ਬਾਬਾ ਫਰੀਦ ਆਗਮਨ ਪੁਰਬ ਦੇ ਸਮਾਪਤੀ ਦਿਨ ਵਿਸਾਲ ਨਗਰ ਕੀਰਤਨ

ss1

ਬਾਬਾ ਫਰੀਦ ਆਗਮਨ ਪੁਰਬ ਦੇ ਸਮਾਪਤੀ ਦਿਨ ਵਿਸਾਲ ਨਗਰ ਕੀਰਤਨ
ਡਾ.ਗਗਨਦੀਪ ਨੂੰ ਆੱਨੈਸਟੀ ‘ਤੇ ਡਾ.ਜਸਵੰਤ ਗਿੱਲ ਨੂੰ ਹਿਊਮੈਨਟੀ ਅਵਾਰਡ ਨਾਲ ਸਨਮਾਨਿਤ

fdk-1 fdk-2ਫਰੀਦਕੋਟ 23 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਬਾਬਾ ਫਰੀਦ ਆਗਮਨ ਪੁਰਬ 2016 ਦੇ ਸਮਾਪਤੀ ਦਿਨ ਟਿੱਲਾ ਬਾਬਾ ਫਰੀਦ ਤੋਂ ਗੁਰਦੁਵਾਰਾ ਮਾਈ ਗੋਦੜੀ ਸਾਹਿਬ ਤੱਕ ਵਿਸਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਵਾਰਾ ਮਾਈ ਗੋਦੜੀ ਸਾਹਿਬ ਵਿਖੇ ਸਮਾਗਮ ਦੇ ਮੁੱਖ ਮਹਿਮਾਨ ਸੰਤ ਜਗਜੀਤ ਸਿੰਘ ਸੇਵਾ ਪੰਥੀ ਸੰਪਰਦਾਇ ਗੋਨਿਆਣਾ, ਇੰਦਰਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਟਿੱਲਾ ਬਾਬਾ ਫਰੀਦ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ.ਗਗਨਦੀਪ ਸਿੰਘ ਨੂੰ ਆੱਨੈਸਟੀ ਅਵਾਰਡ ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਭਗਤ ਪੂਰਨ ਸਿੰਘ ਅਵਾਰਡ ਆਫ਼ ਹਿਊਮੈਨਿਟੀ ਨਾਲ ਵੱਡੀ ਗਿਣਤੀ ‘ਚ ਸੰਗਤਾਂ ਦੀ ਹਾਜ਼ਰੀ ‘ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਜਗਜੀਤ ਸਿੰਘ ‘ਤੇ ਇੰਦਰਜੀਤ ਸਿੰਘ ਖਾਲਸਾ ਵੱਲੋਂ ਡਿਪਟੀ ਕਮਿਸ਼ਨਰ ਸ.ਮਾਲਵਿੰਦਰ ਸਿੰਘ ਜੱਗੀ ਵਿਸ਼ੇਸ਼ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਿਲ ਦੇ ਰੋਗਾਂ ਦੇ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਗਗਨਦੀਪ ਸਿੰਘ ਨੂੰ ਇਹ ਅਵਾਰਡ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਬਦਲੇ ਦਿੱਤਾ ਗਿਆ ਹੈ। ਇਸੇ ਤਰ ਇੰਜਨੀਅਰ ਜਸਵੰਤ ਸਿੰਘ ਗਿੱਲ ਵੱਲੋਂ 1989 ਪੱਛਮੀ ਬੰਗਾਲ ‘ਚ ਕੋਲਿਆਂ ਦੀ ਖਾਣ ‘ਚ ਘਿਰ ਗਏ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨਿਭਾਈਆਂ ਮਨੁੱਖੀ ਭਲਾਈ ਦੀਆਂ ਸੇਵਾਵਾਂ ਲਈ ਭਗਤ ਪੂਰਨ ਸਿੰਘ ਅਵਾਰਡ ਨਾਲ ਸਨਮਾਨਿਆ ਗਿਆ। ਇੰਨ੍ਹਾਂ ਦੋਨਾਂ ਸਖਸ਼ੀਅਤਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ‘ਚ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਨੇ ਆਖਿਆ ਕਿ ਬਾਬਾ ਫਰੀਦ ਆਗਮਨ ਪੁਰਬ ਮੌਕੇ ਹਰ ਸਾਲ ਦਿੱਤੇ ਜਾਣ ਵਾਲੇ ਇੰਨ੍ਹਾਂ ਅਵਾਰਡਾਂ ਪਿੱਛੇ ਮੁੱਖ ਮੰਤਵ ਲੋਕਾਂ ਨੂੰ ਲੋਕ ਪੱਖੀ ਅਤੇ ਸਮਾਜ ਦੀ ਭਲਾਈ ਵਾਲੀਆਂ ਸੇਵਾਵਾਂ ਲਈ ਉਤਸ਼ਾਹਿਤ ਕਰਨਾ ਹੈ। ਇਸ ਸਮਾਗਮ ਦੌਰਾਨ ਸੰਗਤਾਂ ਵੱਲੋਂ ਇਲਾਹੀ ਕੀਰਤਨ ਸਰਬਣ ਕੀਤਾ ਗਿਆ। ਇਸ ਮੌਕੇ ਸੇਵਾਦਾਰ ਮਹੀਪ ਇੰਦਰ ਸਿੰਘ,ਲਛਮਣ ਸਿੰਘ ਸਰਪੰਚ ਗੋਲੇਵਾਲਾ,ਬਿੰਦਰ ਸਿੰਘ ਗੋਲੇਵਾਲਾ,ਭਾਈ ਦਲੇਰ ਸਿੰਘ ਡੋਡ,ਗੌਰਵ ਕੱਕੜ, ਗਗਨ ਸੇਠੀ ਸਮੇਤ ਵੱਡੀ ਗਿਣਤੀ ‘ਚ ਸੰਗਤਾ ਹਾਜਰ ਸਨ ।

Share Button

Leave a Reply

Your email address will not be published. Required fields are marked *