਕੱਢ ਕਿ ਪਰਿਵਾਰ ਨੂੰ ਸ਼ਬਦ ਗੁਰੂ ਦੇ ਲੜ ਲਾਇਆ

ss1

ਬਾਬਾ ਬਲਜੀਤ ਸਿੰਘ ਨੇ ਵਹਿਮ ਭਰਮ ਚੋਂ ਕੱਢ ਕਿ ਪਰਿਵਾਰ ਨੂੰ ਸ਼ਬਦ ਗੁਰੂ ਦੇ ਲੜ ਲਾਇਆ
ਕਿਸੇ ਅਣਹੋਣੀ ਦੇ ਡਰ ਨਾਲ ਬਣਾਈ ਸਮਾਧ ਨੂੰ ਵੀ ਤੋੜਿਆ

ਮਲੋਟ, 17 ਦਸੰਬਰ (ਆਰਤੀ ਕਮਲ) : ਭਾਵੇਂ ਦੁਨੀਆ ਦੇ ਵਿਗਿਆਨੀਆਂ ਨੇ 21ਵੀਂ ਸਦੀ ਦੇ ਅਜੋਕੇ ਯੁਗ ਵਿਚ ਚੰਦਰਮਾ ਤੇ ਪੈਰ ਧਰ ਲਿਆ ਹੈ ਅਤੇ ਨਵੀਂਆਂ ਕਾਢਾਂ ਨਾਲ ਇਨਸਾਨ ਦੇ ਬਹੁਤੇ ਭਰਮ ਭੁਲੇਖੇ ਦੁਰ ਕਰ ਦਿੱਤੇ ਹਨ । ਪਰ ਫਿਰ ਵੀ ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਬਹੁਤੀ ਲੁਕਾਈ ਵਹਿਮਾਂ ਭਰਮਾਂ ਤੇ ਡਰ ਦੇ ਛਾਏ ਹੇਠ ਜਿਉਣ ਲਈ ਮਜਬੂਰ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਆਪਣੇ ਨਿੱਜੀ ਲਾਭ ਲਈ ਡਰ ਨਾਲ ਜਿਊਣ ਲਈ ਮਜਬੂਰ ਕਰਨ ਵਾਲੇ ਵੀ ਬਹੁਤੇ ਸਿਆਣੇ ਮੌਜੂਦ ਹਨ । ਨੇੜਲੇ ਪਿੰਡ ਗੁਰੂਸਰ ਜੋਧਾ ਦੀ ਢਾਣੀ ਵਿਖੇ ਰਹਿ ਰਹੇ ਪਰਿਵਾਰ ਸਰਵਨ ਸਿੰਘ ਗੁਰਦੇਵ ਸਿੰਘ, ਗੁਰਮੀਤ ਸਿੰਘ ਅਤੇ ਰਾਜਾ ਸਿੰਘ ਕਾਲਾ ਆਦਿ ਨੂੰ ਕਿਸੇ ਅਣਹੋਣੀ ਦਾ ਡਰ ਪਾ ਕੇ ਪੀਰ ਦੀ ਸਮਾਧ ਬਣਵਾ ਦਿੱਤੀ ਗਈ ਜਿਸ ਉਪਰੰਤ ਇਹ ਪਰਿਵਾਰ ਬੀਤੇ ਦਿਨੀ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਦੇ ਸੰਪਰਕ ਵਿਚ ਆਇਆ । ਬਾਬਾ ਬਲਜੀਤ ਸਿੰਘ ਨੇ ਪਰਿਵਾਰ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕਿ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਗੁਰਬਾਣੀ ਪੜਨ ਨਿੱਤਨੇਮ ਕਰਨ ਦੀ ਪ੍ਰੇਰਨਾ ਦਿੱਤੀ । ਗੁਰਬਾਣੀ ਜਾਪ ਕਰਨ ਨਾਲ ਪਰਿਵਾਰ ਦੇ ਭੈਅ ਖਤਮ ਹੁੰਦਾ ਗਿਆ ਤੇ ਪਰਿਵਾਰਕ ਮੁਸ਼ਕਲਾਂ ਵੀ ਹੱਲ ਹੋ ਗਈਆਂ । ਸ਼ਬਦ ਗੁਰੂ ਤੋਂ ਮਿਲੀ ਪ੍ਰੇਰਨਾ ਨਾਲ ਪਰਿਵਾਰ ਨੇ ਬਾਬਾ ਜੀ ਨੂੰ ਪੀਰ ਦੀ ਸਮਾਧ ਵੀ ਖਤਮ ਕਰਨ ਦੀ ਇੱਛਾ ਜਿਤਾਈ ਜਿਸ ਤੇ ਬਾਬਾ ਬਲਜੀਤ ਸਿੰਘ ਵੱਲੋਂ ਅੱਜ ਪਰਿਵਾਰ ਦੇ ਗ੍ਰਹਿ ਵਿਖੇ ਸ਼ਬਦੁ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਲਿਆ ਕੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਜਿਸ ਉਪੰਰਤ ਸ਼ਬਦ ਗੁਰੂ ਅੱਗੇ ਅਰਦਾਸ ਜੋਦੜੀ ਕਰਕੇ ਢਾਣੀ ਦੇ ਬਾਹਰ ਬਣਾਈ ਹੋਈ ਪੀਰ ਦੀ ਸਮਾਧ ਵੀ ਖਤਮ ਕਰ ਦਿੱਤੀ ਗਈ । ਇਸ ਮੌਕੇ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸ਼ਬਦ ਗੁਰੂ ਦੇ ਪ੍ਰਚਾਰ ਦੀ ਬਹੁਤ ਜਰੂਰਤ ਹੈ ਤਾਂ ਜੋ ਬਾਬੇ ਨਾਨਕ ਵੱਲੋਂ ਦਿੱਤੇ ਗਿਆਨ ਦੇ ਖਜਾਨੇ ਨੂੰ ਲੋਕ ਅਮਲੀ ਰੂਪ ਵਿਚ ਵੀ ਅਪਣਾ ਸਕਣ ਅਤੇ ਧਰਮ ਦੇ ਨਾਮ ਤੇ ਲੋਕਾਂ ਨੂੰ ਡਰਾ ਕਿ ਠੱਗ ਰਹੇ ਲੋਕਾਂ ਦੇ ਨਕੇਲ ਕਸੀ ਜਾ ਸਕੇ । ਪਰਿਵਾਰ ਵੱਲੋਂ ਸ਼ਬਦ ਗੁਰੂ ਦਾ ਓਟ ਆਸਰਾ ਲੈਂਦਿਆਂ ਪੁੱਜੀ ਸੰਗਤ ਨੂੰ ਗੁਰੂ ਕੇ ਲੰਗਰ ਛਕਾਏ ਗਏ ਤੇ ਬਾਬਾ ਬਲਜੀਤ ਸਿੰਘ ਤੇ ਗੁਰੂਘਰ ਦੀ ਸੰਗਤ ਦਾ ਵੀ ਧੰਨਵਾਦ ਕੀਤਾ ਗਿਆ ।

Share Button

Leave a Reply

Your email address will not be published. Required fields are marked *