ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਤ੍ਰੈਸ਼ਤਾਬਦੀ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਨਗਰ ਕੀਰਤਨ ਦਾ ਆਹਲੂਵਾਲੀਆ ਪਰਿਵਾਰ ਵਲੋਂ ਭਰਵਾਂ ਸਵਾਗਤ

ss1

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਤ੍ਰੈਸ਼ਤਾਬਦੀ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਨਗਰ ਕੀਰਤਨ ਦਾ ਆਹਲੂਵਾਲੀਆ ਪਰਿਵਾਰ ਵਲੋਂ ਭਰਵਾਂ ਸਵਾਗਤ

ਸ਼੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁੇਸ਼): ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜਵੇ ਜਥੇਦਾਰ, ਨਿਹੰਗ ਸਿੰਘ ਜਥੇਬੰਦੀ 96 ਕਰੋੜੀ ਬੁੱਢਾ-ਦਲ ਦੇ ਚੌਥੇ ਮੁਖੀ, ਦਿੱਲੀ ਫ਼ਤਿਹ ਕਰਕੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ, ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਨੂੰ ਭਜਾ ਕੇ ਹਿੰਦਸਤਾਨੀ ਔਰਤਾਂ ਅਤੇ ਲੜਕੀਆਂ ਦੀ ਆਬਰੂ ਬਚਾਉਣ ਵਾਲੇ, ਸੁਲਤਾਨ-ਉਲ-ਕੌਮ ਦੇ ਖ਼ਿਤਾਬ ਨਾਲ ਨਿਵਾਜੇ ਗਏ ‘ਨਵਾਬ ਜੱਸਾ ਸਿੰਘ ਜੀ ਆਹਲੂਵਾਲੀਆ’ ਦੀ ਤੀਜੀ ਜਨਮ ਸ਼ਤਾਬਦੀ ਬਹੁਤ ਹੀ ਸਤਿਕਾਰ, ਸ਼ਰਧਾ ਅਤੇ ਉਤਸ਼ਾਹ ਨਾਲ ਸਮੁੱਚੀ ਸਿੱਖ ਕੌਮ ਵੱਲੋਂ ਮਨਾਈ ਜਾ ਰਹੀ ਹੈ।
ਇਸੇ ਲੜੀ ਤਹਿਤ ਬੀਤੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਅਮ੍ਰਿਤਸਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖਤ ਸ਼੍ਰੀ ਕੇਸਗੜ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਜਿੱਥੇ ਇੱਥੋਂ ਦੇ ਪੁਰਾਣੇ ਵਸਨੀਕ ਭਾਈ ਵੀਰ ਸਿੰਘ ਜੀ ਆਹਲੂਵਾਲੀਆ ਦੇ ਸਾਰੇ ਪਰਿਵਾਰ ਵਲੋਂ ਇੱਕਠੇ ਹੋ ਕੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕਰਨ ਦੇ ਨਾਲ ਹੀ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਵੀ ਕਰਵਾਇਆ ਗਿਆ।
ਇਸ ਯਾਦਗਾਰੀ ਖ਼ੁਸ਼ੀ ਦੇ ਮੌਕੇ ਤੇ ਪਰਿਵਾਰ ਦੇ ਸਭ ਤੋਂ ਵੱਡੇ ਬਜ਼ੁਰਗ ਸ:ਅਮਰ ਸਿੰਘ ਦੀ ਅਗਵਾਈ ਵਿੱਚ 50 ਦੇ ਕਰੀਬ ਆਹਲੂਵਾਲੀਆ ਪਰਿਵਾਰ ਦੇ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਿੱਤਰ ਸੱਜਣ ਅਤੇ ਸ਼ਹਿਰ ਨਿਵਾਸੀ ਵੀ ਮੋਜੂਦ ਸਨ।
ਇਸ ਮੌਕੇ ਤੇ ਤੇਜਿੰਦਰ ਸਿੰਘ ਵਾਲੀਆ(ਪ੍ਰਧਾਨ ਗੁਰੂ ਨਾਨਕ ਦੇਵ ਵੈਲਫੇਅਰ ਕਮੇਟੀ), ਮਹਿੰਦਰ ਸਿੰਘ(ਸਾਬਕਾ ਪ੍ਰਧਾਨ), ਗੁਰਿੰਦਰ ਸਿੰਘ, ਕੁਲਜਿੰਦਰ ਸਿੰਘ(ਜਨਰਲ ਸਕੱਤਰ ਦੇਸ਼ ਭਗਤ ਯਾਦਗਾਰੀ ਕਮੇਟੀ), ਕਮਲਜੀਤ ਸਿੰਘ, ਗੁਰਸ਼ਰਨ ਸਿੰਘ, ਗੁਰਵਿੰਦਰ ਸਿੰਘ, ਇੰਦਰਪਾਲ ਸਿੰਘ, ਹਰਿੰਦਰ ਸਿੰਘ, ਪਰਮਜੀਤ ਸਿੰਘ, ਤਰਨਜੀਤ ਸਿੰਘ, ਪਰਮਜੀਤ ਸਿੰਘ ਬੋਬੀ, ਹਰਕੀਰਤ ਸਿੰਘ, ਹਰਸਿਮਰਨ ਸਿੰਘ, ਜਸਵੀਰ ਕੌਰ, ਰੁਪਿੰਦਰ ਕੌਰ, ਇਕਬਾਲ ਕੌਰ, ਗੁਰਪ੍ਰੀਤ ਕੌਰ, ਸੋਹਜਪਾਲ ਕੌਰ, ਪਰਵਿੰਦਰ ਕੌਰ, ਤਰਲੋਚਨ ਕੌਰ, ਰਜਨੀ ਵਾਲੀਆ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *