ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਬਾਬਾ ਫਰੀਦ ਪੰਪ ਤੇ ਮੋਟਰਸਾਇਲ ‘ਚ ਪਟਰੋਲ ਪਵਾਉਣ ਲੱਗਿਆ ਲੱਗੀ ਅੱਗ

ਬਾਬਾ ਫਰੀਦ ਪੰਪ ਤੇ ਮੋਟਰਸਾਇਲ ‘ਚ ਪਟਰੋਲ ਪਵਾਉਣ ਲੱਗਿਆ ਲੱਗੀ ਅੱਗ
ਕਾਫੀ ਜਦੋ ਜਹਿਦ ਨਾਲ ਅੱਗ ਬਜਾਊ ਸਲੰਡਰ ਨਾਲ ਅੱਗ ਤੇ ਪਾਇਆ ਕਾਬੂ

ਰਾਜਪੁਰਾ, 20 ਸਤੰਬਰ (ਦਇਆ ਸਿੰਘ): ਅੱਜ ਇੱਥੋਂ ਦੇ ਰਾਜਪੁਰਾ ਪਟਿਆਲਾ ਰੋਡ ਤੇ ਸਥਿਤ ਬਾਬਾ ਫ਼ਰੀਦ ਪੰਪ ਤੇ ਮੋਟਰਸਾਇਕਲ ਵਿਚ ਤੇਲ ਪਵਾਉਣ ਲੱਗਿਆ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਯਾਦਵ ਨੇ ਦੱਸਿਆ ਕਿ ਅੱਜ ਤਕਰੀਬਨ ਗਿਆਰਾਂ ਵਜੇ ਇਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਤੇਲ ਪਵਾਉਣ ਲਈ ਪੰਪ ਤੇ ਆਇਆ ਤੇ ਉਸ ਨੇ ਮੋਟਰਸਾਈਕਲ ਨੂੰ ਸਟਾਰਟ ਹੀ ਰੱਖਿਆ ਜਿਸ ਕਰਕੇ ਤੇਲ ਪਾਉਣ ਲੱਗਿਆਂ ਮੋਟਰਸਾਈਕਲ ਗਰਮ ਹੋਣ ਕਰਕੇ ਪਲੱਗ ਨਾਲ ਸਰਕਟ ਹੋਣ ਕਰਕੇ ਅੱਗ ਲੱਗ ਗਈ ਤਾਂ ਤੁਰੰਤ ਮੌਕੇ ਤੇ ਵਰਕਰਾਂ ਨੇ ਫਾਇਰ ਸਿਲੰਡਰ ਨਾਲ ਅੱਗ ਤੇ ਕਾਬੂ ਪਾਇਆ ।

ਮੈਨੇਜਰ ਯਾਦਵ ਨੇ ਦੱਸਿਆ ਕਿ ਇਸ ਤੋਂ ਕੁਝ ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ। ਇਸ ਮੋਕੇ ਪਟਰੋਲ ਪੰਪ ਐਸ਼ੋਸੀਏਸਨ ਦੇ ਪ੍ਰਧਾਨ ਰਾਜੇਸ਼ ਖੁਰਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹਮੇਸ਼ਾ ਆਪਣੇ ਵਹੀਕਲ ਮੋਟਰ ਸਾਈਕਲ ਕਾਰ ਨੂੰ ਹਮੇਸ਼ਾ ਬੰਦ ਕਰਕੇ ਤੇਲ ਪਵਾਉਣਾ ਚਾਹੀਦਾ ਹੈ ।ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: